ETV Bharat / business

Market Capitalization: ਸੈਂਸੈਕਸ ਦੀਆਂ 7 ਕਪੰਨੀਆਂ ਨੂੰ ਹੋਇਆ ਮੁਨਾਫ਼ਾ, ਬਜ਼ਾਰ ਪੂੰਜੀਕਰਣ 1.51 ਲੱਖ ਕਰੋੜ ਰੁਪਏ ਵਧਿਆ - ਸਟੇਟ ਬੈਂਕ ਆਫ ਇੰਡੀਆ

ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ਵਿੱਚੋਂ 7 ਦਾ ਮਾਰਕੀਟ ਕੈਪ ਵਧਿਆ ਹੈ। ਇਹ ਵਾਧਾ 1.51 ਲੱਖ ਕਰੋੜ ਰੁਪਏ ਤੋਂ ਹੋਇਆ ਹੈ। ਕਿਹੜੀਆਂ ਕੰਪਨੀਆਂ ਨੂੰ ਫਾਇਦਾ ਹੋਇਆ ਅਤੇ ਕਿਸ ਨੂੰ ਨੁਕਸਾਨ ਹੋਇਆ, ਇਹ ਜਾਣਨ ਲਈ ਪੜ੍ਹੋ ਪੂਰੀ ਖਬਰ।

ਸੈਂਸੈਕਸ ਦੀਆਂ 7 ਕਪੰਨੀਆਂ ਨੂੰ ਹੋਇਆ ਮੁਨਾਫ਼ਾ
ਸੈਂਸੈਕਸ ਦੀਆਂ 7 ਕਪੰਨੀਆਂ ਨੂੰ ਹੋਇਆ ਮੁਨਾਫ਼ਾ
author img

By

Published : May 28, 2023, 8:12 PM IST

ਨਵੀਂ ਦਿੱਲੀ—ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ 'ਚੋਂ 7 ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ਪਿਛਲੇ ਹਫਤੇ ਸਮੂਹਿਕ ਤੌਰ 'ਤੇ 1,51,140.39 ਕਰੋੜ ਰੁਪਏ ਵਧਿਆ ਹੈ। ਰਿਲਾਇੰਸ ਇੰਡਸਟਰੀਜ਼ ਅਤੇ ਟਾਟਾ ਕੰਸਲਟੈਂਸੀ ਸਰਵਿਿਸਜ਼ (ਟੀ.ਸੀ.ਐੱਸ.) ਸਭ ਤੋਂ ਵੱਧ ਲਾਭ 'ਚ ਰਹੀਆਂ। ਸਮੀਖਿਆ ਅਧੀਨ ਹਫ਼ਤੇ 'ਚ ਰਿਲਾਇੰਸ ਇੰਡਸਟਰੀਜ਼, ਟੀ.ਸੀ.ਐੱਸ., ਹਿੰਦੁਸਤਾਨ ਯੂਨੀਲੀਵਰ, ਆਈ.ਟੀ.ਸੀ., ਇੰਫੋਸਿਸ, ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) ਅਤੇ ਭਾਰਤੀ ਏਅਰਟੈੱਲ ਦਾ ਬਾਜ਼ਾਰ ਮੁਲਾਂਕਣ ਵੀ ਵਧਿਆ ਹੈ। ਜਦਕਿ ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ ਅਤੇ ਐਚਡੀਐਫਸੀ ਦੀ ਮਾਰਕੀਟ ਸਥਿਤੀ ਠੀਕ ਨਹੀਂ ਰਹੀ।

