ਅੰਮ੍ਰਿਤਸਰ: ਅੱਜ (ਸ਼ਨੀਵਾਰ) ਪੰਜਾਬ ਦੇ ਮੁੱਖ ਮੰਤਰੀ ਦੀ ਬਿਆਸ ਫੇਰੀ (Punjab Chief Minister's visit to Beas) ਨੂੰ ਲੈ ਲੋਕਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆਇਆ। ਉੱਥੇ ਹੀ ਮੁੱਖ ਮੰਤਰੀ ਨਾਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਨ ਪੁੱਜੇ ਕੁਝ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ (ਰਜਿ:) ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ (Chief Bhai Balbir Singh Muchhal) ਨੇ ਕਿਹਾ ਕਿ ਅੱਜ (ਸ਼ਨੀਵਾਰ) ਮੁੱਖ ਮੰਤਰੀ ਦੇ ਬਿਆਸ ਆਉਣ ਦੀ ਖ਼ਬਰ ਮਿਲਣ 'ਤੇ ਉਹ ਸਾਥੀਆਂ ਸਮੇਤ ਬਿਆਸ ਪੁੱਜੇ। ਸਰਕਾਰੀ ਹਸਪਤਾਲਾਂ ਵਿੱਚ ਇਲਾਜ ਲਈ ਪੁੱਜਦੇ ਗਰੀਬ ਵਰਗ ਦੇ ਲੋਕਾਂ ਦੀ ਹੋ ਰਹੀ ਦੁਰਦਸ਼ਾ ਸੰਬੰਧੀ ਮੁੱਖ ਮੰਤਰੀ ਨੂੰ ਜਾਣੂੰ ਕਰਵਾਉਣ ਲਈ ਮੰਗ ਪੱਤਰ ਦੇਣਾ ਚਾਹਿਆ।
ਪਰ ਮੁੱਖ ਮੰਤਰੀ ਦੇ ਸੁਰੱਖਿਆ ਘੇਰੇ ਅਤੇ ਪੁਲਿਸ ਵਲੋਂ ਉਨ੍ਹਾਂ ਨੂੰ ਰੋਕੇ ਰੱਖਣ 'ਤੇ ਰੋਸ ਪ੍ਰਗਟ ਕਰਦਿਆਂ ਭਾਈ ਮੁੱਛਲ ਨੇ ਕਿਹਾ ਕਿ ਆਮ ਆਮ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਚੰਨੀ ਆਮ ਲੋਕਾਂ ਦੇ ਨਹੀਂ ਹਨ। ਚਾਹੇ ਸ਼ੋਸ਼ਲ ਮੀਡੀਆ 'ਤੇ ਚਰਚਾ ਹੈ ਕਿ ਉਹ ਆਮ ਹੀ ਮਿਲਦੇ ਹਨ, ਪਰ ਅਜਿਹਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਹਸਪਤਾਲਾਂ ਦੇ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਗਰੀਬ ਪਰਿਵਾਰ ਹੀ ਸਰਕਾਰੀ ਹਸਪਤਾਲਾਂ (Government hospitals) ਦੇ ਵਿੱਚ ਜਾਂਦੇ ਹਨ, ਜਿੱਥੇ ਡਾਕਟਰਾਂ ਵਲੋਂ ਉਹਨਾਂ ਨੂੰ ਬਾਹਰ ਪ੍ਰਾਈਵੇਟ ਮੈਡੀਕਲ ਸਟੋਰਾਂ ਦੇ ਉੱਤੋਂ ਮਹਿੰਗੀਆਂ ਦਵਾਈਆਂ ਮੰਗਵਾ ਕੇ ਅਤੇ ਪ੍ਰਾਈਵੇਟ ਲੈਬੋਰਟਰੀ (Private Laboratory) ਤੋਂ ਮਹਿੰਗੇ ਟੈਸਟ ਕਰਵਾ ਕੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਗ਼ਰੀਬ ਪਰਿਵਾਰਾਂ ਨੂੰ ਇਹ ਸਹੂਲਤਾਂ ਮੁਫ਼ਤ ਮਿਲਣੀਆਂ ਚਾਹੀਦੀਆਂ ਹਨ। ਇਸ ਮੌਕੇ ਸੁਖਦੇਵ ਸਿੰਘ ਗੱਗੜਭਾਣਾ ਸਮੇਤ ਹੋਰ ਸਾਥੀ ਮੌਜੂਦ ਸਨ।
ਇਹ ਵੀ ਪੜ੍ਹੋ:Repealed agriculture laws: ਕਿਸਾਨਾਂ ਨੇ ਗੁਰੂ ਘਰ 'ਚ ਕੀਤੀ ਅਰਦਾਸ