ETV Bharat / business

ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 160 ਅੰਕ ਅਤੇ ਨਿਫਟੀ 45 ਅੰਕ ਉੱਤੇ ਚੜ੍ਹਿਆ - ICICI ਬੈਂਕ

RIL, ICICI ਬੈਂਕ ਅਤੇ ITC ਵਰਗੇ ਵੱਡੇ ਸ਼ੇਅਰਾਂ 'ਚ ਵਾਧੇ ਕਾਰਨ ਪ੍ਰਮੁੱਖ ਸਟਾਕ ਸੂਚਕਾਂਕ ਸੈਂਸੈਕਸ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਲਗਭਗ 160 ਅੰਕ ਵਧਿਆ।

Stock Market Update
Stock Market Update
author img

By

Published : Jul 4, 2022, 1:22 PM IST

ਮੁੰਬਈ: ਗਲੋਬਲ ਬਾਜ਼ਾਰਾਂ 'ਚ ਮਿਲੇ-ਜੁਲੇ ਰੁਖ ਦੇ ਵਿਚਕਾਰ RIL, ICICI ਬੈਂਕ ਅਤੇ ITC ਵਰਗੇ ਵੱਡੇ ਸ਼ੇਅਰਾਂ 'ਚ ਤੇਜ਼ੀ ਨਾਲ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਸਟਾਕ ਇੰਡੈਕਸ ਸੈਂਸੈਕਸ ਲਗਭਗ 160 ਅੰਕ ਵਧਿਆ। ਇਸ ਦੌਰਾਨ ਬੀਐੱਸਈ ਦਾ ਸੂਚਕ ਅੰਕ 159.56 ਅੰਕਾਂ ਦੇ ਵਾਧੇ ਨਾਲ 53,067.49 'ਤੇ ਕਾਰੋਬਾਰ ਕਰ ਰਿਹਾ ਸੀ। NSE ਨਿਫਟੀ ਵੀ 45.4 ਅੰਕ ਵਧ ਕੇ 15,797.45 'ਤੇ ਪਹੁੰਚ ਗਿਆ।

ਹਾਲਾਂਕਿ, ਦੋਵੇਂ ਸੂਚਕਾਂਕ ਲਾਭ ਬਰਕਰਾਰ ਰੱਖਣ ਵਿੱਚ ਅਸਫਲ ਰਹੇ ਅਤੇ ਸਵੇਰ ਦੇ ਕਾਰੋਬਾਰ ਵਿੱਚ ਅਸਥਿਰਤਾ ਦੇਖੀ ਗਈ। ਇੰਡਸਇੰਡ ਬੈਂਕ, ਆਈ.ਟੀ.ਸੀ., ਰਿਲਾਇੰਸ ਇੰਡਸਟਰੀਜ਼, ਸਨ ਫਾਰਮਾ, ਆਈ.ਸੀ.ਆਈ.ਸੀ.ਆਈ. ਬੈਂਕ, ਨੇਸਲੇ, ਹਿੰਦੁਸਤਾਨ ਯੂਨੀਲੀਵਰ ਅਤੇ ਮਾਰੂਤੀ ਸੈਂਸੈਕਸ 'ਚ ਮੋਹਰੀ ਸਨ।

ਦੂਜੇ ਪਾਸੇ ਟਾਟਾ ਸਟੀਲ, ਟੀਸੀਐਸ, ਮਹਿੰਦਰਾ ਐਂਡ ਮਹਿੰਦਰਾ, ਵਿਪਰੋ, ਇੰਫੋਸਿਸ, ਟੈਕ ਮਹਿੰਦਰਾ ਅਤੇ ਐਚਡੀਐਫਸੀ ਵਿੱਚ ਗਿਰਾਵਟ ਦਰਜ ਕੀਤੀ ਗਈ। ਦੂਜੇ ਏਸ਼ੀਆਈ ਬਾਜ਼ਾਰਾਂ 'ਚ ਟੋਕੀਓ ਅਤੇ ਸ਼ੰਘਾਈ ਦੇ ਬਾਜ਼ਾਰ ਹਰੇ ਰੰਗ 'ਚ ਕਾਰੋਬਾਰ ਕਰ ਰਹੇ ਸਨ, ਜਦਕਿ ਸਿਓਲ ਅਤੇ ਹਾਂਗਕਾਂਗ 'ਚ ਗਿਰਾਵਟ ਦਰਜ ਕੀਤੀ ਗਈ ਸੀ।ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਏ।

ਇਹ ਵੀ ਪੜ੍ਹੋ: ਸ਼ਿੰਦੇ ਸਰਕਾਰ ਨੇ ਹਾਸਿਲ ਕੀਤਾ ਬਹੁਮਤ, 164 ਵਿਧਾਇਕਾਂ ਨੇ ਦਿੱਤਾ ਸਮਰਥਨ

ETV Bharat Logo

Copyright © 2024 Ushodaya Enterprises Pvt. Ltd., All Rights Reserved.