ਅੰਮ੍ਰਿਤਸਰ: ਨਿੱਜੀ ਹਸਪਤਾਲ 'ਚ ਉਸ ਸਮੇਂ ਹੰਗਾਮਾ ਹੋ ਗਿਆ। ਜਦੋਂ ਇਕ ਮਰੀਜ਼ ਅਤੇ ਡਾਕਟਰ 'ਚ ਬਹਿਸ ਹੋ ਗਈ। ਦਰਅਸਲ ਹਸਪਤਾਲ 'ਚ ਚੈਕਅੱਪ (Checkup) ਲਈ ਆਏ ਕਰਨ ਗਿੱਲ ਨਾਂ ਦੇ ਵਿਅਕਤੀ ਦੀ ਹਸਪਤਾਲ 'ਚ ਰਿਸੈਪਸ਼ਨ ਉਤੇ ਟੋਕਨ ਨੂੰ ਲੈ ਕੇ ਬਹਿਸ (Debate over tokens) ਹੋ ਗਈ। ਇਸ ਤੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਹਸਪਤਾਲ ਦੇ ਸੁਰੱਖਿਆ ਗਾਰਡ ਨੇ ਦੋਨਾਲੀ 'ਚ ਗੋਲੀਆਂ ਭਰ ਲਈਆਂ ਪਰ ਮੌਕੇ 'ਤੇ ਮੌਜੂਦ ਲੋਕਾਂ ਨੇ ਸੁਰੱਖਿਆ ਗਾਰਡ ਤੋਂ ਦੋਨਾਲੀ ਖੋਹ ਕੇ ਮਾਹੌਲ ਨੂੰ ਠੰਡਾ ਕਰ ਦਿੱਤਾ।
ਕਰਨ ਗਿੱਲ ਅਨੁਸਾਰ ਉਹ ਹਸਪਤਾਲ 'ਚ ਚੈਕਅੱਪ ਲਈ ਆਇਆ ਸੀ ਪਰ ਰਿਸੈਪਸ਼ਨ ਵਾਲਿਆਂ ਨੇ ਉਸ ਤੋਂ ਬਾਅਦ ਆਏ ਮਰੀਜ ਨੂੰ ਪਹਿਲ ਭੇਜ ਦਿੱਤਾ। ਜਿਸ ਤੋਂ ਬਾਅਦ ਉਸ ਨੇ ਰਿਸੈਪਸ਼ਨਿਸਟ ਨਾਲ ਬਹਿਸ ਕੀਤੀ ਤਾਂ ਹਸਪਤਾਲ 'ਚ ਹੰਗਾਮਾ ਨਾ ਹੋਵੇ 'ਤੇ ਸੁਰੱਖਿਆ ਗਾਰਡ ਨੇ ਦੋਨਾਲੀ ਵਿੱਚ ਗੋਲੀਆਂ ਭਰ ਲਈਆਂ ਅਤੇ ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਕਿ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ।
ਹਸਪਤਾਲ ਦੇ ਮਾਲਕ ਡਾਕਟਰ ਪਾਰਸ ਗੁਲਾਟੀ ਦਾ ਕਹਿਣਾ ਹੈ ਕਿ ਉਹ ਮਰੀਜ਼ ਨੂੰ ਅੰਦਰ ਦੇਖ ਰਹੇ ਸਨ ਅਤੇ ਬਾਹਰੋਂ ਬਹਿਸ ਦੀ ਆਵਾਜ਼ ਆ ਰਹੀ ਸੀ। ਜਿਸ ਤੋਂ ਬਾਅਦ ਉਸ ਨੇ ਦੇਖਿਆ ਕਿ ਕਰਨ ਗਿੱਲ ਉਸ ਦੇ ਸੁਰੱਖਿਆ ਗਾਰਡ ਅਤੇ ਰਿਸੈਪਸ਼ਨਿਸਟ ਨਾਲ ਝਗੜਾ ਕਰ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਸੁਰੱਖਿਆ ਗਾਰਡ ਉਸ ਨੂੰ ਰੋਕ ਰਿਹਾ ਹੈ।ਉਸ ਨੇ ਆਪਣੀ ਦੋਨਾਲੀ ਵਿੱਚ ਗੋਲੀਆਂ ਭਰੀ ਮਾਹੌਲ ਖਰਾਬ ਹੋਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਉਸ ਨੇ ਦੋਨਾਲੀ ਨੂੰ ਬਾਹਰ ਕੱਢ ਲਿਆ, ਜਦੋਂ ਕਿ ਹਥਿਆਰ ਮਰੀਜ਼ਾਂ ਤੋਂ ਦੂਰ ਰੱਖੀਆਂ ਗਈਆਂ ਹਨ, ਉਸ ਨੇ ਪ੍ਰਸ਼ਾਸਨ ਨੂੰ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੀ ਅਪੀਲ ਕੀਤੀ ਹੈ।
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਲੋਕਾਂ ਦੇ ਬਿਆਨ ਲੈਕੇ ਜਾਂਚ ਕਰ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ 'ਤੇ ਮੋਗਾ ਰੈਲੀ LIVE