ETV Bharat / city

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਹੋਇਆ ਇਹ ਨੇਕ ਕੰਮ

ਈਟੀਵੀ ਭਾਰਤ 'ਤੇ ਲੋੜਵੰਦ ਪਰਿਵਾਰ ਦੀ ਖ਼ਬਰ ਨਸ਼ਰ ਹੋਣ ਤੋਂ ਬਾਅਦ ਐਨ.ਆਰ.ਆਈ ਪਰਿਵਾਰ ਅੱਗੇ ਆਇਆ। ਜਿਥੇ ਐਨ.ਆਰ.ਆਈ ਪਰਿਵਾਰ ਵਲੋਂ ਆਰਥਿਕ ਮਦਦ ਦਿੱਤੀ ਗਈ, ਉਥੇ ਹੀ ਅੱਖਾਂ ਦਾ ਇਲਾਜ ਕਰਵਾਉਣ ਦਾ ਭਰੋਸਾ ਵੀ ਦਿੱਤਾ।

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਹੋਇਆ ਇਹ ਨੇਕ ਕੰਮ
ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਹੋਇਆ ਇਹ ਨੇਕ ਕੰਮ
author img

By

Published : Jul 29, 2021, 12:08 PM IST

ਅੰਮ੍ਰਿਤਸਰ: ਬੀਤੇ ਦਿਨੀਂ ਈਟੀਵੀ ਭਾਰਤ ਵਲੋਂ ਅਜਨਾਲਾ ਦੇ ਪਿੰਡ ਨਾਨਕ ਪੂਰਾ ਧੇਹ 'ਚ ਰਹਿ ਰਹੇ ਇੱਕ ਲੋੜਵੰਦ ਪਰਿਵਾਰ ਦੀ ਖਬਰ ਨਸ਼ਰ ਕੀਤੀ ਗਈ ਸੀ। ਜਿਸ ਪਰਿਵਾਰ 'ਚ ਨੇਤਰਹੀਣ ਵਿਅਕਤੀ ਸਤਨਾਮ ਸਿੰਘ ਅਪਣੇ ਪਰਿਵਾਰ 'ਚ ਅਪਾਹਿਜ ਪਤਨੀ, ਦੋ ਬੱਚੇ ਤੇ ਬੁੱਢੀ ਮਾਂ ਨਾਲ ਰਹਿ ਰਿਹਾ ਸੀ।

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਹੋਇਆ ਇਹ ਨੇਕ ਕੰਮ

ਸਰੀਰਕ ਕਮਜ਼ੋਰੀ ਹੋਣ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਅਤੇ ਰੋਟੀ ਲਈ ਵੀ ਮੋਹਤਾਜ ਸੀ।ਈਟੀਵੀ ਭਾਰਤ ਵਲੋਂ ਖ਼ਬਰ ਨਸ਼ਰ ਕਰਨ ਤੋਂ ਬਾਅਦ ਇੱਕ ਐਨ.ਆਰ.ਆਈ ਵਿਅਕਤੀ ਦਾ ਪਰਿਵਾਰ ਉਕਤ ਪੀੜ੍ਹਤ ਪਰਿਵਾਰ ਦੀ ਮਦਦ ਕਰਨ ਲਈ ਪਹੁੰਚਿਆ।

ਇਸ ਸਬੰਧੀ ਲੋੜਵੰਦ ਪਰਿਵਾਰ ਦੀ ਮਦਦ ਕਰਨ ਲਈ ਪਹੁੰਚੇ ਐਨ.ਆਰ.ਆਈ ਪਰਿਵਾਰ ਦਾ ਕਹਿਣਾ ਕਿ ਉਨ੍ਹਾਂ ਸੋਸ਼ਲ ਮੀਡੀਆ 'ਤੇ ਖ਼ਬਰ ਦੇਖੀ ਸੀ, ਜਿਸ ਤੋਂ ਬਾਅਦ ਯੂ.ਐਸ.ਏ ਰਹਿੰਦੇ ਭਰਾ ਵਲੋਂ ਉਕਤ ਪੀੜ੍ਹਤ ਪਰਿਵਾਰ ਦੀ ਮਦਦ ਦੀ ਗੱਲ ਆਖੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਪਰਿਵਾਰ ਨੂੰ ਮਦਦ ਵਜੋਂ ਵੀਹ ਹਜ਼ਾਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਦਸ ਹਜ਼ਾਰ ਰੁਪਏ ਪਰਿਵਾਰ ਨੂੰ ਦਿੱਤੇ ਜਾਣਗੇ ਅਤੇ ਨਾਲ ਹੀ ਉਕਤ ਪੀੜ੍ਹਤ ਸਤਨਾਮ ਸਿੰਘ ਦੀਆਂ ਅੱਖਾਂ ਦਾ ਇਲਾਜ ਕਰਵਾਇਆ ਜਾਵੇਗਾ।

ਇਸ ਮੌਕੇ ਲੋੜਵੰਦ ਸਤਨਾਮ ਸਿੰਘ ਵਲੋਂ ਐਨ.ਆਰ.ਆਈ ਪਰਿਵਾਰ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਉਸ ਦੀ ਇਸ ਔਖੀ ਘੜੀ 'ਚ ਪਹੁੰਚ ਕੇ ਮਦਦ ਕੀਤੀ ਹੈ।

ਇਹ ਵੀ ਪੜ੍ਹੋ:ਨਾਨਕਮੱਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਅਸਤੀਫਾ

ETV Bharat Logo

Copyright © 2024 Ushodaya Enterprises Pvt. Ltd., All Rights Reserved.