ETV Bharat / city

ਅੰਮ੍ਰਿਤਸਰ 'ਚ ਇਸਾਈ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ,ਕਾਮੇਡੀਅਨ ਭਾਰਤੀ ਸਿੰਘ ਅਤੇ ਫਰਹਾ ਖ਼ਾਨ ਵੱਲੋਂ ਪਿਛਲੇ ਦਿਨੀਂ ਇੱਕ ਟੀਵੀ ਚੈਨਲ ਦੇ ਪ੍ਰੋਗਰਾਮ 'ਚ ਇਸਾਈ ਧਰਮ ਦੇ ਪਵਿੱਤਰ ਸ਼ਬਦ ਦਾ ਅਪਮਾਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸ ਵਿਖੇ ਇਸਾਈ ਭਾਈਚਾਰੇ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਏ ਜਾਣ ਲਈ ਤਿੰਨਾਂ ਫ਼ਿਲਮੀ ਹਸਤੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਇਸਾਈ ਭਾਈਚਾਰੇ ਵੱਲੋਂ ਅੰਮ੍ਰਿਤਸਰ 'ਚ ਰੋਸ ਪ੍ਰਦਰਸ਼ਨ

author img

By

Published : Dec 28, 2019, 10:06 AM IST

Updated : Dec 28, 2019, 12:23 PM IST

ਅੰਮ੍ਰਿਤਸਰ : ਫ਼ਿਲਮੀ ਹਸਤੀਆਂ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਅਤੇ ਫਰਹਾ ਖ਼ਾਨ ਵੱਲੋਂ ਇਸਾਈ ਧਰਮ ਦੇ ਸ਼ਬਦ ਦਾ ਗ਼ਲਤ ਤਰੀਕੇ ਨਾਲ ਸੰਬੋਧਨ ਕੀਤੇ ਜਾਣ ਕਾਰਨ ਇਸਾਈ ਭਾਈਚਾਰੇ ਦੇ ਲੋਕਾਂ 'ਚ ਭਾਰੀ ਰੋਸ ਹੈ।

ਇਸ ਦੇ ਚਲਦੇ ਸ਼ਹਿਰ 'ਚ ਇਸਾਈ ਭਾਈਚਾਰੇ ਦੇ ਲੋਕਾਂ ਨੇ ਤਿੰਨਾਂ ਫ਼ਿਲਮੀ ਹਸਤੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਕ੍ਰਿਸਚਨ ਭਾਈਚਾਰੇ ਵੱਲੋਂ ਆਮ ਆਦਮੀ ਪਾਰਟੀ ਦੇ ਅਬਜ਼ਰਵਰ ਪਦਮ ਐਂਥਨੀ ਦੀ ਅਗਵਾਈ 'ਚ ਪ੍ਰੈਸ ਕਾਨਫਰੰਸ ਕੀਤੀ ਗਈ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਦਮ ਐਂਥਨੀ ਨੇ ਕਿਹਾ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਧਰਮ ਬਾਰੇ ਗ਼ਲਤ ਟਿੱਪਣੀ ਕਰਨ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਹੱਕ ਨਹੀਂ ਹੈ। ਉਨ੍ਹਾਂ ਦੱਸਿਆਕਿ "ਹਲੇਲੂਈਆ" ਇਸਾਈ ਧਰਮ ਦਾ ਇੱਕ ਪਵਿੱਤਰ ਸ਼ਬਦ ਹੈ, ਪਰ ਅਫ਼ਸੋਸ ਇਨ੍ਹਾਂ ਫ਼ਿਲਮੀ ਅਦਾਕਾਰਾਂ ਨੇ ਜਾਣ ਬੁੱਝ ਕੇ ਇਸ ਦਾ ਅਪਮਾਨ ਕੀਤਾ ਹੈ। ਪਦਮ ਨੇ ਕਿਹਾ ਕਿ ਭਾਵੇਂ ਕਿ ਉਨ੍ਹਾਂ 'ਤੇ ਮਾਮਲਾ ਦਰਜ ਹੋ ਚੁੱਕਾ ਹੈ ਪਰ ਇਸਾਈ ਭਾਈਚਾਰਾ ਇਹ ਮੰਗ ਕਰਦਾ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਨਾ ਕਰੇ।ਪਦਮ ਨੇ ਕਿਹਾ ਕਿ ਜੇਕਰ ਜਲਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਇਸਾਈ ਭਾਈਚਾਰਾ ਆਪਣਾ ਸੰਘਰਸ਼ ਹੋਰ ਤੇਜ਼ ਕਰੇਗਾ।

