ਅੰਮ੍ਰਿਤਸਰ/ਫਿਰੋਜ਼ਪੁਰ: ਮਸੀਹ ਭਾਈਚਾਰਾ ਵੱਲੋ ਮਾਮਲੇ ਦੀ ਸੀਬੀਆਈ ਜਾਂਚ, ਧਾਰਮਿਕ ਸਥਾਨਾਂ ਤੇ ਆਗੂਆਂ ਦੀ ਸੁਰੱਖਿਆਂ ਦੀ ਮੰਗ ਅਤੇ ਕ੍ਰਿਸ਼ਚਨ ਭਾਈਚਾਰਾ ਨਾਲ ਹੋਈ ਘਟਨਾ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਸਬੰਧੀ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦੇ ਪੁਲਿਸ ਪ੍ਰਸਾਸ਼ਨ ਨੂੰ (Christian community demand letter police officers) ਮੰਗ ਪੱਤਰ ਦਿੱਤਾ ਗਿਆ ਹੈ।
ਇਸ ਦੌਰਾਨ ਹੀ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕ੍ਰਿਸ਼ਚਨ ਭਾਈਚਾਰਾ ਆਗੂ ਨੇ ਕਿਹਾ ਕਿ ਕ੍ਰਿਸ਼ਚਨ ਭਾਈਚਾਰਾ ਵੱਲੋਂ ਜਬਰੀ ਧਰਮ ਪਰਿਵਰਤਨ ਨੂੰ ਲੈ ਕੇ ਭਰਮ ਭੁਲੇਖੇ ਦੂਰ ਕਰਨ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੀਟਿੰਗ ਕਰਨ ਲਈ ਵਿਸ਼ੇਸ਼ ਤਾਲਮੇਲ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਮੂਹ ਪੰਜਾਬ ਵਾਸੀ ਮਸੀਹ ਭਾਈਚਾਰਾ ਇਸ ਵਕਤ ਆਪਣੇ ਆਪ ਨੂੰ ਪੰਜਾਬ ਵਿਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਪੰਜਾਬ ਵਿਚ ਇਸ ਵਕਤ ਨਾ ਤਾਂ ਸਾਡਾ ਧਰਮ, ਨਾ ਹੀ ਰਾਜਨੀਤਿਕ ਲੀਡਰ ਅਤੇ ਨਾ ਹੀ ਧਾਰਮਿਕ ਲੀਡਰ ਸੁਰੱਖਿਅਤ ਹਨ।
ਬੀਤੇ ਦਿਨ ਮਿਤੀ 28/ਅਗਸਤ/2022 ਨੂੰ ਮਸੀਹ ਭਾਈਚਾਰੇ ਵਲੋਂ ਪਿੰਡ ਡਡੂਆਣਾ, ਪੁਲਿਸ ਥਾਣਾ ਜੰਡਿਆਲਾ ਗੁਰੂ, ਤਹਿਸੀਲ ਅਤੇ ਜਿਲ੍ਹਾ ਅੰਮ੍ਰਿਤਸਰ ਵਿਖੇ ਕੀਤਾ ਜਾ ਰਿਹਾ ਸੀ ਅਤੇ ਇਕ ਖਾਸ ਧਰਮ ਦੇ ਵੱਡੇ ਆਗੂ ਵਲੋਂ ਮਸੀਹ ਧਰਮ ਦੇ ਖ਼ਿਲਾਫ਼ ਬਹੁਤ ਤਲਖੀ ਵਾਲੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਮਸੀਹ ਲੋਕਾਂ ਦੇ ਖ਼ਿਲਾਫ਼ ਗਲਤ ਮਾਹੌਲ ਸਿਰਜਿਆ ਜਾ ਰਿਹਾ ਹੈ, ਜਿਸ ਦੇ ਸਿੱਟੇ ਵਜੋ ਕਰੀਬ 200 ਨਿਹੰਗਾਂ ਵਲੋ ਧਾਰਮਿਕ ਗ੍ਰੰਥ ਦੀ ਬੇਅਬਦਬੀ ਕੀਤੀ ਗਈ, ਤੋੜ ਭੰਨ ਕੀਤੀ ਗਈ ਅਤੇ ਮੌਕੇ ਤੇ ਮੌਜੂਦ ਧਾਰਮਿਕ ਅਤੇ ਰਾਜਨੀਤਿਕ ਲੋਕਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਨਿਹੰਗਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਵਹਿਸਤ ਦਾ ਨੰਗਾ ਨਾਚ ਕੀਤਾ ਗਿਆ।
ਉਸ ਪਿਛੋ ਮਿਤੀ 31/ਅਗਸਤ/2022 ਨੂੰ ਵੀ ਜਿਲ੍ਹਾ ਤਰਨ ਤਾਰਨ ਦੇ ਗਿਰਚਾ ਘਰ ਦੇ ਅੰਦਰ ਦਾਖਲ ਹੋ ਕੇ ਅੱਗ ਲਗਾਈ ਗਈ ਅਤੇ ਧਾਰਮਿਕ ਚਿੰਨ੍ਹਾਂ ਦੀ ਤੋੜ ਭੰਨ ਕੀਤੀ ਗਈ, ਦੋਨਾਂ ਘਟਨਾਵਾਂ ਵਿਚ ਬਹੁਤ ਸਮਾਨਤਾ ਹੈ । ਸੋ ਉਪਰੋਕਤ ਇਹਨਾਂ ਘਟਨਾਵਾਂ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਦੋਸੀਆਨ ਦੇ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ। ਅਸੀਂ ਆਪ ਜੀ ਪਾਸੋ ਆਪਣੇ ਧਾਰਮਿਕ ਸਥਾਨਾ ਅਤੇ ਧਾਰਮਿਕ ਆਗੂਆਂ ਅਤੇ ਰਾਜਨੀਤਿਕ ਆਗੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਵੀ ਪੁਰਜੋਰ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਨ੍ਹੇ ਵੱਡੇ ਅਹੁਦੇ ਤੇ ਬੈਠ ਕੇ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ।
ਮਸੀਹ ਭਾਈਚਾਰੇ ਨੇ ਕਿਹਾ ਕਿ ਜਥੇਦਾਰ ਦੇ ਬਿਆਨ ਤੋਂ ਬਾਅਦ ਰਾਤ ਨੂੰ ਹੀ ਇਹ ਘਟਨਾ ਪੱਟੀ ਵਿਚ ਵਾਪਰ ਗਈ। ਜਿਸਦੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋਈ ਹੈ ਉਸ ਵਿੱਚ ਸਾਫ ਮੂਰਤੀਆਂ ਦੀ ਤੋੜਭੰਨ ਕਰਦੇ ਸ਼ਰਾਰਤੀ ਅਨਸਰ ਨਜਰ ਆ ਰਹੇ ਹਨ। ਅਸੀਂ ਇਸਦੇ ਖਿਲਾਫ ਸੀਬੀਆਈ ਦੀ ਮੰਗ ਕਰਦੇ ਹਾਂ ਤੇ ਸਰਕਾਰ ਨੂੰ ਮਸੀਹ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਆਈਜੀ ਚਾਵਲਾ ਨੇ ਕਿਹਾ ਅੱਜ ਮਸੀਹ ਭਾਈਚਾਰੇ ਵਲੋਂ ਮੰਗ ਪੱਤਰ ਦਿੱਤਾ ਗਿਆ ਹੈ ਜੋ ਪਿਛਲੇ ਦਿਨੀਂ ਘਟਨਾ ਪੱਟੀ ਵਿਖੇ ਉਸਨੂੰ ਲੈਕੇ ਅਸੀਂ ਉਨ੍ਹਾਂ ਭਰੋਸਾ ਦਿੱਤਾ ਹੈ ਜਲਦ ਦੋਸ਼ੀ ਫੜੇ ਜਾਣਗੇ।
ਫਿਰੋਜ਼ਪੁਰ ਵਿੱਚ ਵੀ ਮਸੀਹ ਭਾਈਚਾਰੇ ਵੱਲੋ ਮੰਗ ਪੱਤਰ ਦਿੱਤਾ:- ਦੱਸ ਦਈਏ ਕਿ ਮਸੀਹ ਭਾਈਚਾਰੇ ਦੀ ਚਰਚ ਵਿੱਚ ਮਾਂ ਮਰੀਅਮ ਦੀ ਮੂਰਤੀ ਦੀ ਹੋਈ ਬੇਅਦਬੀ ਨੂੰ ਲੈਕੇ ਮਸੀਹ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਅੱਜ ਵੀਰਵਾਰ ਨੂੰ ਮਸੀਹ ਭਾਈਚਾਰੇ ਵੱਲੋਂ ਡੀਸੀ ਫਿਰੋਜ਼ਪੁਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੁੱਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਤਰ੍ਹਾਂ ਪੱਟੀ ਮੋੜ ਵਿਖੇ ਜੋ ਚਰਚ ਵਿੱਚ ਘਟਨਾ ਵਾਪਰੀ ਹੈ। ਉਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਹੈ। ਜਿਥੇ ਮਾਂ ਮਰੀਅਮ ਦੀ ਮੂਰਤੀ ਤੋੜੀ ਗਈ ਹੈ। ਜਿਸਨੂੰ ਲੈਕੇ ਉਹ ਚੁੱਪ ਨਹੀਂ ਬੈਠਣਗੇ।
ਉਨ੍ਹਾਂ ਕਿਹਾ ਅਜਿਹਾ ਕਰਨ ਵਾਲੇ ਸ਼ਰਾਰਤੀ ਲੋਕਾਂ ਤੇ ਜਲਦ ਕਾਰਵਾਈ ਹੋਣੀ ਚਾਹੀਦੀ ਹੈ। ਜਿਸਨੂੰ ਲੈਕੇ ਅੱਜ ਵੀਰਵਾਰ ਨੂੰ ਉਹ ਡੀਸੀ ਫਿਰੋਜ਼ਪੁਰ ਦੇ ਜਰੀਏ ਗਵਰਨਰ ਦੇ ਨਾਮ ਇੱਕ ਮੰਗ ਪੱਤਰ ਦੇਣ ਲਈ ਪਹੁੰਚੇ ਹਨ। ਉਨ੍ਹਾਂ ਕਿਹਾ ਕੁੱਝ ਲੋਕ ਜਾਣਬੁੱਝ ਕੇ ਭਾਈਚਾਰੇ ਸਾਂਝ ਨੂੰ ਖਤਮ ਕਰ ਰਹੇ ਹਨ। ਅਗਰ ਸਰਕਾਰ ਨੇ ਇਹਨਾਂ ਸ਼ਰਾਰਤੀ ਅਨਸਰਾਂ ਉੱਤੇ ਜਲਦ ਕੋਈ ਨਕੇਲ ਨਾ ਕੱਸੀ ਤਾਂ ਉਹ ਵੱਡੇ ਪੱਧਰ ਪੰਜਾਬ ਵਿੱਚ ਰੋਸ ਮੁਜਾਹਰੇ ਕਰਨ ਲਈ ਮਜ਼ਬੂਰ ਹੋਣਗੇ।
ਇਹ ਵੀ ਪੜੋ: ਇਨਸਾਫ਼ ਲਈ ਪਾਣੀ ਵਾਲੀ ਟੈਂਕੀ ਉੱਤੇ ਚੜ੍ਹੀ ਔਰਤ, ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