ਅੰਮ੍ਰਿਤਸਰ: ਕਿਹਾ ਜਾਂਦਾ ਜਿਵੇਂ ਹੀ ਅਸੂ ਦੇ ਨਰਾਤੇ ਆਉਂਦੇ ਹਨ ਤੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਤੇ ਸਾਲ ਦਾ ਅਖੀਰਲਾ ਤਿਉਹਾਰ ਦੀਵਾਲੀ ਹੁੰਦਾ ਹੈ ਪਰ ਉਸ ਤੋਂ ਪਹਿਲੋਾਂ ਦੁਸਹਿਰਾ ਮਨਾਇਆ ਜਾਂਦਾ ਹੈ। ਕਹਿੰਦੇ ਹਨ ਬਦੀ ਤੇ ਨੇਕੀ ਦੀ ਜਿੱਤ ਹੋਈ ਸੀ ਤੇ ਇਹ ਦੁਸਹਿਰਾ ਤਿਉਹਾਰ ਮਨਾਇਆ ਗਿਆ ਸੀ। ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਕਾਰੀਗਰਾਂ ਵੱਲੋਂ ਪੁਤਲੇ ਵੀ ਤਿਆਰ ਕੀਤੇ ਜਾ ਰਹੇ ਹਨ। ਪਰ ਇਸ ਵਾਰ ਕਾਰੀਗਰਾਂ ਨੂੰ ਪੁਤਲੇ ਬਣਾਉਂਦੇ ਹੋਏ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਾਡੇ ਪੱਤਰਕਾਰ ਵੱਲੋਂ ਦੁਸਹਿਰੇ ਦੇ ਵਿੱਚ ਸੜਨ ਵਾਲੇ ਰਾਵਣ ਦੇ ਪੁਤਲੇ ਤਿਆਰ ਕਰਨ ਵਾਲੇ ਕਾਰੀਗਰਾਂ ਨਾਲ ਗੱਲਬਾਤ ਕੀਤੀ। ਕਾਰੀਗਰ ਨੇ ਦੱਸਿਆ ਕਿ ਅਸੀਂ ਪਿਛਲੇ ਸੌ ਸਾਲ ਤੋਂ ਇਹ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਕਰ ਰਹੇ ਹਨ ਸਾਡੀਆਂ ਪੀੜ੍ਹੀਆਂ ਤੋਂ ਪੀੜ੍ਹੀਆਂ ਇਹ ਪੁਤਲੇ ਬਣਾਉਂਦੀਆਂ ਆ ਰਹੀਆਂ ਹਨ ਪਰ ਇਸ ਵਾਰ ਮਹਿੰਗਾਈ ਦੀ ਮਾਰ ਰਾਵਣ ਦੇ ਪੁਤਲਿਆਂ ’ਤੇ ਵੀ ਪਈ ਹੈ।
ਉਨ੍ਹਾਂ ਕਿਹਾ ਕਿ ਹਰ ਸਾਲ ਸਾਨੂੰ ਪੁਤਲਿਆਂ ਦੀ ਡਿਮਾਂਡ ਆਉਂਦੀ ਸੀ ਕਈ ਆਰਡਰਾਂ ਦੇ ਸਨ ਕਿ ਇੰਨੇ ਪੁਤਲੇ ਤਿਆਰ ਕਰਦੇ ਪਰ ਇਸ ਵਾਰ ਪੁਤਲੇ ਬਣਾਉਣ ਦੀ ਡਿਮਾਂਡ ਵਿੱਚ ਕੁਝ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਅੰਮ੍ਰਿਤਸਰ ਵਿੱਚ ਬਣਨ ਵਾਲੇ ਪੁਤਲੇ ਹਰ ਪੰਜਾਬ ਦੇ ਸ਼ਹਿਰ ਵਿਚ ਭੇਜੇ ਜਾਂਦੇ ਹਨ।