ਇਸਾਈ ਭਾਈਚਾਰੇ ਵੱਲੋਂ ਅੰਮ੍ਰਿਤਸਰ 'ਚ ਰੋਸ ਪ੍ਰਦਰਸ਼ਨ

ਹੋਰ ਪੜ੍ਹੋ : ਰੈਣ ਬਸੇਰਿਆਂ 'ਤੇ ਟੰਗੇ ਮਿਲੇ ਜਿੰਦਰੇ, ਠੰਡ 'ਚ ਸੌਂਣ ਲਈ ਮਜਬੂਰ ਬੇਸਹਾਰਾ ਲੋਕ

ਦੱਸਣਯੋਗ ਹੈ ਕਿ ਫ਼ਿਲਮੀ ਹਸਤੀਆਂ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਅਤੇ ਫਰਹਾ ਖ਼ਾਨ ਵੱਲੋਂ ਇਸਾਈ ਧਰਮ ਦੇ ਸ਼ਬਦ ਦਾ ਗ਼ਲਤ ਤਰੀਕੇ ਨਾਲ ਸੰਬੋਧਨ ਕੀਤਾ ਸੀ। ਇਸ ਨੂੰ ਲੈ ਕੇ ਇਸਾਈ ਭਾਈਚਾਰੇ ਵੱਲੋਂ ਅਜਨਾਲਾ ਵਿਖੇ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਲਾਂਕਿ ਅਦਾਕਾਰਾ ਰਵੀਨਾ ਟੰਡਨ ਨੇ ਵੀ ਆਪਣੇ ਸੋਸ਼ਲ ਅਕਾਊਂਟ ਤੇ ਇੱਕ ਪੋਸਟ ਪਾ ਕੇ ਮਾਫ਼ੀ ਮੰਗ ਲਈ ਹੈ, ਪਰ ਭਾਲੋਕ ਇਸ ਤੋਂ ਨਾਖੁਸ਼ ਨਜ਼ਰ ਆ ਰਹੇ ਹਨ।

Intro:Story:- ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹਿਚਾਉਣ ਵਾਲਿਆਂ ਦੀ ਹੋਵੇ ਗ੍ਰਿਫਤਾਰੀ:-ਪਦਮ ਐਂਥਨੀ

