ETV Bharat / city

ਅੰਮ੍ਰਿਤਸਰ: ਤੇਜ਼ ਹਨੇਰੀ ਤੇ ਮੀਂਹ ਕਾਰਨ ਡਿੱਗੀ ਛੱਤ, 2 ਦੀ ਮੌਤ 6 ਗੰਭੀਰ ਜ਼ਖ਼ਮੀ

ਅੰਮ੍ਰਿਤਸਰ ਵਿੱਖੇ ਰਾਜਾਸਾਂਸੀ ਦੇ ਪਿੰਡ ਕੋਟਲਾ 'ਚ ਤੇਜ਼ ਹਨੇਰੀ ਤੇ ਮੀਂਹ ਨਾਲ ਇੱਕ ਘਰ ਦੀ ਛੱਤ ਡਿਗਣ ਨਾਲ 2 ਮਜ਼ਦੂਰਾਂ ਦੀ ਮੌਤ ਹੋ ਗਈ। ਜਦ ਕਿ ਇਸ ਹਾਦਸੇ 'ਚ 6 ਲੋਕ ਗੰਭੀਰ ਜ਼ਖ਼ਮੀ ਹੋਏ ਹਨ।

ਫੋਟੋ
author img

By

Published : Jul 5, 2019, 7:09 PM IST

ਅੰਮ੍ਰਿਤਸਰ: ਪਿੰਡ ਕੋਟਲਾ ਡੂੰਮ ਨੇੜੇ ਰਾਮਤੀਰਥ ਵਿਖੇ ਤੇਜ਼ ਤੁਫ਼ਾਨ ਅਤੇ ਭਾਰੀ ਮੀਂਹ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਖੇਤਾਂ 'ਚ ਝੋਨਾ ਲਗਵਾ ਰਿਹਾ ਬਲਵਿੰਦਰ ਸਿੰਘ ਤੇਜ਼ ਮੀਂਹ 'ਤੇ ਝਖੜ ਆਉਣ ਕਰਕੇ ਆਪਣੇ ਪਰਵਾਸੀ ਮਜ਼ਦੂਰਾਂ ਸਮੇਤ ਮੋਟਰ ਵਾਲੇ ਕਮਰੇ ਵਿੱਚ ਆ ਖੜ੍ਹਾ ਹੋਇਆ। ਭਾਰੀ ਮੀਂਹ ਕਾਰਨ ਕੁਝ ਦੇਰ ਬਾਅਦ ਹੀ ਮੋਟਰ ਦੇ ਨੇੜੇ ਲੱਗੇ ਦਰੱਖਤ ਟੁੱਟ ਕੇ ਕੋਠੇ 'ਤੇ ਜਾ ਡਿੱਗੇ, ਜਿਸ ਕਾਰਨ ਮੋਟਰ ਤੇ ਪਾਇਆ ਲੈਂਟਰ ਡਿੱਗ ਪਿਆ। ਇਸ ਦੌਰਾਨ ਦੋ ਪਰਵਾਸੀ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਨ੍ਹਾ ਦੇ 5 ਸਾਥੀ ਤੇ ਕਿਸਾਨ ਬਲਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਹਨ।

ਵੀਡੀਓ

ਬਜਟ 2019 'ਚ ਰੇਲਵੇ ਨੂੰ ਮਿਲੀਆਂ ਕੀ-ਕੀ ਸੌਗਾਤਾਂ

ਮੌਕੇ ਤੇ ਪੁੱਜੀ ਪੁਲਿਸ ਨੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਗੁਰੂ ਨਾਨਕ ਹਸਪਤਾਲ ਪਹੁੰਚਾਇਆ। ਇਸ ਮੌਕੇ ਪੁੱਜੇ ਸਰਪੰਚ ਨਿਸ਼ਾਨ ਸਿੰਘ ਕੋਟਲਾ ਅਤੇ ਕਿਸਾਨ ਆਗੂ ਸਕੱਤਰ ਸਿੰਘ ਕੋਟਲਾ ਨੇ ਦੱਸਿਆ ਕਿ ਮ੍ਰਿਤਕ ਅਤੇ ਜ਼ਖ਼ਮੀਆਂ ਨੂੰ ਕੱਢਣ ਲਈ ਭਾਰੀ ਜੱਦੋ ਜਹਿਦ ਕਰਨੀ ਪਈ ਹੈ। ਘਟਨਾ ਸਥਾਨ 'ਤੇ ਪੁੱਜੇ ਤਹਿਸੀਲਦਾਰ ਹਰਫੂਲ ਸਿੰਘ ਗਿੱਲ ਅਜਨਾਲਾ, ਐੱਸ.ਐੱਚ.ਓ. ਰਾਜਾਸਾਂਸੀ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।

Intro:ਰਾਜਾਸਾਂਸੀ ਦੇ ਪਿੰਡ ਕੋਟਲਾ ਵਿਖੇ ਤੇਜ਼ ਹਨੇਰੀ ਤੇ ਮੀਂਹ ਨਾਲ ਇਕ ਘਰ ਦੀ ਛੱਤ ਡਿਗਣ ਨਾਲ 2 ਮਜ਼ਦੂਰਾਂ ਦੀ ਮੌਤ ਹੋ ਗਈ ਜਦ1ਕਿ 5 ਲੋਕ ਗੰਭੀਰ ਜ਼ਖਮੀ ਹੋ ਗਏBody:

