ਅੰਮ੍ਰਿਤਸਰ: ਇੱਕ ਸਾਲ ਦੇ ਕਰੀਬ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨੀ ਅੰਦੋਲਨ ਦਿੱਲੀ ਦੇ ਬਾਰਡਰ 'ਤੇ ਚੱਲਿਆ, ਜਿਸ ਤੋਂ ਬਾਅਦ ਲਗਾਤਾਰ ਹੀ ਹਰ ਇਕ ਸਿਆਸੀ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿਚ ਆਵਾਜ਼ ਵੀ ਚੁੱਕੀ ਗਈ।
ਜਿਸ ਦੇ ਚੱਲਦੇ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਇਕ ਕਿਸਾਨਾਂ ਦੇ ਹੱਕ ਵਿਚ ਪੁਸਤਕ ਲਾਂਚ ਕੀਤੀ ਗਈ, ਜਿਸ ਦਾ ਨਾਮ ਰੱਖਿਆ "ਆਮਦਨੀ ਨਾ ਹੋਈ ਦੁੱਗਣੀ ਦਰਦ ਹੂਆ ਸੋ ਗੁਨਾ " ਜਿਸ ਨੂੰ ਲਾਂਚ ਕਰਨ ਲਈ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਪ੍ਰੈੱਸ ਵਾਰਤਾ ਕੀਤੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਚਾਹੇ ਸੂਬੇ ਵਿਚ ਲਾਕਡਾਊਨ ਲੱਗ ਰਿਹਾ, ਪਰ ਜ਼ਰੂਰਤ ਅਨੁਸਾਰ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਵੀ ਮੁਆਫ਼ ਕੀਤਾ ਹੈ, ਪਰ ਕੇਂਦਰ 'ਚ ਬੈਠੀ ਭਾਜਪਾ ਸਰਕਾਰ ਸਿਰਫ਼ ਕਿਸਾਨਾਂ ਨੂੰ ਖਦੇੜਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਹਰ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਕਿਸੇ ਸੂਬੇ ਵਿੱਚ 5 ਤੋਂ 10 ਰੁਪਏ ਤੱਕ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਨੂੰ ਘੱਟ ਕੀਤਾ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਲੋਕਾਂ ਦਾ ਫ਼ਾਇਦਾ ਸੋਚਦੇ ਹੋਏ ਲਾਲ ਲਕੀਰ ਸਕੀਮ ਨੂੰ ਵੀ ਖ਼ਤਮ ਕੀਤਾ ਗਿਆ ਸੀ।
ਕਿਸਾਨਾਂ ਵੱਲੋਂ ਬਣਾਈ ਪਾਰਟੀ ਦਾ ਵੀ ਅਸੀਂ ਸਵਾਗਤ ਕਰਦੇ ਹਾਂ: ਔਜਲਾ
ਇਸ ਦੇ ਨਾਲ ਹੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਆਪਣੀ ਪਾਰਟੀ ਬਣਾਈ ਜਾ ਰਹੀ ਹੈ, ਅਸੀਂ ਇਸ ਦੇ ਖ਼ਿਲਾਫ਼ ਨਹੀਂ ਕਿਉਂਕਿ ਇਹ ਲੋਕਤੰਤਰੀ ਦੇਸ਼ ਹੈ, ਹਰ ਇੱਕ ਨੂੰ ਆਪਣੀ ਆਵਾਜ਼ ਚੁੱਕਣ ਦਾ ਹੱਕ ਹੈ। ਕਿਸਾਨਾਂ ਵੱਲੋਂ ਬਣਾਈ ਪਾਰਟੀ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਬਾਕੀ ਲੋਕ ਫੈਸਲਾ ਕਰਨਗੇ ਕਿ ਉਨ੍ਹਾਂ ਨੇ ਕਿਸ ਨੂੰ ਵੋਟ ਪਾਉਣੀ ਹੈ।
ਆਪ ਪਾਰਟੀ ਭਾਜਪਾ ਦੀ ਬੀ ਟੀਮ : ਔਜਲਾ
