ਮੁੰਬਈ: ਖੁਰਾਕੀ ਵਸਤਾਂ ਦੀਆਂ ਕੀਮਤਾਂ ਵੱਧਣ ਨਾਲ ਜੁਲਾਈ ਮਹੀਨੇ ਲਈ ਪ੍ਰਚੂਨ ਮਹਿੰਗਾਈ ਦਰ 'ਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਇਹ ਪਿਛਲੇ ਮਹੀਨੇ ਦੇ ਮੁਕਾਬਲੇ 1.90 ਫੀਸਦੀ ਤੋਂ 6.7 ਫੀਸਦੀ ਵੱਧ ਸਕਦਾ ਹੈ। ਇੱਕ ਵਿਦੇਸ਼ੀ ਬੈਂਕ ਦੇ ਅਰਥ ਸ਼ਾਸਤਰੀਆਂ ਨੇ ਇਹ ਅਨੁਮਾਨ ਲਗਾਇਆ ਹੈ। ਡਿਊਸ਼ ਬੈਂਕ ਇੰਡੀਆ ਦੇ ਅਰਥ ਸ਼ਾਸਤਰੀਆਂ ਨੇ ਸੋਮਵਾਰ ਨੂੰ ਇਕ ਰਿਪੋਰਟ 'ਚ ਕਿਹਾ ਕਿ ਜੁਲਾਈ ਮਹੀਨੇ ਲਈ ਉਪਭੋਗਤਾ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਦਰ ਜੂਨ 'ਚ 4.8 ਫੀਸਦੀ ਤੋਂ ਵਧ ਕੇ 6.7 ਫੀਸਦੀ ਹੋ ਸਕਦੀ ਹੈ।
ਰੈਪੋ ਰੇਟ ਬਾਰੇ RBI ਦਾ ਐਲਾਨ 10 ਅਗਸਤ ਨੂੰ ਹੋਵੇਗਾ:-ਬੈਂਕ ਦੇ ਮੁੱਖ ਅਰਥ ਸ਼ਾਸਤਰੀ ਕੌਸ਼ਿਕ ਦਾਸ ਦੀ ਅਗਵਾਈ 'ਚ ਅਰਥ ਸ਼ਾਸਤਰੀਆਂ ਦੀ ਇਹ ਰਿਪੋਰਟ ਜੁਲਾਈ ਮਹੀਨੇ 'ਚ ਆਉਣ ਵਾਲੇ ਮਹਿੰਗਾਈ ਅੰਕੜਿਆਂ ਅਤੇ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਸਮੀਖਿਆ ਤੋਂ ਪਹਿਲਾਂ ਆਈ ਹੈ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਹੈ ਅਤੇ 10 ਅਗਸਤ ਨੂੰ ਮੁਦਰਾ ਨੀਤੀ ਸਮੀਖਿਆ ਦਾ ਐਲਾਨ ਕੀਤਾ ਜਾਵੇਗਾ।
22 ਖੁਰਾਕੀ ਵਸਤੂਆਂ ਦੀਆਂ ਕੀਮਤਾਂ ਵਿੱਚ 12.3 ਪ੍ਰਤੀਸ਼ਤ ਦਾ ਹੋਇਆ ਵਾਧਾ:- ਮਾਹਿਰਾਂ ਦਾ ਮੰਨਣਾ ਹੈ ਕਿ ਆਰਬੀਆਈ ਦੋ-ਮਾਸਿਕ ਮੁਦਰਾ ਨੀਤੀ ਸਮੀਖਿਆ ਵਿੱਚ ਵੀ ਇਸ ਵਾਰ ਨੀਤੀਗਤ ਦਰ ਨੂੰ ਬਿਨਾਂ ਕਿਸੇ ਬਦਲਾਅ ਦੇ ਰੱਖ ਸਕਦਾ ਹੈ. ਪਿਛਲੀਆਂ ਦੋ ਸਮੀਖਿਆਵਾਂ ਵਿੱਚ ਨੀਤੀਗਤ ਦਰ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਰਿਪੋਰਟ ਮੁਤਾਬਕ ਮਹਿੰਗਾਈ ਵਧਣ ਦਾ ਕਾਰਨ ਟਮਾਟਰ ਅਤੇ ਪਿਆਜ਼ ਦੀ ਅਗਵਾਈ 'ਚ ਖਾਧ ਪਦਾਰਥਾਂ ਦੀਆਂ ਕੀਮਤਾਂ 'ਚ ਵਾਧਾ ਹੈ। ਇਸ ਦੇ ਨਾਲ ਹੀ ਚੌਲਾਂ ਦੀ ਕੀਮਤ ਵੀ ਵਧ ਗਈ ਹੈ। ਰੋਜ਼ਾਨਾ 22 ਜ਼ਰੂਰੀ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ 'ਚ 12.3 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਜੂਨ 'ਚ ਇਹ ਔਸਤਨ 2.4 ਫੀਸਦੀ ਵਧਿਆ ਸੀ।
- ਰਾਜ ਸਭਾ 'ਚ ਦਿੱਲੀ ਸੇਵਾ ਬਿੱਲ 'ਤੇ ਬੋਲੇ ਸਾਂਸਦ ਰਾਘਵ ਚੱਢਾ, ਕਿਹਾ- ਬਿੱਲ ਰਾਹੀਂ ਭਾਜਪਾ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਦਿੱਤੀ ਚੁਣੌਤੀ
- Card Throwing World Champion: ਇੱਕ ਮਿੰਟ 'ਚ 18 ਤਰਬੂਜਾਂ 'ਤੇ ਕਾਰਡ ਸੁੱਟ ਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ, ਚੀਨ ਨੂੰ ਪਛਾੜਿਆ
- Negligence Of Power Department: ਬਿਜਲੀ ਵਿਭਾਗ ਦੀ ਲਾਪਰਵਾਹੀ ਨੇ 8 ਪਸ਼ੂਆਂ ਦੀ ਲਈ ਜਾਨ, ਭੱਜ ਕੇ ਬਚਿਆ ਪਸ਼ੂ ਪਾਲਕ
ਟਮਾਟਰ ਦੀਆਂ ਕੀਮਤਾਂ 'ਚ 236 ਫੀਸਦੀ ਹੋਇਆ ਵਾਧਾ:- ਪ੍ਰਮੁੱਖ ਸਬਜ਼ੀਆਂ 'ਚ ਜੁਲਾਈ 'ਚ ਟਮਾਟਰ ਦੀਆਂ ਕੀਮਤਾਂ 'ਚ 236.1 ਫੀਸਦੀ ਦਾ ਵਾਧਾ ਹੋਇਆ, ਜਦਕਿ ਜੁਲਾਈ 'ਚ ਇਹ 38 ਫੀਸਦੀ ਵਧਿਆ। ਦੂਜੇ ਪਾਸੇ ਪਿਆਜ਼ ਦੀ ਕੀਮਤ 4.2 ਫੀਸਦੀ ਦੇ ਮੁਕਾਬਲੇ 15.8 ਫੀਸਦੀ ਵਧੀ ਹੈ। ਆਲੂ ਦੀਆਂ ਕੀਮਤਾਂ ਜੂਨ 'ਚ 5.7 ਫੀਸਦੀ ਦੇ ਮੁਕਾਬਲੇ ਜੁਲਾਈ 'ਚ 9.3 ਫੀਸਦੀ ਵਧੀਆਂ। (ਪੀਟੀਆਈ-ਭਾਸ਼ਾ)