ਕਾਰੀਗਰਾਂ ਨੇ ਦੱਸਿਆ ਕਿ ਮਹਿੰਗਾਈ ਹੋਣ ਦੇ ਬਾਵਜੂਦ ਵੀ ਅੰਮ੍ਰਿਤਸਰ ਵਿੱਚ ਤਿੰਨ ਫੁੱਟ ਤੋਂ ਲੈ ਕੇ 120 ਫੁੱਟ ਲੰਬੇ ਰਾਵਣ ਦੇ ਪੁਤਲੇ ਬਣਾਏ ਅਤੇ ਵੇਚੇ ਜਾ ਰਹੇ ਹਨ। ਇਹ ਤਿਉਹਾਰ ਬਦੀ ਤੇ ਨੇਕੀ ਦੀ ਜਿੱਤ ਦੇ ਰੂਪ ਚ ਮਨਾਇਆ ਜਾਂਦਾ ਹੈ। ਕਹਿੰਦੇ ਹਨ ਕਿ ਇਸ ਦਿਨ ਰਾਵਣ ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਂਦੇ ਹਨ ਪਰ ਕਾਰੀਗਰਾਂ ਦਾ ਕਹਿਣਾ ਹੈ ਕਿ ਇਸ ਵਾਰ ਬਹੁਤ ਹੀ ਘੱਟ ਆਰਡਰ ਸਾਨੂੰ ਮਿਲੇ ਹਨ। ਅੰਮ੍ਰਿਤਸਰ ਵਿੱਚ ਛੇ ਜਗ੍ਹਾ ’ਤੇ ਹੀ ਇਸ ਵਾਰ ਰਾਵਣ ਦੇ ਪੁਤਲੇ ਸਾੜੇ ਜਾਣਗੇ।
ਕਾਰੀਗਰ ਨੇ ਦੱਸਿਆ ਕਿ ਪਹਿਲਾਂ ਰਾਜਨੀਤਿਕ ਪਾਰਟੀਆਂ ਦੇ ਆਗੂ ਆਪਣੇ ਆਪਣੇ ਵੱਖੋ ਵੱਖਰੇ ਆਰਡਰ ਦੇ ਕੇ ਜਾਂਦੇ ਸਨ ਪਰ ਇਸ ਵਾਰ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ ਦਾ ਆਰਡਰ ਨਹੀਂ ਆਇਆ ਇਸ ਵਾਰ ਸਿਰਫ ਦੁਰਗਿਆਣਾ ਕਮੇਟੀ ਵੱਲੋਂ ਹੀ ਸਿਰਫ਼ 120 ਫੁੱਟ ਲੰਬੇ ਰਾਵਣ ਬਣਾਉਣ ਦਾ ਆਰਡਰ ਆਇਆ ਹੈ।
ਉਨ੍ਹਾਂ ਦੱਸਿਆ ਕਿ ਮਹਿੰਗਾਈ ਇੰਨੀ ਹੋ ਚੁੱਕੀ ਹੈ ਜਿਹੜੀ ਚੀਜ਼ ਅਸੀਂ ਪਹਿਲੇ 100 ਰੁਪਏ ਦੇ ਲੈਂਦੇ ਸੀ ਉਹ 150 ਰੁਪਏ ਵਿੱਚ ਮਿਲਦੀ ਪਈ ਹੈ ਬਾਂਸ ਦੇ ਰੇਟ ਇੰਨੇ ਵਧ ਗਏ ਹਨ ਜੇ ਗੱਲ ਕਰੀਏ ਕਾਗਜ਼ਾਂ ਦੀ ਜਾਂ ਅਖਬਾਰ ਦੀ ਉਸ ਦੇ ਰੇਟ ਵੀ ਕਾਫੀ ਵਧ ਚੁੱਕੇ ਹਨ ਜਿਸ ਦੇ ਚੱਲਦੇ ਸਾਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਪਹਿਲੇ ਲੋਕ ਦੋ ਦੋ ਮਹੀਨੇ ਪਹਿਲਾਂ ਹੀ ਆਰਡਰ ਬੁੱਕ ਕਰਵਾ ਜਾਂਦੇ ਸਨ ਪਰ ਇਸ ਵਾਰ ਦੁਸਹਿਰੇ ਦੇ ਲਾਗੇ ਆ ਕੇ ਹੀ ਲੋਕ ਰਾਵਣ ਦੇ ਰੇਟ ਪੁੱਛਣ ਹੀਂ ਆਉਂਦੇ ਹਨ। ਕਾਰੀਗਰ ਨੇ ਦੱਸਿਆ ਕਿ ਪਹਿਲਾਂ ਦਸਹਿਰੇ ’ਤੇ ਰੇਲ ਹਾਦਸਾ ਹੋ ਗਿਆ ਸੀ ਉਸ ਤੋਂ ਬਾਅਦ ਕੋਰੋਨਾ ਮਹਾਂਮਾਰੀ ਦੇ ਚੱਲਦੇ ਕੋਰੋਨਾ ਦੀ ਮਾਰ ਕਰਕੇ ਮਹਿੰਗਾਈ ਵਧ ਗਈ ਜਿਸ ਦੇ ਚੱਲਦੇ ਲੋਕਾਂ ’ਚ ਵੀ ਤਿਉਹਾਰ ਮਨਾਉਣ ਦਾ ਉਤਸ਼ਾਹ ਬਹੁਤ ਘੱਟ ਵੇਖਿਆ ਜਾ ਰਿਹਾ ਹੈ
ਇਹ ਵੀ ਪੜੋ: ਮੁੱਖ ਮੰਤਰੀ ਭਗਵੰਤ ਮਾਨ ਨਹੀਂ ਭਾਬੀ ਜੀ ਚਲਾ ਰਹੇ ਹਨ ਸਰਕਾਰ: ਸੁਖਬੀਰ ਬਾਦਲ