ਪੁਲਿਸ ਥਾਣਾ ਰਾਜਾਸਾਂਸੀ ਅਧੀਨ ਪਿੰਡ ਕੋਟਲਾ ਡੂੰਮ ਨੇੜੇ ਰਾਮਤੀਰਥ ਵਿਖੇ ਤੇਜ਼ ਤੁਫ਼ਾਨ ਅਤੇ ਮੀਂਹ ਦੇ ਕਾਰਨ ਕਿਸਾਨ ਸਰਬਜੀਤ ਸਿੰਘ ਦੀ ਮੋਟਰ ਵਾਲਾ ਕੋਠਾ ਡਿਗਣ ਕਾਰਨ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਜਦੋ ਕਿ ਉਨ੍ਹਾ ਦੇ ਨਾਲ ਪੰਜ ਪਰਵਾਸੀ ਮਜ਼ਦੂਰ ਅਤੇ ਇਕ ਕਿਸਾਨ ਬਲਵਿੰਦਰ ਸਿੰਘ ਗੰਭੀਰ ਜਖਮੀ ਹੋ ਗਏ। ਜਾਨਕਾਰੀ ਅਨੁਸਾਰ ਪਿੰਡ ਕੋਟਲਾ ਡੂੰਮ ਦੇ ਕਿਸਾਨ ਸਰਬਜੀਤ ਸਿੰਘ ਨੇ ਆਪਣੀ ਜ਼ਮੀਨ ਆਪਣੇ ਰਿਸ਼ਤੇਦਾਰ ਬਲਵਿੰਦਰ ਸਿੰਘ ਨੂੰ ਠੇਕੇ ਤੇ ਦਿੱਤੀ ਹੋਈ ਸੀ ।ਬਲਵਿੰਦਰ ਸਿੰਘ ਅੱਜ ਪਰਵਾਸੀ ਮਜ਼ਦੂਰਾਂ ਕੋਲੋ ਝੋਨਾ ਲਗਵਾ ਰਿਹਾ ਸੀ ਤਾਂ ਅਚਾਨਕ ਤੇਜ਼ ਤੁਫ਼ਾਨ ਅਤੇ ਮੀਂਹ ਆ ਜਾਣ ਕਰਕੇ ਉਹ ਸਾਰੇ ਮੋਟਰ ਵਾਲੇ ਕਮਰੇ ਵਿੱਚ ਜਾ ਵੜੇ । ਕੁਝ ਦੇਰ ਬਾਦ ਹੀ ਮੋਟਰ ਦੇ ਨੇੜੇ ਲੱਗੇ ਦਰੱਖਤ ਟੁੱਟਣ ਕਾਰਨ ਦੱਰਖਤ ਮੋਟਰ ਦੇ ਕੋਠੇ ਤੇ ਜਾ ਡਿਗੇ ।ਜਿਸ ਕਾਰਨ ਮੋਟਰ ਤੇ ਪਾਇਆ ਲੈਂਟਰ ਡਿੱਗ ਪਿਆ ਮੌਕੇ ਤੇ ਹੀ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਉਨ੍ਹਾ ਦੇ 5 ਸਾਥੀ ਤੇ ਕਿਸਾਨ ਬਲਵਿੰਦਰ ਸਿੰਘ ਗੰਭੀਰ ਜਖਮੀ ਹੋ ਗਏ । ਮੌਕੇ ਤੇ ਪੁੱਜੇ ਆਸ ਪਾਸ ਦੇ ਲੋਕਾਂ ਅਤੇ ਪੁਲਿਸ ਨੇ ਮਿਰਤਕਾਂ ਅਤੇ ਜਖਮੀਆਂ ਨੂੰ ਗੁਰੂ ਨਾਨਕ ਹਸਪਤਾਲ ਪਹੁੰਚਾਇਆ। ਇਸ ਮੌਕੇ ਪੁੱਜੇ ਸਰਪੰਚ ਨਿਸ਼ਾਨ ਸਿੰਘ ਕੋਟਲਾ ਅਤੇ ਕਿਸਾਨ ਆਗੂ ਸਕੱਤਰ ਸਿੰਘ ਕੋਟਲਾ ਨੇ ਦੱਸਿਆ ਕਿ ਮ੍ਰਿਤਕ ਅਤੇ ਜਖਮੀਆ ਨੂੰ ਕੱਢਣ ਲਈ ਭਾਰੀ ਜੱਦੋ ਜਹਿਦ ਕਰਨੀ ਪਈ ਹੈ । ਇਸ ਸਮੇ ਘਟਨਾ ਸਥਾਨ ਤੇ ਪੁੱਜੇ ਤਹਿਸੀਲਦਾਰ ਹਰਫੂਲ ਸਿੰਘ ਗਿੱਲ ਅਜਨਾਲਾ,ਐੱਸ ਐੱਚ ਓ ਰਾਜਾਸਾਂਸੀ ਸੁਖਜਿੰਦਰ ਸਿੰਘ ਖਹਿਰਾ,ਐੱਸ ਐੱਚ ਓ ਲੋਪੋਕੇ ਹਰਪਾਲ ਸਿੰਘ ,ਏ ਐੱਸ ਆਈ ਪ੍ਰਗਟ ਸਿੰਘ,ਅਤੇ ਪੁਲਿਸ ਚੌਂਕੀ ਰਾਮਤੀਰਥ ਏ ਐੱਸ ਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।

Bite: ਤਹਿਸੀਲਦਾਰ ਅਜਨਾਲਾ ਹਰਫੂਲ ਸਿੰਘ
Bite: ਏ ਐੱਸ ਆਈ ਪ੍ਰਗਟ ਸਿੰਘ

Conclusion:ਹੁਣ ਇਹ ਗਰੀਬ ਖੁਲ੍ਹੇ ਅਸਮਾਨ ਹੇਠਾਂ ਰਾਤਾ ਕੱਟਣ ਨੂੰ।ਮਜਬੂਰ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.