ETV Bharat / city

ਅੰਮ੍ਰਿਤਸਰ 'ਚ ਹੋਇਆ ਅਦਾਕਾਰ ਕਰਤਾਰ ਚੀਮਾ ’ਤੇ ਹਮਲਾ - 13 ਸਾਥੀਆਂ ਨਾਲ ਮਿਲ ਕੇ ਹਮਲਾ ਕੀਤਾ

ਅਦਾਕਾਰ ਕਰਤਾਰ ਚੀਮਾ ਨਾਵਲਟੀ ਚੌਕ ਵਿਚ ਪਹੁੰਚੇ ਸੀ ਜਿੱਥੇ ਉਨ੍ਹਾਂ ਤੇ ਹਮਲਾ ਹੋਇਆ। ਇਸ ਸਬੰਧੀ ਉਨ੍ਹਾਂ ਨੇ ਥਾਣਾ ਸਿਵਲ ਲਾਇਨ ਵਿਚ ਪਹੁੰਚ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ’ਤੇ ਐਨਐਸਯੂਆਈ ਦੇ ਪ੍ਰਧਾਨ ਅਕਸ਼ੈ ਸ਼ਰਮਾ ਵੱਲੋਂ ਆਪਣੇ 13 ਸਾਥੀਆਂ ਨਾਲ ਮਿਲ ਕੇ ਹਮਲਾ ਕੀਤਾ ਗਿਆ ਹੈ

ਅੰਮ੍ਰਿਤਸਰ ਵਿਚ ਹੋਇਆ ਅਦਾਕਾਰ ਕਰਤਾਰ ਚੀਮਾ ’ਤੇ ਹਮਲਾ

author img

By

Published : May 30, 2022, 6:03 PM IST

ਅੰਮ੍ਰਿਤਸਰ: ਬੀਤੇ ਦਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਅਤੇ ਸਰਕਾਰ ਦੀ ਕਾਨੂੰਨ ਵਿਵਸਥਾ ਦੇ ਦਾਅਵੇ ਸਵਾਲਾਂ ਦੇ ਘੇਰੇ ਚ ਆ ਗਏ ਹਨ ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਵਿਖੇ ਪੰਜਾਬੀ ਅਦਾਕਾਰ ਕਰਤਾਰ ਚੀਮਾ ’ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਤੋਂ ਬਾਅਦ ਕਰਤਾਰ ਚੀਮਾ ਨੇ ਕਿਹਾ ਕਿ ਉਹ ਸ਼ੁਟਿੰਗ ਦੇ ਮਸਲੇ ਤੇ ਅੰਮ੍ਰਿਤਸਰ ਵਿਖੇ ਆਏ ਹੋਏ ਸੀ ਜਿੱਥੇ ਉਨ੍ਹਾਂ ’ਤੇ ਹਮਲਾ ਹੋਇਆ।

ਦੱਸ ਦਈਏ ਕਿ ਅਦਾਕਾਰ ਕਰਤਾਰ ਚੀਮਾ ਨਾਵਲਟੀ ਚੌਕ ਵਿਚ ਪਹੁੰਚੇ ਸੀ ਜਿੱਥੇ ਉਨ੍ਹਾਂ ਤੇ ਹਮਲਾ ਹੋਇਆ। ਇਸ ਸਬੰਧੀ ਉਨ੍ਹਾਂ ਨੇ ਥਾਣਾ ਸਿਵਲ ਲਾਇਨ ਵਿਚ ਪਹੁੰਚ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ’ਤੇ ਐਨਐਸਯੂਆਈ ਦੇ ਪ੍ਰਧਾਨ ਅਕਸ਼ੈ ਸ਼ਰਮਾ ਵੱਲੋਂ ਆਪਣੇ 13 ਸਾਥੀਆਂ ਨਾਲ ਮਿਲ ਕੇ ਹਮਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਤੇ ਪਿਸਤੌਲ ਵੀ ਤਾਣੀ ਗਈ ਸੀ। ਉੱਥੇ ਮੌਕੇ ’ਤੇ ਮੌਜੂਦ ਮਿਲਟਰੀ ਦੇ ਅਫਸਰਾਂ ਅਤੇ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਉਸ ਨੂੰ ਬਚਾਇਆ ਗਿਆ।

ਅੰਮ੍ਰਿਤਸਰ ਵਿਚ ਹੋਇਆ ਅਦਾਕਾਰ ਕਰਤਾਰ ਚੀਮਾ ’ਤੇ ਹਮਲਾ

ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਫਿਲਮ ਵਿਚ ਲੱਗੇ ਪੈਸੇ ਦੇ ਲੈਣ ਦੇਣ ਦਾ ਹੈ। ਫਿਲਮ ਵਿਚ ਪਏ ਘਾਟੇ ਸਬੰਧੀ ਹਿਸਾਬ ਨੂੰ ਲੈ ਕੇ ਅਕਸ਼ੈ ਸ਼ਰਮਾ ਵੱਲੋਂ ਪਹਿਲਾਂ ਵੀ ਉਸ ’ਤੇ ਚੰਡੀਗੜ੍ਹ ਵਿਚ ਹਮਲਾ ਕੀਤਾ ਗਿਆ ਸੀ ਅਤੇ ਅੰਮ੍ਰਿਤਸਰ ਦੇ ਨਾਵਲਟੀ ਚੌਕ ਵਿਚ ਮੁੜ ਹਮਲਾ ਹੋਇਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ’ਚ ਕਲਾਕਾਰ ਸੁਰੱਖਿਅਤ ਨਹੀਂ ਹਨ। ਸਿੱਧੂ ਮੁਸੇਵਾਲਾ ਵੀ ਸਰਕਾਰਾਂ ਦੀਆਂ ਸਿਆਸਤ ਕਾਰਨ ਭੇਂਟ ਚੜਿਆ ਹੈ। ਅੱਗੇ ਵੀ ਸਾਨੂੰ ਸੁਰੱਖਿਅਤ ਵਾਲਾ ਮਾਹੌਲ ਨਹੀਂ ਮਿਲ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਮੌਜੂਦਗੀ ’ਚ ਉਨ੍ਹਾਂ ਤੇ ਹਮਲਾ ਹੋਇਆ ਹੈ ਜਿਸ ਕਾਰਨ ਉਨ੍ਹਾਂ ਨੇ ਸਰਕਾਰ ਕੋਲੋਂ ਅਪੀਲ ਕੀਤੀ ਹੈ ਕਿ ਉਹ ਕਲਾਕਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।

ਇਹ ਵੀ ਪੜੋ: ਮਾਨਸਾ ਦੇ ਸਿਵਲ ਹਸਪਤਾਲ ’ਚ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਜਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.