ETV Bharat / business

Share Marketing Update: ਵਿਦੇਸ਼ੀ ਫੰਡਾਂ 'ਚ ਦਰਜ ਕੀਤੀ ਗਈ ਗਿਰਾਵਟ, ਨਿਫਟੀ ਦੀ ਹੋਈ ਕਮਜ਼ੋਰ ਸ਼ੁਰੂਆਤ ਨੇ ਵਧਾਈ ਚਿੰਤਾ - selling of foreign funds

Share Marketing Update: ਸ਼ੇਅਰ ਬਾਜ਼ਾਰ ਨੇ ਸੋਮਵਾਰ ਨੂੰ ਕਮਜ਼ੋਰ ਸ਼ੁਰੂਆਤ ਕੀਤੀ। ਸੈਂਸੈਕਸ 161 ਅੰਕ ਡਿੱਗ ਕੇ 65,998.90 'ਤੇ ਆ ਗਿਆ। ਉੱਥੇ ਹੀ ਨਿਫਟੀ 48 ਅੰਕ ਡਿੱਗ ਕੇ 19,597.60 'ਤੇ ਰਿਹਾ।

Loss recorded in Sensex-Nifty due to selling of foreign funds
ਵਿਦੇਸ਼ੀ ਫੰਡਾਂ 'ਚ ਦਰਜ ਕੀਤੀ ਗਈ ਗਿਰਾਵਟ, ਨਿਫਟੀ ਦੀ ਹੋਈ ਕਮਜ਼ੋਰ ਸ਼ੁਰੂਆਤ ਨੇ ਵਧਾਈ ਚਿੰਤਾ
author img

By

Published : Jul 31, 2023, 1:41 PM IST

ਮੁੰਬਈ: ਵਿਦੇਸ਼ੀ ਫੰਡਾਂ ਦੀ ਲਗਾਤਾਰ ਵਿਕਰੀ ਦੇ ਵਿਚਕਾਰ ਨਿਵੇਸ਼ਕ ਸਾਵਧਾਨ ਰਹਿਣ ਕਾਰਨ ਪ੍ਰਮੁੱਖ ਇਕੁਇਟੀ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਦਰਜ ਕੀਤੇ ਗਏ। ਇਸ ਦੌਰਾਨ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 161.3 ਅੰਕ ਡਿੱਗ ਕੇ 65,998.90 ਅੰਕ 'ਤੇ ਆ ਗਿਆ। NSE ਨਿਫਟੀ 48.45 ਅੰਕ ਡਿੱਗ ਕੇ 19,597.60 'ਤੇ ਬੰਦ ਹੋਇਆ। ਹਾਲਾਂਕਿ ਬਾਅਦ 'ਚ ਬਾਜ਼ਾਰ ਨੇ ਗਿਰਾਵਟ ਨੂੰ ਠੀਕ ਕੀਤਾ ਅਤੇ ਸੈਂਸੈਕਸ 10.26 ਅੰਕ ਚੜ੍ਹ ਕੇ 66,170.46 'ਤੇ ਅਤੇ ਨਿਫਟੀ 1.40 ਅੰਕ ਚੜ੍ਹ ਕੇ 19,647.45 'ਤੇ ਸੀ।

ਲਾਭ ਅਤੇ ਹਾਣੀ ਵਾਲਾ ਸ਼ੇਅਰ : ਏਸ਼ੀਅਨ ਪੇਂਟਸ, ਬਜਾਜ ਫਾਈਨਾਂਸ, ਭਾਰਤੀ ਏਅਰਟੈੱਲ, ਆਈ.ਟੀ.ਸੀ., ਹਿੰਦੁਸਤਾਨ ਯੂਨੀਲੀਵਰ ਅਤੇ ਕੋਟਕ ਮਹਿੰਦਰਾ ਬੈਂਕ ਦੇ ਸੈਂਸੈਕਸ ਸਟਾਕਾਂ 'ਚ ਕਾਫੀ ਗਿਰਾਵਟ ਆਈ। ਦੂਜੇ ਪਾਸੇ NTPC, ਟਾਟਾ ਸਟੀਲ, JSW ਸਟੀਲ,ਪਾਵਰ ਗਰਿੱਡ, ਟਾਟਾ ਮੋਟਰਜ਼ ਅਤੇ TCS 'ਚ ਵਾਧਾ ਦੇਖਣ ਨੂੰ ਮਿਲਿਆ। ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.58 ਫੀਸਦੀ ਦੀ ਗਿਰਾਵਟ ਨਾਲ 84.50 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।ਡਾਲਰ ਦੇ ਮੁਕਾਬਲੇ ਰੁਪਿਆ ਅਮਰੀਕੀ ਮੁਦਰਾ ਦੀ ਮਜ਼ਬੂਤੀ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਤੋਂ ਵਿਦੇਸ਼ੀ ਫੰਡਾਂ ਦੀ ਵਿਕਰੀ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਕਮਜ਼ੋਰ ਹੋ ਕੇ 82.25 'ਤੇ ਆ ਗਿਆ।

ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ 84 ਡਾਲਰ ਪ੍ਰਤੀ ਬੈਰਲ ਤੋਂ ਉਪਰ ਵਧਣ ਨਾਲ ਵੀ ਰੁਪਏ 'ਤੇ ਭਾਰ ਪਿਆ ਹੈ। ਇੰਟਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 82.23 'ਤੇ ਖੁੱਲ੍ਹਿਆ ਅਤੇ ਬਾਅਦ ਦੇ ਕਾਰੋਬਾਰ 'ਚ 82.25 'ਤੇ ਪਹੁੰਚ ਗਿਆ, ਜਿਸ ਨਾਲ ਇਸ ਦੀ ਪਿਛਲੀ ਬੰਦ ਕੀਮਤ ਨਾਲੋਂ 7 ਪੈਸੇ ਦੀ ਗਿਰਾਵਟ ਦਿਖਾਈ ਦਿੱਤੀ।ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 82.18 'ਤੇ ਬੰਦ ਹੋਇਆ ਸੀ। ਸਟਾਕ ਮਾਰਕੀਟ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਸ਼ੁੱਕਰਵਾਰ ਨੂੰ 1,023.91 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੇਅਰ ਬਜ਼ਾਰ ਵਿਚ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.40 ਫੀਸਦੀ ਡਿੱਗ ਕੇ 83.90 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 3,979.44 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਗਏ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.