ਮੁੰਬਈ : ਅਮਰੀਕੀ ਬਾਜ਼ਾਰਾਂ 'ਚ ਸਕਾਰਾਤਮਕ ਰੁਖ ਅਤੇ ਰਿਲਾਇੰਸ ਇੰਡਸਟ੍ਰੀਜ਼ ਅਤੇ ਐੱਚਡੀਐੱਫਸੀ ਬੈਂਕ ਵਰਗੇ ਵੱਡੇ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਰਹੀ ਅਤੇ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ, ਨਿਫਟੀ ਤੇਜ਼ੀ ਨਾਲ ਖੁੱਲ੍ਹਿਆ। ਇਸ ਦੌਰਾਨ ਤੀਹ ਸ਼ੇਅਰਾਂ 'ਤੇ ਆਧਾਰਿਤ ਬੀਐਸਈ ਸੈਂਸੈਕਸ 137.55 ਅੰਕ ਵਧ ਕੇ 57,664.65 ਅੰਕਾਂ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ NSE ਨਿਫਟੀ 46.05 ਅੰਕ ਚੜ੍ਹ ਕੇ 16,991.10 ਅੰਕ 'ਤੇ ਪਹੁੰਚ ਗਿਆ।
ਲਾਭ ਅਤੇ ਨੁਕਸਾਨ ਦੇ ਨਾਲ ਸਟਾਕ: ਪਾਵਰ ਗਰਿੱਡ, ਬਜਾਜ ਫਾਈਨਾਂਸ, ਟਾਟਾ ਸਟੀਲ, ਅਲਟਰਾਟੈਕ ਸੀਮੈਂਟ, ਰਿਲਾਇੰਸ ਇੰਡਸਟਰੀਜ਼, ਸਨ ਫਾਰਮਾ, ਟੈਕ ਮਹਿੰਦਰਾ ਅਤੇ ਐਚਡੀਐਫਸੀ ਬੈਂਕ ਸੈਂਸੈਕਸ ਵਿੱਚ ਲਾਭ ਵਿੱਚ ਵਪਾਰ ਕਰ ਰਹੇ ਸਨ। ਦੂਜੇ ਪਾਸੇ ਮਹਿੰਦਰਾ ਐਂਡ ਮਹਿੰਦਰਾ, ਹਿੰਦੁਸਤਾਨ ਯੂਨੀਲੀਵਰ, ਐਕਸਿਸ ਬੈਂਕ ਅਤੇ ਆਈਸੀਆਈਸੀਆਈ ਬੈਂਕ ਲਾਲ ਰੰਗ ਵਿੱਚ ਸਨ। ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਹਾਂਗਕਾਂਗ ਅਤੇ ਸ਼ੰਘਾਈ ਦੇ ਸ਼ੇਅਰਾਂ 'ਚ ਗਿਰਾਵਟ ਨਾਲ ਕਾਰੋਬਾਰ ਹੋ ਰਿਹਾ ਹੈ। ਜਦਕਿ ਜਾਪਾਨ ਦੇ ਬਾਜ਼ਾਰ ਮੁਨਾਫੇ 'ਚ ਸਨ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਵੀ ਚੰਗੇ ਵਾਧੇ ਦੇ ਨਾਲ ਬੰਦ ਹੋਏ।
ਆਖਰੀ ਕਾਰੋਬਾਰੀ ਸੈਸ਼ਨ 'ਚ ਸ਼ੁੱਕਰਵਾਰ ਨੂੰ ਬੀਐੱਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 398.18 ਅੰਕ ਭਾਵ 0.69 ਫੀਸਦੀ ਦੀ ਗਿਰਾਵਟ ਨਾਲ 57,527.10 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 131.85 ਅੰਕ ਭਾਵ 0.77 ਫੀਸਦੀ ਦੀ ਗਿਰਾਵਟ ਨਾਲ 17,000 ਅੰਕਾਂ ਦੇ ਪੱਧਰ ਤੋਂ ਹੇਠਾਂ ਆ ਗਿਆ ਅਤੇ 16,945.05 ਅੰਕਾਂ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ : Cash Limit Keep in Home: ਤੁਸੀਂ ਅਪਣੇ ਘਰ 'ਚ ਕਿੰਨਾਂ ਕੈਸ਼ ਰੱਖ ਸਕਦੇ ਹੋ, ਕੀ ਨੇ IT ਵਿਭਾਗ ਦੇ ਨਿਯਮ, ਜਾਣੋ
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਵਧ ਕੇ 82.33 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੌਰਾਨ, ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.09 ਫੀਸਦੀ ਡਿੱਗ ਕੇ 74.92 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ 1,720.44 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਇਹ ਵੀ ਪੜ੍ਹੋ : X Ray Machine: 1 ਅਪ੍ਰੈਲ ਤੋਂ ਐਕਸਰੇ ਮਸ਼ੀਨ ਦਾ ਆਯਾਤ ਕਰਨਾ ਹੋਵੇਗਾ ਮਹਿੰਗਾ, ਸਰਕਾਰ ਨੇ ਵਧਾਈ ਕਸਟਮ ਡਿਊਟੀ
ਪਿਛਲਾ ਕਾਰੋਬਾਰੀ ਸੈਸ਼ਨ: ਵੀਰਵਾਰ ਨੂੰ 30 ਸ਼ੇਅਰਾਂ ਵਾਲਾ ਸੈਂਸੈਕਸ 289.31 ਅੰਕ ਭਾਵ 0.50 ਫੀਸਦੀ ਦੀ ਗਿਰਾਵਟ ਨਾਲ 57,925.28 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਵਾਲਾ ਨਿਫਟੀ ਵੀ 75 ਅੰਕ ਯਾਨੀ 0.44 ਫੀਸਦੀ ਦੀ ਗਿਰਾਵਟ ਨਾਲ 17,076.90 'ਤੇ ਬੰਦ ਹੋਇਆ। ਇਸ ਦੌਰਾਨ, ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.20 ਫੀਸਦੀ ਡਿੱਗ ਕੇ 75.76 ਡਾਲਰ ਪ੍ਰਤੀ ਬੈਰਲ 'ਤੇ ਰਿਹਾ।