ਨਵੀਂ ਦਿੱਲੀ: ਸਤੰਬਰ ਮਹੀਨੇ ਦੀ ਸ਼ੁਰੂਆਤ ਕਈ ਨਵੇਂ ਬਦਲਾਵਾਂ ਨਾਲ ਹੋਣ ਜਾ ਰਹੀ ਹੈ। ਇਹ ਬਦਲਾਅ ਰਸੋਈ ਘਰ ਤੋਂ ਲੈ ਕੇ ਤੁਹਾਡੇ ਨਿਵੇਸ਼ ਤੱਕ ਨੂੰ ਪ੍ਰਭਾਵਿਤ ਕਰਣਗੇ। ਦੂਜੇ ਪਾਸੇ ਸੈਲਰੀ ਕਲਾਸ ਦੇ ਲੋਕਾਂ ਨੂੰ ਵੀ ਬਦਲਾਵਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੀ ਆਮਦਨ 'ਚ ਵਾਧਾ ਦੇਖਣ ਨੂੰ ਮਿਲੇਗਾ।
LPG ਗੈਸਾਂ ਸਿਲੰਡਰਾਂ ਦੀ ਕੀਮਤ 'ਚ ਬਦਲਾਅ: ਪਹਿਲੇ ਬਦਲਾਅ 'ਚ LPG ਗੈਸ ਸਿਲੰਡਰਾਂ ਦੀ ਕੀਮਤ ਸ਼ਾਮਲ ਹੈ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਕੰਪਨੀਆਂ ਕੀਮਤਾਂ 'ਚ ਬਦਲਾਅ ਕਰਦੀਆਂ ਹਨ। 1 ਸਤੰਬਰ ਨੂੰ LPG ਗੈਸ ਦੀਆਂ ਕੀਮਤਾਂ 'ਚ ਬਦਲਾਅ ਦੇਖਣ ਨੂੰ ਮਿਲੇਗਾ। ਦੂਜੇ ਪਾਸੇ ਕੇਂਦਰ ਸਰਕਾਰ ਨੇ ਘਰੇਲੂ ਗੈਸ ਦੀਆਂ ਕੀਮਤਾਂ 'ਚ 200 ਰੁਪਏ ਦੀ ਕਟੌਤੀ ਕੀਤੀ ਹੈ।
CNG-PNG ਗੈਸ ਦੀਆਂ ਕੀਮਤਾਂ 'ਚ ਬਦਲਾਅ: ਦੂਜਾ ਬਦਲਾਅ CNG-PNG ਗੈਸ ਦੀਆਂ ਕੀਮਤਾਂ 'ਚ ਹੈ। ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਇਨ੍ਹਾਂ ਦੀਆਂ ਕੀਮਤਾਂ ਨਵੀਆਂ ਤੈਅ ਕੀਤੀਆ ਜਾਣਗੀਆਂ। 1 ਸਤੰਬਰ 2023 ਤੋਂ ਇਨ੍ਹਾਂ ਦੀਆਂ ਕੀਮਤਾਂ ਵਿੱਚ ਅੰਤਰ ਦਿਖਾਈ ਦੇਵੇਗਾ।
IPO ਦਾ ਨਵਾਂ ਨਿਯਮ ਹੋਵੇਗਾ ਲਾਗੂ: ਤੀਜੇ ਬਦਲਾਅ ਦੀ ਗੱਲ ਕੀਤੀ ਜਾਵੇਂ, ਤਾਂ SEBI ਨੇ IPO ਬੰਦ ਹੋਣ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਕੰਪਨੀ ਦੇ ਸ਼ੇਅਰਾਂ ਦੇ ਲਿਸਟਿੰਗ ਦੇ ਸਮੇਂ ਨੂੰ ਬਦਲਿਆ ਹੈ। ਜਾਣਕਾਰੀ ਅਨੁਸਾਰ, SEBI ਨੇ ਸਮੇਂ ਨੂੰ ਘਟਾਉਦੇ ਹੋਏ ਤਿਨ ਦਿਨ ਕਰ ਦਿੱਤਾ ਹੈ। ਪਹਿਲਾ ਇਹ ਛੇ ਦਿਨ ਸੀ। SEBI ਨੇ ਇਸ ਨਾਲ ਜੁੜਿਆਂ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਕਿ 1 ਸਤੰਬਰ 2023 ਜਾਂ ਉਸ ਤੋਂ ਬਾਆਦ ਆਉਣ ਵਾਲੇ ਸਾਰੇ IPO ਲਈ ਨਵਾਂ ਨਿਯਮ ਲਾਗੂ ਹੋਵੇਗਾ। ਦੱਸ ਦਈਏ ਕਿ SEBI ਨੇ 28 ਜੂਨ ਨੂੰ ਇੱਕ ਬੈਠਕ 'ਚ ਇਹ ਫੈਸਲਾ ਲਿਆ ਸੀ।
