ਅੰਮ੍ਰਿਤਸਰ: ਮੈਂ ਕਿਸੇ ਤੋਂ ਮੰਗ ਕੇ ਨਹੀਂ ਖਾਣਾ..... ਇਹ ਕਹਿਣਾ ਹੈ ਇੱਕ ਸਿੱਖ ਨੌਜਵਾਨ ਦਾ ਜੋ ਨੰਗੇ ਪੈਰੀਂ ਸਫ਼ਰ ਕਰ ਭਗਾਨੇ ਵੇਚਦਾ ਹੈ। ਕੀ ਹੈ ਪੂਰੀ ਕਹਾਣੀ ਵੇਖੋ.........
ਪਾਪਾਂ ਦਾ ਕਰ ਰਿਹਾ ਪ੍ਰਾਸ਼ਚਿਤ
ਭੁਕਾਨੇ ਵੇਚਣ ਪਿੱਛੇ ਦੀ ਕਹਾਣੀ ਬੜੀ ਦਰਦਨਾਕ ਹੈ। ਇਹ ਸਿੱਖ ਨੌਜਵਾਨ ਬਾਰ ਬਾਰ ਪ੍ਰਾਸ਼ਚਿਤ ਦੀ ਗੱਲ਼ ਕਰ ਰਿਹਾ ਹੈ। ਉਨ੍ਹਾਂ ਨੇ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਬਹੁਤ ਸਿਗਰੇਟ ਪੀਂਦੇ ਸੀ ਤੇ ਉਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਆਪਣੇ ਆਪ ਨੂੰ ਅੱਗ ਲੱਗਾ ਲਈ ਸੀ।
ਉਨ੍ਹਾਂ ਦਾ ਮੰਨਣਾ ਹੈ ਕਿ ਉਹ ਆਪਣੇ ਪਾਪਾਂ ਦਾ ਫਲ ਭੋਗ ਰਹੇ ਹਨ। ਲੱਤਾਂ ਖ਼ਰਾਬ ਹੋਣ ਕਰਕੇ ਉਹ ਭਰੀ ਠੰਢ ਤੇ ਭਰੀ ਗਰਮੀ 'ਚ ਵੀ ਚੱਪਲ, ਬੂਟ ਨਹੀਂ ਪਾ ਸਕਦੇ ਹਨ ਪਰ ਅਣਖੀ ਇੰਨ੍ਹੇ ਕਿ ਕਿਸੇ ਦੀ ਮਦਦ ਲੈਣ ਤੋਂ ਇਨਕਾਰ ਕਰ ਰਹੇ ਹਨ।
ਕਿਰਤ ਕਰ, ਨਾਮ ਜਪ ਤੇ ਵੰਡ ਛਕੋ
ਜਿੱਥੇ ਦੇਸ਼ ਦਾ ਮੀਡੀਆ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ ਆਦਿ ਨਾਲ ਸੰਬੋਧਿਤ ਕਰ ਰਿਹਾ ਹੈ ਉੱਥੇ ਇਹ ਅੰਮ੍ਰਿਤਸਰ ਦਾ ਨੌਜਵਾਨ ਇੰਨ੍ਹੀ ਮੁਸ਼ਕਲਾਂ ਦੇ ਬਾਅਦ ਵੀ ਕਿਰਤ ਕਰਦਾ ਤੇ ਨਾਮ ਜਪਦਾ ਹੈ।
'ਭੁਕਾਨੇ ਖਰੀਦੋ ਤੇ ਮੈਨੂੰ ਪੈਸੇ ਦਿਉ...ਪਰ ਕਿਸੇ ਦੀ ਮਦਦ ਨਹੀਂ ਲੈਣੀ'