ਅੰਮ੍ਰਿਤਸਰ: ਬਾਲੀਵੁੱਡ ਦੀਆਂ ਅਦਾਕਾਰਾਂ ਦਾ ਤਾਂ ਹਰ ਕੋਈ ਦੀਵਾਨਾ ਹੈ, ਬਹੁਤ ਸਾਰੇ ਲੋਕ ਆਪਣੇ ਪਸੰਦੀਦਾ ਕਲਾਕਾਰ ਦੇ ਦੀਵਾਨੇ ਹਨ ਅਤੇ ਹਰ ਰੋਜ਼ ਅਸੀਂ ਅਜਿਹੀਆਂ ਗੱਲਾਂ ਸੁਣਦੇ ਜਾਂ ਦੇਖਦੇ ਹਾਂ, ਇਹੀ ਗੱਲ ਜੇ 'ਧਕ-ਧਕ ਗਰਲ' ਮਾਧੁਰੀ ਦੀਕਸ਼ਿਤ ਦੀ ਗੱਲ ਕਰੀਏ ਤਾਂ ਹਰ ਕੋਈ ਉਹਨਾਂ ਦਾ ਦੀਵਾਨਾ ਹੈ। ਹਰ ਕੋਈ ਉਹਨਾਂ ਨੂੰ ਮਿਲਣ ਲਈ ਬੇਤਾਬ ਹੈ।
ਅਜਿਹੀ ਹੀ ਦੀਵਾਨਹੀ ਗੁਰੂਨਗਰੀ ਅੰਮ੍ਰਿਤਸਰ ਵਿੱਚ ਗੁਰਚਰਨ ਸਿੰਘ ਉਰਫ਼ ਚੰਨਾ ਚੂੜੇਵਾਲਾ ਦੀ ਹੈ। ਉਹ ਮਾਧੁਰੀ ਦੀਕਸ਼ਿਤ ਦਾ ਅਜਿਹਾ ਦੀਵਾਨਾ ਹੈ ਕਿ ਉਹ ਹਰ ਸਾਲ ਅਦਾਕਾਰਾ ਦਾ ਜਨਮ ਦਿਨ ਮਨਾਉਂਦੇ ਹਨ। ਉਹ ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਦਾ ਪਿਛਲੇ 27 ਸਾਲਾਂ ਤੋਂ ਹਰ ਸਾਲ ਮਾਧੁਰੀ ਦੀਕਸ਼ਿਤ ਦਾ ਜਨਮ ਦਿਨ ਮਨਾ ਰਹੇ ਹਨ। ਜੇ ਅਸੀਂ ਚੰਨਾ ਚੂੜੇਵਾਲਾ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਚੰਨਾ ਚੂੜੇਵਾਲਾ ਦੇ ਬਣੇ ਚੁੜੇ ਦੀ ਚਮਕ ਵਿਦੇਸ਼ਾਂ ਵਿੱਚ ਵੀ ਹੈ।
ਅੰਮ੍ਰਿਤਸਰ ਦੇ ਲੋਕਾਂ ਤੋਂ ਇਲਾਵਾ ਵੱਡੀਆਂ ਫਿਲਮਾਂ ਦੀਆਂ ਅਦਾਕਾਰਾਂ ਨੇ ਵੀ ਆਪਣੇ ਵਿਆਹ 'ਚ ਚੰਨਾ ਦੇ ਹੱਥਾਂ ਦਾ ਚੂੜਾ ਪਾਇਆ ਹੈ। ਜਿਨ੍ਹਾਂ ਵਿੱਚੋਂ ਮਾਧੁਰੀ ਦੀਕਸ਼ਿਤ, ਐਸ਼ਵਰਿਆ ਰਾਏ, ਈਸ਼ਾ ਦਿਓਲ ਤੋਂ ਲੈ ਕੇ ਭਾਰਤੀ ਸਿੰਘ ਵੀ ਸ਼ਾਮਲ ਹਨ। ਇੰਨਾ ਹੀ ਨਹੀਂ ਮਸ਼ਹੂਰ ਫਿਲਮ 'ਗਦਰ-ਏਕ ਪ੍ਰੇਮ ਕਥਾ' ਦੀ ਅਦਾਕਾਰਾ ਅਮਿਸ਼ਾ ਪਟੇਲ ਨੇ ਜਿਹੜਾ ਚੂੜਾ ਫਿਲਮ ਵਿੱਚ ਪਾਇਆ ਸੀ ਉਹ ਵੀ ਚੰਨਾ ਚੁੜੇ ਵਾਲੇ ਨੇ ਹੀ ਬਣਾਇਆ ਸੀ। ਚੰਨਾ ਦਾ ਨਾਮ ਗੁਰਚਰਨ ਸਿੰਘ ਚੰਨਾ ਹੈ, ਪਰ ਦੁਨੀਆ ਉਹਨਾਂਨੂੰ ਚੰਨਾ ਚੂੜੇ ਵਾਲੇ ਦੇ ਨਾਮ ਨਾਲ ਜਾਣਦੀ ਹੈ।