ਕ੍ਰੇ਼ਡਿਟ ਕਾਰਡ ਦੇ ਵੀ ਬਦਲਣਗੇ ਨਿਯਮ: ਚੌਥਾ ਬਦਲਾਅ ਕ੍ਰੇਡਿਟ ਕਾਰਡ ਨੂੰ ਲੈ ਕੇ ਹੋਵੇਗਾ। 1 ਸਤੰਬਰ 2023 ਤੋਂ ਨਿੱਜੀ ਖੇਤਰ ਦੇ ਐਕਸੈਸ ਬੈਂਕ ਦੇ ਕ੍ਰੇਡਿਟ ਕਾਰਡ ਦੇ ਉਪਭੋਗਤਾਵਾਂ ਲਈ ਬਦਲਾਅ ਹੋਣਗੇ। 1 ਸਤੰਬਰ ਤੋਂ ਹੀ ਨਵੇਂ ਬਦਲਾਅ ਸਾਹਮਣੇ ਆ ਜਾਣਗੇ। ਬੈਂਕ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਕੁਝ ਵੀ ਲੈਣ-ਦੇਣ 'ਤੇ ਸਪੈਸ਼ਲ ਛੋਟ ਦਾ ਫਾਇਦਾ ਨਹੀਂ ਮਿਲੇਗਾ।
ਕਰਮਚਾਰੀਆਂ ਦੀ ਆਮਦਨ 'ਚ ਹੋਵੇਗਾ ਵਾਧਾ: ਪੰਜਵਾ ਬਦਲਾਅ ਬਹੁਤ ਮਹੱਤਵਪੂਰਨ ਹੈ। 1 ਸਤੰਬਰ ਤੋਂ ਕਰਮਚਾਰੀਆਂ ਦੀ ਸੈਲਰੀ 'ਚ ਬਦਲਾਅ ਹੋਵੇਗਾ। ਇਨਕਮ ਟੈਕਸ ਵਿਭਾਗ ਦੁਆਰਾ ਕਿਰਾਏ-ਮੁਕਤ ਰਿਹਾਇਸ਼ ਨਾਲ ਜੁੜੇ ਨਿਯਮ ਬਦਲੇ ਜਾ ਰਹੇ ਹਨ। ਇਸ ਨਵੇਂ ਨਿਯਮ ਦੇ ਤਹਿਤ ਕਰਮਚਾਰੀ ਜ਼ਿਆਦਾ ਬਚਤ ਕਰ ਸਕਣਗੇ।
- Share Market Update: ਸਟਾਕ ਮਾਰਕੀਟ ਦੀ ਸਕਾਰਾਤਮਕ ਸ਼ੁਰੂਆਤ, ਸੈਂਸੈਕਸ 65415 ਅੰਕਾਂ 'ਤੇ ਖੁੱਲ੍ਹਿਆ, ਨਿਫਟੀ ਵੀ ਮਜ਼ਬੂਤ
- Small Scale Industries In Punjab : ਨਾ ਫੰਡ 'ਤੇ, ਨਾ ਹੀ ਤਕਨੀਕਾਂ, ਸਮੱਸਿਆਵਾਂ ਵਿੱਚ ਉਲਝਿਆ ਉਦਯੋਗਪਤੀ ! ਵੇਖੋ ਖਾਸ ਰਿਪੋਰਟ
- Gold Silver Share Market: ਡਾਲਰ ਦੇ ਮੁਕਾਬਲੇ ਰੁਪਏ ਵਿੱਚ ਮਾਮੂਲੀ ਵਾਧਾ, ਸਰਾਫਾ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ ਘਟੀਆਂ
ਇਸ ਮਹੀਨੇ ਜ਼ਰੂਰ ਖਤਮ ਕਰ ਲਓ ਇਹ ਕੰਮ:-
ਦੋ ਹਜ਼ਾਰ ਰੁਪਏ ਦੇ ਨੋਟ ਬਦਲਣ ਦੀ ਸੀਮਾ: ਕੇਂਦਰ ਦੀ ਮੋਦੀ ਸਰਕਾਰ ਨੇ ਦੋ ਹਜ਼ਾਰ ਦੇ ਨੋਟ ਬਦਲਣ ਦਾ ਸਮੇਂ ਸਤੰਬਰ ਤੱਕ ਤੈਅ ਕੀਤਾ ਸੀ। ਇਸਦੀ ਤਰੀਕ ਸਤੰਬਰ ਮਹੀਨੇ ਦੀ 30 ਤਰੀਕ ਨੂੰ ਖਤਮ ਹੋ ਰਹੀ ਹੈ। 30 ਸਤੰਬਰ ਤੋਂ ਪਹਿਲਾ ਜੇਕਰ ਤੁਹਾਡੇ ਕੋਲ 2000 ਦੇ ਨੋਟ ਹੈ, ਤਾਂ ਬੈਂਕ 'ਚ ਜਾ ਕੇ ਨੋਟ ਬਦਲ ਲਓ। ਸਤੰਬਰ ਮਹੀਨੇ 16 ਦਿਨ ਬੈਂਕਾਂ ਦਾ ਕੰਮ ਬੰਦ ਰਹੇਗਾ। ਇਸ ਲਈ ਪਹਿਲਾ ਹੀ ਇਸ ਕੰਮ ਨੂੰ ਖਤਮ ਕਰ ਲਓ।
ਫ੍ਰੀ 'ਚ ਆਧਾਰ ਕਾਰਡ ਕਰੋ ਅਪਡੇਟ: ਆਧਾਰ ਕਾਰਡ ਨੂੰ ਫ੍ਰੀ ਵਿੱਚ ਅਪਡੇਟ ਕਰਨ ਦਾ ਆਖਰੀ ਮੌਕਾਂ 14 ਸਤੰਬਰ ਤੱਕ ਹੈ। UIDAI ਨੇ ਫ੍ਰੀ ਵਿੱਚ ਆਧਾਰ ਨੂੰ ਅਪਡੇਟ ਕਰਨ ਦੀ ਸੁਵਿਧਾ ਦਿੱਤੀ ਹੈ। ਪਹਿਲਾ ਇਹ ਸੁਵਿਧਾ 14 ਜੂਨ ਤੱਕ ਸੀ। 14 ਸਤੰਬਰ ਤੋਂ ਬਾਅਦ ਆਧਾਰ ਕਾਰਡ ਅਪਡੇਟ ਕਰਵਾਉਣ ਲਈ ਪੈਸੇ ਲਏ ਜਾਣਗੇ।