ਅੰਮ੍ਰਿਤਸਰ : ਨਿੱਜੀ ਜਹਾਜ਼ ਕੰਪਨੀ ਸਪਾਈਸ ਜੈਟ ਨੇ ਗਾਹਕਾਂ ਨੂੰ ਇੱਕ ਨਵੀਂ ਸੌਗਾਤ ਦਿੱਤੀ ਹੈ। ਹਾਲ ਹੀ ਵਿੱਚ ਇਸ ਕੰਪਨੀ ਵੱਲੋਂ ਅੰਮ੍ਰਿਤਸਰ ਤੋਂ ਜੈਪੁਰ ਲਈ ਫਲਾਈਟ ਸ਼ੁਰੂ ਕੀਤੀ ਗਈ ਹੈ।
ਸਪਾਈਸ ਜੈਟ ਨੇ ਸਰਕਾਰੀ ਯੋਜਨਾ ਉਡਾਣ ਦੇ ਤਹਿਤ 31 ਮਾਰਚ ਨੂੰ ਨਵੇਂ ਰੂਟਾਂ ਉੱਤੇ 14 ਫਲਾਈਟਾਂ ਸ਼ੁਰੂ ਕੀਤੀਆ ਹਨ। ਇਸ ਵਿੱਚ ਕਿਸ਼ਨਗੜ੍ਹ-ਅਹਿਮਦਾਬਾਦ, ਲਖੀਮਪੁਰ-ਗੁਹਾਟੀ , ਅੰਮ੍ਰਿਤਸਰ-ਜੈਪੁਰ, ਹੈਦਰਾਬਾਦ -ਝਾਰਸਗੁਡਾ,ਕੋਲਕਤਾ-ਝਾਰਸਗੁਡਾ, ਭੋਪਾਲ-ਉਦੈਪੁਰ,ਚੇਨਈ -ਪਟਨਾ ਅਤੇ ਹੋਰ ਕਈ ਰੂਟਾਂ ਤੇ ਫਲਾਈਟ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਉਡਾਣ ਯੋਜਨਾ ਖੇਤਰੀ ਹਵਾਈ ਸੇਵਾ ਨੂੰ ਵਧਾਉਣ ਲਈ ਸ਼ੁਰੂ ਕੀਤੀ ਸੀ। ਇਸ ਦੇ ਤਹਿਤ ਲੰਬੇ ਰੂਟਾਂ ਤੇ ਜਾਣ ਵਾਲੇ ਲੋਕ ਅਸਾਨੀ ਅਤੇ ਮਿੱਥੇ ਸਮੇਂ ਸਿਰ ਦੂਜ਼ੇ ਸ਼ਹਿਰ ਤੱਕ ਪਹੁੰਚ ਸਕਣਗੇ। ਅੰਮ੍ਰਿਤਸਰ ਤੋਂ ਜੈਪੁਰ ਜਾਣ ਲਈ ਰੋਜ਼ਾਨਾ ਫਲਾਈਟ ਉਪਲੰਬਧ ਹੋਵੇਗੀ। ਇਹ ਯੋਜਨਾ ਕਾਫ਼ੀ ਲਾਹੇਬੰਦ ਸਾਬਿਤ ਹੋਵੇਗੀ।