27 ਸਾਲਾਂ ਤੋਂ ਹਰ ਸਾਲ ਮਾਧੁਰੀ ਦੀਕਸ਼ਿਤ ਦਾ ਮਨਾ ਰਿਹੈ ਜਨਮਦਿਨ
ਜਿੱਥੇ ਕਈ ਮਸ਼ਹੂਰ ਹਸਤੀਆਂ ਚੰਨਾ ਦੀਆਂ ਦੀਵਾਨੀਆਂ ਹਨ, ਉੱਥੇ ਹੀ ਚੰਨਾ ਚੂੜੇ ਵਾਲਾ ਖ਼ੁਦ ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਦਾ ਫੈਨ ਹੈ। ਚੰਨਾਚੁੜੇ ਵਾਲਾ ਬਹੁਤ ਵੱਡਾ ਮਾਧੁਰੀ ਦਾ ਦੀਵਾਨਾ ਹੈ ਜੋ ਕਿ ਪਿਛਲੇ 27 ਸਾਲਾਂ ਤੋਂ ਹਰ ਸਾਲ ਮਾਧੁਰੀ ਦਾ ਜਨਮਦਿਨ ਮਨਾ ਰਿਹਾ ਹੈ। ਉਹਨਾਂ ਦੱਸਿਆ ਕਿ ਉਹ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਮਾਧੁਰੀ ਦੀਕਸ਼ਿਤ ਅਤੇ ਅਨਿਲ ਕਪੂਰ ਨੂੰ ਮਿਲੇ ਸਨ। ਉੱਥੇ ਹੀ ਉਨ੍ਹਾਂ ਨੇ ਕਿਹਾ ਸੀ ਕਿ ਚੰਨਾ ਚੂੜੇਵਾਲਾ ਮੇਰੇ ਬਹੁਤ ਵੱਡੇ ਫੈਨ ਹਨ। ਇਸੇ ਲਈ ਅੱਜ ਵੀ ਚੰਨਾ ਚੂੜੇਵਾਲਾ ਦੀ ਵੱਲੋਂ ਮਾਧੁਰੀ ਦੀਕਸ਼ਿਤ ਦਾ ਜਨਮਦਿਨ ਆਪਣੇ ਪਰਿਵਾਰ, ਦੋਸਤਾਂ ਅਤੇ ਟੀਵੀ ਕਲਾਕਾਰਾਂ ਨਾਲ ਕੇਕ ਕੱਟ ਕੇ ਮਨਾਇਆ ਜਾਂਦੇ। ਚੰਨਾ ਨੇ ਕਿਹਾ ਕਿ ਉਹ ਪਹਿਲਾਂ ਵੀ 2 ਵਾਰ ਮਾਧੁਰੀ ਨੂੰ ਮਿਲ ਚੁੱਕੇ ਹਨ ਪਰ ਹੁਣ ਉਨ੍ਹਾਂ ਦੀ ਇਹ ਇੱਛਾ ਹੈ ਕਿ ਇੱਕ ਵਾਰ ਮਾਧੁਰੀ ਦੀਕਸ਼ਿਤ ਦਾ ਜਨਮਦਿਨ ਹੋਵੇ ਤਾਂ ਉਹ ਮਾਧੁਰੀ ਦੀਕਸ਼ਿਤ ਦੇ ਨਾਲ ਇਕੱਠੇ ਉਹਨਾਂ ਦਾ ਜਨਮਦਿਨ ਮਨਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : vegetables Prices: ਅੱਜ ਫੇਰ ਵਧੇ ਸਬਜੀਆਂ ਦੇ ਭਾਅ, ਜਾਣੋ ਅੱਜ ਦੇ ਰੇਟ