ਮਾਰਕਿਟ ਕੈਪ 'ਚ ਵਾਧੇ 'ਚ ਰਹੀਆਂ ਕੰਪਨੀਆਂ: ਪਿਛਲੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 772.01 ਅੰਕ ਜਾਂ 1.25 ਫੀਸਦੀ ਵਧਿਆ। ਸਮੀਖਿਆ ਅਧੀਨ ਹਫਤੇ 'ਚ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 43,131.02 ਕਰੋੜ ਰੁਪਏ ਵੱਧ ਕੇ 16,95,833.65 ਕਰੋੜ ਰੁਪਏ 'ਤੇ ਪਹੁੰਚ ਗਿਆ।ਆਈ.ਟੀ.ਸੀ. ਦਾ ਬਾਜ਼ਾਰ ਮੁੱਲ 39,243.32 ਕਰੋੜ ਰੁਪਏ ਵੱਧ ਕੇ 12,18,098.20 ਕਰੋੜ ਰੁਪਏ ਹੋ ਗਿਆ।ਆਈਟੀਸੀ ਦਾ ਮਾਰਕੀਟ ਕੈਪ 29,578.69 ਕਰੋੜ ਰੁਪਏ ਵੱਧ ਕੇ 5,51,431.15 ਕਰੋੜ ਰੁਪਏ ਅਤੇ ਇੰਫੋਸਿਸ ਦਾ 20,171.09 ਕਰੋੜ ਰੁਪਏ ਵੱਧ ਕੇ 5,46,662.99 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ।

ਸਟੇਟ ਬੈਂਕ ਆਫ ਇੰਡੀਆ (ਐਸ.ਬੀ.ਆਈ.) ਦਾ ਬਾਜ਼ਾਰ ਪੂੰਜੀਕਰਣ 9,638.58 ਕਰੋੜ ਰੁਪਏ ਵੱਧ ਕੇ 5,22,848.39 ਕਰੋੜ ਰੁਪਏ ਅਤੇ ਭਾਰਤੀ ਏਅਰਟੈੱਲ ਦਾ 6,981.11 ਕਰੋੜ ਰੁਪਏ ਵੱਧ ਕੇ 4,56,031.45 ਕਰੋੜ ਰੁਪਏ ਹੋ ਗਿਆ। ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਣ 2,396.58 ਕਰੋੜ ਰੁਪਏ ਵੱਧ ਕੇ 6,23,017.62 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।

ਬੈਂਕਾਂ ਨੂੰ ਹੋਇਆ ਨੁਕਸਾਨ: ਇਸ ਰੁਝਾਨ ਦੇ ਉਲਟ ਐਚਡੀਐਫਸੀ ਬੈਂਕ ਦਾ ਮੁੱਲ 17,825.74 ਕਰੋੜ ਰੁਪਏ ਘੱਟ ਕੇ 9,02,742.36 ਕਰੋੜ ਰੁਪਏ ਹੋ ਗਿਆ।ਐਚਡੀਐਫਸੀ ਦਾ ਮਾਰਕੀਟ ਕੈਪ 11,382.46 ਕਰੋੜ ਰੁਪਏ ਘੱਟ ਕੇ 4,88,466.16 ਕਰੋੜ ਰੁਪਏ ਰਹਿ ਗਿਆ। ਆਈਸੀਆਈਸੀਆਈ ਬੈਂਕ ਦਾ ਬਾਜ਼ਾਰ ਮੁਲਾਂਕਣ 2,642.52 ਕਰੋੜ ਰੁਪਏ ਘੱਟ ਕੇ 6,64,553.58 ਕਰੋੜ ਰੁਪਏ ਰਹਿ ਗਿਆ। ਜਦਕਿ ਰਿਲਾਇੰਸ ਇੰਡਸਟਰੀਜ਼ ਨੇ ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ ਵਿੱਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਇਸ ਤੋਂ ਬਾਅਦ ਕ੍ਰਮਵਾਰ (ਟੀ.ਸੀ.ਐੱਸ, ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਹਿੰਦੁਸਤਾਨ ਯੂਨੀਲੀਵਰ, ਆਈ.ਟੀ.ਸੀ.,ਇੰਫੋਸਿਸ , (ਐੱਸ.ਬੀ.ਆਈ ,ਐਚਡੀਐਫਸੀ ਅਤੇ ਭਾਰਤੀ ਏਅਰਟੈੱਲ ਦਾ ਨੰਬਰ ਆਉਂਦਾ ਹੈ।

(ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.