ਅੱਗੇ ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਜੋ ਆਮ ਆਦਮੀ ਪਾਰਟੀ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਪ੍ਰੈੱਸ ਕਾਨਫ਼ਰੰਸ ਕਰਕੇ ਕਹਿ ਰਹੇ ਹਨ ਕਿ ਕਿਸਾਨਾਂ ਦੀ ਪਾਰਟੀ ਭਾਜਪਾ ਦੀ ਸ਼ਹਿ 'ਤੇ ਬਣੀ ਹੈ, ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦਾ ਜਵਾਬ ਉਹ ਪੰਜਾਬ ਦੇ ਲੋਕਾਂ ਕੋਲ ਨਹੀਂ ਸਗੋਂ ਖੁਦ ਅਮਿਤ ਸ਼ਾਹ ਨੂੰ ਫੋਨ ਕਰਕੇ ਸੁਣਨ ਕਿਉਂਕਿ ਆਮ ਆਦਮੀ ਪਾਰਟੀ ਖੁਦ ਭਾਜਪਾ ਦੀ B ਟੀਮ ਹੈ।
ਭਗਵੰਤ ਮਾਨ ਸਿਰਫ਼ ਰਿਮੋਟ ਕੰਟਰੋਲ ਵਾਲਾ ਮੁੱਖ ਮੰਤਰੀ ਹੋਵੇਗਾ
ਇਸ ਦੇ ਨਾਲ ਹੀ ਬੋਲਦੇ ਉਨ੍ਹਾਂ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਗਿਆ ਹੈ, ਤਾਂ ਉਸ 'ਤੇ ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਸਿਰਫ਼ ਰਿਮੋਟ ਕੰਟਰੋਲ ਵਾਲਾ ਮੁੱਖ ਮੰਤਰੀ ਹੋਵੇਗਾ, ਜਿਸ ਦਾ ਰਿਮੋਟ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਕੋਲ ਹੋਵੇਗਾ।
ਈਡੀ ਦੀਆਂ ਰੇਡਾਂ ਭਾਜਪਾ ਦੀ ਚਾਲ
ਇਸ ਦੇ ਨਾਲ ਹੀ ਜੋ ਚਰਨਜੀਤ ਸਿੰਘ ਚੰਨੀ ਦੇ ਪਰਿਵਾਰਕ ਮੈਂਬਰਾਂ 'ਤੇ ਹੋਈ ਈਡੀ ਦੀ ਰੇਡ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਜਦੋਂ ਕਿਸੇ ਸੂਬੇ ਵਿੱਚ ਚੋਣਾਂ ਦਾ ਸਮਾਂ ਨਜ਼ਦੀਕ ਆਉਂਦਾ ਹੈ, ਉਦੋਂ ਹੀ ਈਡੀ ਦੀਆਂ ਰੇਡਾਂ ਕਿਉਂ ਹੁੰਦੀਆਂ ਹਨ। ਉਨ੍ਹਾਂ ਕਿਹਾ ਇਹ ਭਾਜਪਾ ਦੀ ਚਾਲ ਹੈ ਅਤੇ ਸਿਰਫ਼ ਚਰਨਜੀਤ ਸਿੰਘ ਚੰਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ 10 ਕਰੋੜ ਪਿਆ ਆਖਿਰ ਕਿੱਥੋਂ ਆਇਆ ਕਿ ਖ਼ੁਦ ਈਡੀ ਵਿਭਾਗ ਦੇ ਅਧਿਕਾਰੀ ਰੇਡ ਕਰਨ ਲੱਗਿਆ ਬੈਗ ਲੈ ਕੇ ਨਹੀਂ ਆਏ, ਇਹ ਸਭ ਇਕ ਜਾਂਚ ਦਾ ਵਿਸ਼ਾ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਈਡੀ ਦੀਆਂ ਰੇਡਾਂ ਤੋਂ ਡਰਨ ਵਾਲੇ ਨਹੀਂ ਭਾਜਪਾ ਚਾਹੇ 117 ਕਾਂਗਰਸ ਦੇ ਉਮੀਦਵਾਰਾਂ ਦੇ ਘਰ ਰੇਡ ਮਰਵਾ ਦੇਵੇ ਦੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ।
ਇਹ ਵੀ ਪੜ੍ਹੋ: ਈਡੀ ਵੱਲੋਂ ਕੀਤੀ ਛਾਪੇਮਾਰੀ ਤੋਂ ਬਾਅਦ ਭਖੀ ਸਿਆਸਤ: ਹੋਰ ਨਾਵਾਂ ਦਾ ਹੋਵੇਗਾ ਖੁਲਾਸਾ: ਭਾਜਪਾ ਆਗੂ