ਹੈਦਰਾਬਾਦ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਬਜਟ 2023-24 ਦੇ ਭਾਸ਼ਣ 'ਚ ਪਰਸਨਲ ਟੈਕਸ ਸੁਰਖੀਆਂ ਵਿੱਚ ਸੀ, ਇਸੇ ਕਾਰਨ ਕਰਦਾਤਾ ਇਸ ਨਾਲ ਜੁੜੇ ਐਲਾਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।ਵਿੱਤ ਮੰਤਰੀ ਵੱਲੋਂ ਵੀ ਕਰਦਾਤਾਵਾਂ ਨੂੰ ਨਿਰਾਸ਼ ਨਾ ਕਰਦੇ ਹੋਏ ਵੱਡਾ ਐਲਾਨ ਕੀਤਾ ਕਿ New Tax Regime (NTR) 'ਚ 7 ਲੱਖ ਰੁਪਏ ਤੱਕ ਦੀ ਸਲਾਨਾ ਆਮਦਨ 'ਤੇ ਕੋਈ ਵੀ ਟੈਕਸ ਨਹੀਂ ਲੱਗੇਗਾ। ਜਦਕਿ Old Tax Regime (OTR) 'ਚ 5 ਲੱਖ ਰੁਪਏ ਸਲਾਨਾ ਆਮਦਨ 'ਤੇ ਕਰ ਨਹੀਂ ਦੇਣਾ ਹੁੰਦਾ ਸੀ, ਪਰ ਸਵਾਲ ਇਹ ਉੱਠ ਰਿਹਾ ਸੀ ਦੋਵਾਂ ਵਿੱਚੋਂ ਕਿਹੜਾ ਜਿਆਦਾ ਵਧੀਆ ਹੈ?
ਨਵੀਂ ਟੈਕਸ ਵਿਵਸਥਾ ਮੁਤਾਬਿਕ ਨਵੇਂ ਟੈਕਸ ਸਲੈਬ 0-3 ਲੱਖ ( ਕੋਈ ਟੈਕਸ ਨਹੀਂ), 3-6 ਲੱਖ( 5% ਟੈਕਸ), 9-12 ਲੱਖ (15%), 12-15 ਲੱਖ (20%) ਅਤੇ 15 ਲੱਖ ਤੋਂ ਉੱਪਰ (30%) ਟੈਕਸ ਦੇਣਾ ਹੋਵੇਗਾ। 50,000 ਰੁਪਏ ਦੀ ਸਟੈਂਡਰਡ ਕਟੌਤੀ ਤੋਂ ਇਲਾਵਾ, ਐੱਨ.ਟੀ.ਆਰ. ਕਿਸੇ ਵੀ ਹੋਰ ਛੂਟ ਅਤੇ ਕਟੌਤੀ ਦੀ ਆਗਿਆ ਨਹੀਂ ਦਿੰਦਾ। ਇਹ ਵੀ ਧਿਆਨ ਰੱਖੋ ਕਿ ਦੋਵੇਂ ਰਿਿਜ਼ਮ ਤਹਿਤ 50,000 ਰੁਪਏ ਦੀ ਸਟੈਂਡਰਡ ਕਟੌਤੀ ਕੇਵਲ ਸੈਲਰੀ ਇਨਕਮ 'ਚ ਲਾਗੂ ਹੁੰਦੀ ਹੈ।
ਨਵੇਂ ਅਤੇ ਪੁਰਾਣੇ ਟੈਕਸ ਰਿਜ਼ਮ 'ਚ ਕਿਹੜਾ ਜਿਆਦਾ ਵਧੀਆ? ਜੇਕਰ ਕਿਸੇ ਵਿਅਕਤੀ ਦੀ ਸਲਾਨਾ ਇਨਕਮ 10 ਲੱਖ ਰੁਪਏ ਹੈ, ਤਾਂ ਨਵੀਂ ਟੈਕਸ ਨੀਤੀ ਮੁਤਾਬਿਕ ਉਸਨੂੰ 60,000 ਰੁਪਏ ਇਨਕਮ ਟੈਕਸ ਭਰਨਾ ਹੋਵੇਗਾ, ਜਦਕਿ ਪੁਰਾਣੀ ਟੈਕਸ ਨੀਤੀ ਮੁਤਾਬਿਕ 1,12,500 ਰੁਪਏ ਦਾ ਟੈਕਸ ਭਰਨਾ ਹੋਵੇਗਾ। ਜਿਸ ਉੱਪਰ 4 ਫੀਸਦੀ ੲਜੂਕੇਸ਼ਨ ਸੈਸ਼ ਅਲੱਗ ਤੋਂ ਲੱਗਦਾ ਹੈ। ਇਸ ਤਰ੍ਹਾਂ 10 ਲੱਖ ਰੁਪਏ ਤੱਕ ਦੀ ਇਨਕਮ ਉੱਪਰ ਨਵੀਂ ਕਰ ਵਿਵਸਥਾ ਮੁਤਾਬਿਕ 52,500 ਰੁਪਏ ਟੈਕਸ ਦੀ ਬੱਚਤ ਹੋਵੇਗੀ।
ਟੈਕਸ ਦੇ ਮਾਹਿਰਾਂ ਮੁਤਾਬਿਕ ਨਵਾਂ ਟੈਕਸ ਰਿਜ਼ਮ ਉਨ੍ਹਾਂ ਕਰਦਾਤਾਵਾਂ ਨੂੰ ਪਸੰਦ ਆ ਸਕਦਾ ਹੈ ਜੋ ਡਿਡਕਸ਼ਨ ਅਤੇ ਐੱਚ.ਆਰ.ਏ. ਦਾ ਲਾਭ ਨਹੀਂ ਲੈਂਦੇ। ਜਦਕਿ ਡਿਡਕਸ਼ਨ ਦਾ ਲਾਭ ਲੈਣ ਵਾਲਿਆਂ ਨੂੰ ਟੈਕਸ ਦੀ ਪੁਰਾਣੀ ਨੀਤੀ ਹੀ ਪਸੰਦ ਆ ਸਕਦੀ ਹੈ।ਹੇਠਾਂ ਦਿੱਤੇ ਚਾਰਟ ਵੱਖ-ਵੱਖ ਇਨਕਮ ਦੇ ਲਈ ਕਟੌਤੀ ਦੀ ਸੀਮਾ ਨੂੰ ਦਰਸਾਉਂਦੇ ਹਨ ਜੋ ਇੱਕ ਕਰਦਾਤਾ ਨੂੰ ਇਹ ਤੈਅ ਕਰਨ 'ਚ ਮਦਦ ਕਰਨਗੇ ਕਿ ਕਿਹੜੀ ਕਰ ਵਿਵਸਥਾ ਉਨ੍ਹਾਂ ਲਈ ਲਾਭਕਾਰੀ ਹੈ।
ਇਹ ਵੀ ਪੜ੍ਹੋ: Headmasters Leave for Singapore: ਪੰਜਾਬ ਦੇ 36 ਮੁੱਖ ਅਧਿਆਪਕ ਸਿੰਗਾਪੁਰ ਲਈ ਰਵਾਨਾ, ਸੀਐਮ ਭਗਵੰਤ ਮਾਨ ਨੇ ਦਿੱਤੀ ਹਰੀ ਝੰਡੀ