ETV Bharat / business

CPI Inflation: RBI ਦੀ ਰਿਟੇਲ ਨੀਤੀ ਉੱਤੇ ਅਸਰ, 11 ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚੀ ਮਹਿੰਗਾਈ ਦਰ - ਰਾਸ਼ਟਰੀ ਅੰਕੜਾ ਦਫ਼ਤਰ

ਮਹਿੰਗਾਈ ਦੀ ਮਾਰ ਝੱਲ ਰਹੀ ਆਮ ਜਨਤਾ ਲਈ ਰਾਹਤ ਭਰੀ ਖਬਰ ਹੈ। National Statistical Office (NSO) ਦੇ ਤਾਜ਼ਾ ਅੰਕੜਿਆ ਮੁਤਾਬਕ ਖੁਦਰਾ ਮਹਿੰਗਾਈ ਘੱਟ ਕੇ ਇਕ ਸਾਲ ਦੇ ਹੇਠਲੇ ਪੱਧਰ ਉੱਤੇ ਆ ਗਈ ਹੈ। ਇਸ ਨਾਲ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਖੁਦਰਾ ਵਸਤਾਂ ਸਸਤੀਆਂ ਮਿਲਣਗੀਆਂ।

Monetary Policy Of RBI, Reduction In CPI Inflation Rate
Monetary Policy Of RBI
author img

By

Published : Jan 13, 2023, 1:48 PM IST

ਨਵੀਂ ਦਿੱਲੀ: ਰਾਸ਼ਟਰੀ ਅੰਕੜਾ ਦਫ਼ਤਰ (NSO) ਦੇ ਜਾਰੀ ਅੰਕੜਿਆਂ ਮੁਤਾਬਕ ਖੁਦਰਾ ਮਹਿੰਗਾਈ ਘੱਟ ਕੇ ਇਕ ਸਾਲ ਦੇ ਹੇਠਲੇ ਪੱਧਰ ਉੱਤੇ ਆ ਗਈ ਹੈ। ਇਸ ਦੇ ਨਾਲ ਹੀ, ਦੇਸ਼ ਦਾ ਉਦੋਯਗਿਕ ਉਤਪਾਦਨ ਵੱਧ ਕੇ ਪੰਜ ਮਹੀਨਿਆਂ ਦੇ ਸਿਖਰ ਉੱਤੇ ਪਹੁੰਚ ਗਿਆ ਹੈ। NSO ਦੇ ਅੰਕੜਿਆਂ ਮੁਤਾਬਕ, ਖਾਣ-ਪੀਣ ਦੀਆਂ ਚੀਜ਼ਾਂ ਦੀ ਕੀਮਤ ਵਿੱਚ ਗਿਰਾਵਟ ਦਾ ਕਾਰਨ ਖੁਦਰਾ ਮਹਿੰਗਾਈ ਦਸਬੰਰ 2022 ਵਿੱਚ ਘੱਟ ਹੋ ਕੇ 5.72 ਫੀਸਦੀ ਰਹਿ ਗਿਆ ਹੈ। ਦਸੰਬਰ 2021 ਵਿੱਚ ਇਹ ਅੰਕੜਾ 5.66 ਫੀਸਦੀ ਸੀ। ਖਾਦ ਪਦਾਰਥਾਂ ਦੀਆਂ ਕੀਮਤਾਂ ਵਿੱਚ ਨਰਮੀ ਆਉਣ ਕਰਕੇ Consumer Price Index (CPI) ਆਧਾਰਿਤ ਮਹਿੰਗਾਈ ਪਿਛਲੇ ਸਾਲ ਨਵੰਬਰ ਵਿੱਚ ਘੱਟ ਕੇ 11 ਮਹੀਨੇ ਦੇ ਹੇਠਲੇ ਪੱਧਰ ਉੱਤੇ 5.88 ਫੀਸਦੀ ਉੱਤੇ ਆ ਗਈ ਹੈ।

