ETV Bharat / business

Share market update: ਸ਼ੁਰੂਆਤੀ ਚੜ੍ਹਤ ਤੋਂ ਬਾਅਦ ਡਿੱਗਿਆ ਸੈਂਸੇਕਸ, ਦਬਾਅ 'ਚ ਸ਼ੇਅਰ ਬਾਜ਼ਾਰ

ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਬੁੱਧਵਾਰ ਨੂੰ ਖੁੱਲ੍ਹਦੇ ਹੀ 190 ਅੰਕਾਂ ਤੋਂ ਵੱਧ ਚੜ੍ਹ ਗਿਆ, ਪਰ ਇਹ ਤੇਜ਼ੀ ਜਾਰੀ ਨਹੀਂ ਰਹੀ। ਇਸ ਦੌਰਾਨ ਕੌਮਾਂਤਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ 1.64 ਫੀਸਦੀ ਵੱਧ ਕੇ 104.14 ਡਾਲਰ ਪ੍ਰਤੀ ਬੈਰਲ ਹੋ ਗਿਆ।

stock market update sensex fall after gains over 150 points
ਸ਼ੁਰਆਤੀ ਚੜ੍ਹਤ ਤੋਂ ਬਾਅਦ ਡਿੱਗਿਆ ਸੈਂਸੇਕਸ, ਦਬਾਅ 'ਚ ਸ਼ੇਅਰ ਬਾਜ਼ਾਰ
author img

By

Published : May 11, 2022, 12:44 PM IST

ਮੁੰਬਈ: ਗਲੋਬਲ ਬਾਜ਼ਾਰਾਂ 'ਚ ਸੁਧਾਰ ਨਾਲ ਸ਼ੁਰੂਆਤੀ ਕਾਰੋਬਾਰ 'ਚ BSE ਸੈਂਸੈਕਸ 190 ਅੰਕਾਂ ਤੋਂ ਵੱਧ ਚੜ੍ਹਿਆ, ਹਾਲਾਂਕਿ ਬਾਅਦ 'ਚ ਇਸ 'ਤੇ ਦਬਾਅ ਦੇਖਣ ਨੂੰ ਮਿਲਿਆ। ਇਸ ਦੌਰਾਨ 30 ਸ਼ੇਅਰਾਂ ਵਾਲਾ ਸੈਂਸੈਕਸ 190.34 ਅੰਕ ਵੱਧ ਕੇ 54,555.19 'ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ NSE ਨਿਫਟੀ ਸ਼ੁਰੂਆਤੀ ਸੌਦਿਆਂ ਵਿੱਚ 65.55 ਅੰਕ ਦੀ ਛਾਲ ਮਾਰ ਕੇ 16,305.60 'ਤੇ ਪਹੁੰਚ ਗਿਆ ਹੈ। ਹਾਲਾਂਕਿ, ਬਾਜ਼ਾਰ ਆਪਣੀ ਬੜ੍ਹਤ ਨੂੰ ਕਾਇਮ ਨਹੀਂ ਰੱਖ ਸਕਿਆ ਅਤੇ ਜਲਦੀ ਹੀ ਲਾਲ ਨਿਸ਼ਾਨ 'ਤੇ ਆ ਗਿਆ।

ਭਾਰਤੀ ਏਅਰਟੈੱਲ, ਟੈਕ ਮਹਿੰਦਰਾ, ਪਾਵਰ ਗਰਿੱਡ, ਟਾਟਾ ਸਟੀਲ, ਐਚਡੀਐਫਸੀ ਅਤੇ ਮਹਿੰਦਰਾ ਐਂਡ ਮਹਿੰਦਰਾ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਵਿੱਚ ਵਧੇ ਹਨ। ਇਸ ਦੇ ਉਲਟ, ਏਸ਼ੀਅਨ ਪੇਂਟਸ, ਹਿੰਦੁਸਤਾਨ ਯੂਨੀਲੀਵਰ, ਲਾਰਸਨ ਐਂਡ ਟੂਬਰੋ ਅਤੇ ਇੰਡਸਇੰਡ ਬੈਂਕ ਸਭ ਤੋਂ ਵੱਧ ਨੁਕਸਾਨੇ ਗਏ। ਦੂਜੇ ਏਸ਼ੀਆਈ ਬਾਜ਼ਾਰਾਂ 'ਚ ਟੋਕੀਓ, ਹਾਂਗਕਾਂਗ, ਸ਼ੰਘਾਈ ਅਤੇ ਸਿਓਲ ਦੇ ਬਾਜ਼ਾਰ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਇਸ ਦੌਰਾਨ, ਅੰਤਰਰਾਸ਼ਟਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ 1.64 ਫੀਸਦੀ ਵੱਧ ਕੇ 104.14 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ।

ਦੱਸਣਯੋਗ ਹੈ ਕਿ ਮੰਗਲਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਅਤੇ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ 12 ਪੈਸੇ ਵੱਧ ਕੇ 77.32 (ਅਸਥਾਈ) 'ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਵਪਾਰੀਆਂ ਦੇ ਅਨੁਸਾਰ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਅਤੇ ਵਿਦੇਸ਼ੀ ਨਿਵੇਸ਼ਕਾਂ ਦੇ ਲਗਾਤਾਰ ਬਾਹਰ ਜਾਣ ਕਾਰਨ ਰੁਪਏ ਦਾ ਲਾਭ ਸੀਮਤ ਰਿਹਾ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 77.27 ਦੇ ਪੱਧਰ 'ਤੇ ਮਜ਼ਬੂਤੀ ਨਾਲ ਖੁੱਲ੍ਹਿਆ ਅਤੇ ਵਪਾਰ ਦੌਰਾਨ 77.20 ਤੋਂ 77.45 ਪ੍ਰਤੀ ਡਾਲਰ ਦੇ ਵਿਚਕਾਰ ਬਦਲਿਆ ਅਤੇ ਅੰਤ ਵਿੱਚ 12 ਪੈਸੇ ਦੇ ਵਾਧੇ ਨਾਲ 77.32 ਪ੍ਰਤੀ ਡਾਲਰ 'ਤੇ ਬੰਦ ਹੋਇਆ।

ਇਹ ਵੀ ਪੜ੍ਹੋ: Gold and silver prices in Punjab: ਸੋਨੇ ਤੇ ਚਾਂਦੀ ਦਾ ਰੇਟ, ਜਾਣੋ ਆਪਣੇ ਸ਼ਹਿਰ ਦਾ ਭਾਅ

ETV Bharat Logo

Copyright © 2024 Ushodaya Enterprises Pvt. Ltd., All Rights Reserved.