ਮੁੰਬਈ: ਗਲੋਬਲ ਬਾਜ਼ਾਰਾਂ 'ਚ ਤੇਜ਼ੀ ਦੇ ਵਿਚਕਾਰ ਐਚਡੀਐਫਸੀ, ਐਚਡੀਐਫਸੀ ਬੈਂਕ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰਾਂ 'ਚ ਖਰੀਦਦਾਰੀ ਨਾਲ ਘਰੇਲੂ ਸ਼ੇਅਰ ਬਾਜ਼ਾਰਾਂ ਨੇ ਵੀਰਵਾਰ ਨੂੰ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਗਿਰਾਵਟ ਦੇ ਰੁਝਾਨ ਨੂੰ ਖਤਮ ਕੀਤਾ ਅਤੇ ਸੈਂਸੈਕਸ 500 ਤੋਂ ਜ਼ਿਆਦਾ ਅੰਕਾਂ ਤੱਕ ਚੜ੍ਹ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 503.27 ਅੰਕ ਜਾਂ 0.94 ਫੀਸਦੀ ਵਧ ਕੇ 54,252.53 ਅੰਕ 'ਤੇ ਪਹੁੰਚ ਗਿਆ। ਦਿਨ ਦੇ ਕਾਰੋਬਾਰ ਦੌਰਾਨ ਇਹ ਇਕ ਸਮੇਂ 596.96 ਅੰਕ ਚੜ੍ਹ ਕੇ 54,346.22 'ਤੇ ਪਹੁੰਚ ਗਿਆ ਸੀ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 144.35 ਅੰਕ ਭਾਵ 0.90 ਫੀਸਦੀ ਦੇ ਵਾਧੇ ਨਾਲ 16,170.15 'ਤੇ ਬੰਦ ਹੋਇਆ। ਸੈਂਸੈਕਸ ਕੰਪਨੀਆਂ 'ਚ ਟਾਟਾ ਸਟੀਲ, ਸਟੇਟ ਬੈਂਕ ਆਫ ਇੰਡੀਆ, ਐਚਡੀਐਫਸੀ ਬੈਂਕ, ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਐਚਡੀਐਫਸੀ, ਨੇਸਲੇ, ਵਿਪਰੋ, ਟੀਸੀਐਸ ਅਤੇ ਟੇਕ ਮਹਿੰਦਰਾ ਸ਼ਾਮਲ ਸਨ। ਦੂਜੇ ਪਾਸੇ ਸਨ ਫਾਰਮਾ, ਰਿਲਾਇੰਸ ਇੰਡਸਟਰੀਜ਼, ਹਿੰਦੁਸਤਾਨ ਯੂਨੀਲੀਵਰ, ਲਾਰਸਨ ਐਂਡ ਟੂਬਰੋ ਅਤੇ ਡਾਕਟਰ ਰੈੱਡੀ ਦੇ ਸ਼ੇਅਰ ਘਾਟੇ 'ਚ ਰਹੇ। ਦੂਜੇ ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ ਵਾਧੇ ਨਾਲ ਬੰਦ ਹੋਇਆ, ਜਦਕਿ ਦੱਖਣੀ ਕੋਰੀਆ ਦਾ ਕੋਸਪੀ, ਹਾਂਗਕਾਂਗ ਦਾ ਹੈਂਗ ਸੇਂਗ ਅਤੇ ਜਾਪਾਨ ਦਾ ਨਿੱਕੇਈ 'ਚ ਗਿਰਾਵਟ ਦਰਜ ਕੀਤੀ ਗਈ।
ਯੂਰਪੀ ਬਾਜ਼ਾਰ ਦੁਪਹਿਰ ਦੇ ਸੈਸ਼ਨ 'ਚ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਸਨ ਅਤੇ ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਏ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.54 ਫੀਸਦੀ ਵਧ ਕੇ 114.7 ਡਾਲਰ ਪ੍ਰਤੀ ਬੈਰਲ ਹੋ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਨਿਵੇਸ਼ਕ ਲਗਾਤਾਰ ਘਰੇਲੂ ਬਾਜ਼ਾਰਾਂ ਤੋਂ ਨਿਕਾਸੀ ਕਰ ਰਹੇ ਹਨ। ਉਸ ਨੇ ਬੁੱਧਵਾਰ ਨੂੰ 1,803.06 ਕਰੋੜ ਰੁਪਏ ਦੇ ਸ਼ੇਅਰ ਵੇਚੇ। ਚੁਆਇਸ ਬ੍ਰੋਕਿੰਗ ਦੇ ਪਲਕ ਕੋਠਾਰੀ ਨੇ ਕਿਹਾ, "ਤਿੰਨ ਦਿਨਾਂ ਦੀ ਗਿਰਾਵਟ ਤੋਂ ਉਭਰਦੇ ਹੋਏ ਡੈਰੀਵੇਟਿਵਜ਼ ਕੰਟਰੈਕਟਸ ਦੇ ਮਾਸਿਕ ਬੰਦੋਬਸਤ ਦੇ ਦਿਨ ਬਜ਼ਾਰ ਆਖਰਕਾਰ ਵਾਧੇ ਦੇ ਨਾਲ ਬੰਦ ਹੋਇਆ।"
ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ ਮਾਰਕੀਟ ਉਛਾਲ, ਬਿਟਕੋਇਨ ਸਮੇਤ ਟਾਪ ਟੋਕਨਾਂ 'ਚ ਤੇਜ਼ੀ