RBI ਦੀ ਮੁਦਰਾ ਨੀਤੀ ਦਾ ਅਸਰ, ਲਗਾਤਾਰ ਦੂਜੇ ਮਹੀਨੇ ਮਹਿੰਗਾਈ ਤੋਂ ਰਾਹਤ: ਖੁਦਰਾ (ਰਿਟੇਲ) ਮਹਿੰਗਾਈ ਦੇ ਮੋਰਚੇ ਉੱਤੇ ਆਰਬੀਆਈ ਨੂੰ ਲਗਾਤਾਰ ਦੂਜੇ ਮਹੀਨੇ ਮਹਿੰਗਾਈ ਤੋਂ ਰਾਹਤ ਮਿਲੀ ਹੈ। ਸੀਪੀਆਈ ਮਹਿੰਗਾਈ ਜਨਵਰੀ 2022, ਵਿੱਚ ਅਕਤੂਬਰ ਤੱਕ ਲਗਾਤਾਰ ਕੇਂਦਰੀ ਰਿਜ਼ਰਵ ਬੈਂਕ ਦੇ 6 ਫੀਸਦੀ ਤੋਂ ਉਪਰਲੀ ਸੀਮਾ ਤੋਂ ਵੱਧ ਰਹੀ ਹੈ। ਨਵੰਬਰ ਵਿੱਚ ਇਹ ਪਹਿਲੀ ਵਾਰ ਘੱਟ 6 ਫੀਸਦੀ ਤੋਂ ਹੇਠਾਂ ਆਈ। ਦਸੰਬਰ 'ਚ ਹੋਰ ਨਰਮੀ ਆਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਆਰਬੀਆਈ ਐਕਟ ਦੇ ਤਹਿਤ, ਮਹਿੰਗਾਈ ਦੀ ਆਦਰਸ਼ ਦਰ 2-6 ਪ੍ਰਤੀਸ਼ਤ ਹੈ। ਮਹਿੰਗਾਈ ਨੂੰ ਕੰਟਰੋਲ ਕਰਨ ਲਈ ਆਰਬੀਆਈ ਲਗਾਤਾਰ ਆਪਣੀ ਮੁਦਰਾ ਨੀਤੀ ਬਦਲ ਰਿਹਾ ਹੈ। ਪਿਛਲੇ ਮਹੀਨੇ ਆਰਬੀਆਈ ਨੇ ਰੈਪੋ ਰੇਟ ਵਿੱਚ 0.35 ਫੀਸਦੀ ਦਾ ਵਾਧਾ ਕੀਤਾ ਸੀ। ਆਰਬੀਆਈ ਨੇ ਲਗਾਤਾਰ ਪੰਜਵੀਂ ਵਾਰ ਵਿਆਜ ਦਰਾਂ ਵਿੱਚ ਵਾਧਾ ਕਰਦੇ ਹੋਏ ਰੈਪੋ ਦਰ ਵਿੱਚ 2.25 ਆਧਾਰ ਅੰਕ ਦਾ ਵਾਧਾ ਕੀਤਾ ਹੈ। ਹਾਲ ਹੀ ਵਿੱਚ, ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਬੈਂਕ ਮਹਿੰਗਾਈ ਦੇ ਖਿਲਾਫ ਆਪਣੀ ਲੜਾਈ ਜਾਰੀ ਰੱਖੇਗਾ।