V/O:-ਫ਼ਿਲਮੀ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਅਤੇ ਫਰਹਾ ਖਾਨ ਵੱਲੋਂ ਪਿਛਲੇ ਦਿਨੀਂ ਇੱਕ ਇਲੈਕਟ੍ਰਾਨਿਕ ਚੈਨਲ ਦੇ ਪ੍ਰੋਗਰਾਮ ਵਿੱਚ ਈਸਾਈ ਧਰਮ ਦੇ ਪਵਿੱਤਰ ਸਬਦ ਦੇ ਕੀਤੇ ਅਪਮਾਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ,Body:ਭਾਵੇ ਇਹਨਾਂ ਫ਼ਿਲਮੀ ਹਸਤੀਆਂ ਉੱਤੇ ਅਜਨਾਲਾ ਵਿਖੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਹੋ ਚੁਕਾ ਹੈ ਪਰ ਇਸਾਈ ਧਰਮ ਦੇ ਲੋਕ ਇਸ ਤੋਂ ਸੰਤੁਸ਼ਟ ਨਜਰ ਨਹੀਂ ਆ ਰਹੇ, ਅੱਜ ਇੱਕ ਪਾਸੇ ਅਦਾਕਾਰ ਰਵੀਨਾ ਟੰਡਨ ਨੇ ਵੀ ਆਪਣੇ ਸੋਸ਼ਲ ਅਕਾਊਂਟ ਤੇ ਇੱਕ ਪੋਸਟ ਪਾ ਕੇ ਮਾਫ਼ੀ ਮੰਗ ਲਈ ਹੈ ਪਰ ਭਾਈਚਾਰੇ ਦੇ ਲੋਕ ਇਸ ਤੋਂ ਨਾ ਖੁਸ਼ ਨਜਰ ਆ ਰਹੇ ਹਨ।Conclusion:ਇਸਦੇ ਸਬੰਧ ਵਿੱਚ ਅੱਜ ਅੰਮ੍ਰਿਤਸਰ ਵਿੱਚ ਕ੍ਰਿਸਚਨ ਭਾਈਚਾਰੇ ਵੱਲੋਂ ਆਮ ਆਦਮੀ ਪਾਰਟੀ ਦੇ ਅਬਜ਼ਰਵਰ ਪਦਮ ਐਂਥਨੀ ਦੀ ਅਗਵਾਈ ਵਿੱਚ ਇਕ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਪਦਮ ਐਂਥਨੀ ਨੇ ਕਿਹਾ ਕਿ ਕਿਸੇ ਨੂੰ ਕਿਸੇ ਵੀ ਧਰਮ ਬਾਰੇ ਗ਼ਲਤ ਟਿੱਪਣੀ ਕਰਨ ਦਾ ਕੋਈ ਹੱਕ ਨਹੀਂ ਹੈ। ਉਹਨਾਂ ਕਿਹਾ ਕਿ "ਹਲੇਲੂਈਆ" ਕ੍ਰਿਸਚਨ ਧਰਮ ਦਾ ਇਕ ਪਵਿਤਰ ਸ਼ਬਦ ਹੈ । ਪਰ ਅਫ਼ਸੋਸ ਇਹਨਾਂ ਫ਼ਿਲਮਾਂ ਦੇ ਅਦਾਕਾਰਾਂ ਨੇ ਜਾਣ ਬੁੱਝ ਕੇ ਇਸਦਾ ਅਪਮਾਨ ਕੀਤਾ ਹੈ। ਪਦਮ ਨੇ ਕਿਹਾ ਕਿ ਭਾਵੇਂ ਕਿ ਉਹਨਾਂ ਦੇ ਉੱਪਰ ਪਰਚਾ ਦਰਜ ਹੋ ਗਿਆ ਹੈ ਪਰ ਸਾਰੇ ਕ੍ਰਿਸਚਨ ਭਾਈਚਾਰਾ ਮੰਗ ਕਰਦਾ ਹੈ ਕਿ ਇਹਨਾਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਹੋਵੇ ਅਤੇ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਭੱਵਿਖ ਵਿੱਚ ਅਜਿਹੀ ਹਰਕਤ ਨਾ ਕਰੇ। ਪਦਮ ਨੇ ਕਿਹਾ ਕਿ ਜੇਕਰ ਇਹਨਾਂ ਨੂੰ ਸਖਤ ਸਜ਼ਾ ਨਹੀਂ ਮਿਲਦੀ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਮਾਮਲੇ ਸਾਮਣੇ ਆਉਣਗੇ। ਪਦਮ ਨੇ ਕਿਹਾ ਕਿ ਜੇਕਰ ਜਲਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਕ੍ਰਿਸਚਨ ਭਾਈਚਾਰਾ ਸੰਗਰਸ਼ ਤੇਜ਼ ਕਰੇਗਾ।

ਬਾਈਟ:- ਪਦਮ ਐਂਥਨੀ

ਬਾਈਟ:- ਅਨੀਤਾ
Last Updated : Dec 28, 2019, 12:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.