ਨਿਰਮਾਣ ਖੇਤਰ ਪੰਜ ਮਹੀਨੇ ਦੇ ਉੱਚ ਪੱਧਰ 'ਤੇ: ਨਿਰਮਾਣ ਖੇਤਰ ਦੇ ਬਿਹਤਰ ਪ੍ਰਦਰਸ਼ਨ ਕਾਰਨ ਨਵੰਬਰ 2022 'ਚ ਦੇਸ਼ ਦਾ ਉਦਯੋਗਿਕ ਉਤਪਾਦਨ ਵਧ ਕੇ 7.1 ਫੀਸਦੀ ਹੋ ਗਿਆ। ਇਹ ਜੂਨ 2022 ਤੋਂ ਬਾਅਦ ਪੰਜ ਮਹੀਨਿਆਂ ਦਾ ਉੱਚ ਪੱਧਰ ਹੈ। ਉਸ ਸਮੇਂ ਦੌਰਾਨ ਆਈਆਈਪੀ ਦੀ ਵਿਕਾਸ ਦਰ 12.6 ਪ੍ਰਤੀਸ਼ਤ ਸੀ। ਅਕਤੂਬਰ 2022 ਵਿੱਚ, ਇਸ ਵਿੱਚ 4.2 ਪ੍ਰਤੀਸ਼ਤ ਦੀ ਗਿਰਾਵਟ ਆਈ। ਅਕਤੂਬਰ ਵਿੱਚ, ਆਈਆਈਪੀ ਵਿੱਚ 4.2 ਪ੍ਰਤੀਸ਼ਤ ਦੀ ਗਿਰਾਵਟ ਆਈ, ਜਦੋਂ ਕਿ ਨਵੰਬਰ ਵਿੱਚ ਇਹ ਅੰਕੜਾ 7.1 ਪ੍ਰਤੀਸ਼ਤ ਤੋਂ ਵੱਧ ਗਿਆ। ਮਹਿੰਗਾਈ ਘੱਟ ਹੋਣ ਕਾਰਨ ਵਸਤੂਆਂ ਦੀ ਮੰਗ ਵਧੇਗੀ, ਜਿਸ ਕਾਰਨ ਆਰਥਿਕਤਾ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।

ਕਿਸ ਰਾਜ 'ਚ ਕਿੰਨੀ ਮਹਿੰਗਾਈ: ਛੱਤੀਸਗੜ੍ਹ 'ਚ ਸਭ ਤੋਂ ਘੱਟ ਮਹਿੰਗਾਈ ਦਰ 2.73 ਫੀਸਦੀ ਰਹੀ। ਇਸ ਤੋਂ ਬਾਅਦ ਦਿੱਲੀ 'ਚ ਮਹਿੰਗਾਈ ਦਰ 2.98 ਫੀਸਦੀ, ਉੜੀਸਾ 'ਚ 3.84 ਫੀਸਦੀ ਅਤੇ ਹਿਮਾਚਲ ਪ੍ਰਦੇਸ਼ 'ਚ 3.94 ਫੀਸਦੀ ਰਹੀ। ਇਸ ਦੇ ਨਾਲ ਹੀ ਦੱਸੋ ਕਿ ਕਿਹੜੇ ਰਾਜਾਂ ਵਿੱਚ ਮਹਿੰਗਾਈ ਦਰ ਸਭ ਤੋਂ ਵੱਧ ਹੈ। ਇਸ ਸੂਚੀ 'ਚ ਤੇਲੰਗਾਨਾ 7.81 ਫੀਸਦੀ ਮਹਿੰਗਾਈ ਦਰ ਨਾਲ ਪਹਿਲੇ ਨੰਬਰ 'ਤੇ ਹੈ। ਇਸ ਤੋਂ ਬਾਅਦ ਮੱਧ ਪ੍ਰਦੇਸ਼ 'ਚ 6.96 ਫੀਸਦੀ, ਉੱਤਰ ਪ੍ਰਦੇਸ਼ 'ਚ 6.76 ਫੀਸਦੀ ਮਹਿੰਗਾਈ ਦਰਜ ਕੀਤੀ ਗਈ।

ਇਹ ਵੀ ਪੜ੍ਹੋ: ਆਟੋ ਐਕਸਪੋ 2023: ਪਹਿਲੇ ਦਿਨ ਟਾਟਾ ਮੋਟਰਜ਼ ਦੀ ਧੂਮ, ਲਾਂਚ ਕੀਤੇ 14 ਇਲੈਕਟ੍ਰਿਕ ਵਾਹਨ

ETV Bharat Logo

Copyright © 2024 Ushodaya Enterprises Pvt. Ltd., All Rights Reserved.