ਹੈਦਰਾਬਾਦ (ਤੇਲੰਗਾਨਾ) : ਜਿਵੇਂ ਕਿ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ ਤੇਜ਼ੀ ਨਾਲ ਨੇੜੇ ਆ ਰਹੀ ਹੈ, ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਸ਼ੰਕਾਵਾਂ ਹਨ ਕਿ ਫਾਰਮ 16 ਤੋਂ ਬਿਨਾਂ ਰਿਟਰਨ ਕਿਵੇਂ ਜਮ੍ਹਾ ਕੀਤੀ ਜਾਵੇ। ਆਓ ਜਾਣਦੇ ਹਾਂ ਕਿ ਬਿਨਾਂ ਫਾਰਮ 16 ਤੋਂ ਕਿਵੇਂ ਆਈਟੀਆਰ ਫਾਈਲ ਕੀਤੀ ਜਾ ਸਕਦੀ ਹੈ, ਜਦੋਂ ਆਮਦਨ ਟੈਕਸ ਥ੍ਰੈਸ਼ਹੋਲਡ ਤੋਂ ਵਧ ਹੋ ਜਾਂਦੀ ਹੈ ਤਾਂ ਟੀਡੀਐਸ ਲਾਇਆ ਜਾਂਦਾ ਹੈ, ਤਾਂ ਇੰਪਲੋਅਰ ਵੱਲੋਂ ਫਾਰਮ 16 ਜਾਰੀ ਕੀਤਾ ਜਾਂਦਾ ਹੈ।
ਕੁਝ ਕਰਮਚਾਰੀਆਂ ਨੂੰ ਕਈ ਕਾਰਨਾਂ ਕਰਕੇ ਇਹ ਫਾਰਮ ਜਾਰੀ ਨਹੀਂ ਕੀਤੇ ਗਏ ਹੋਣਗੇ। ਫਿਰ ਵੀ, ਉਹ ਇਨਕਮ ਟੈਕਸ ਰਿਟਰਨ ਭਰ ਸਕਦੇ ਹਨ। ਫਾਰਮ 16 ਇੱਕ ਵਿੱਤੀ ਸਾਲ ਵਿੱਚ ਕਮਾਈ ਹੋਈ ਤਨਖਾਹ ਅਤੇ ਅਦਾ ਕੀਤੇ ਟੈਕਸ ਦੇ ਵੇਰਵਿਆਂ ਨਾਲ ਜਾਰੀ ਕੀਤਾ ਜਾਂਦਾ ਹੈ। ਜੇਕਰ ਆਮਦਨ ਟੈਕਸ ਹੱਦ ਤੋਂ ਘੱਟ ਹੈ ਤਾਂ ਇਹ ਫਾਰਮ ਨਹੀਂ ਦਿੱਤਾ ਜਾਵੇਗਾ। ਕਈ ਵਾਰ ਇੰਪਲੋਅਰ ਵੱਲੋਂ ਕਿਸੇ ਸਥਿਤੀ ਕਾਰਨ ਫਾਰਮ 16 ਜਾਰੀ ਨਹੀਂ ਕੀਤਾ ਜਾਂਦਾ, ਤਾਂ ਅਜਿਹੀ ਸਥਿਤੀ ਵਿੱਚ ਕੀ ਕੀਤਾ ਜਾਵੇ?
ਫਾਰਮ 16 ਨਾ ਹੋਣ ਉਤੇ ਤਨਖਾਹ ਤੋਂ ਆਮਦਨ ਦੀ ਗਣਨਾ ਕਰਨ ਦਾ ਸਭ ਤੋਂ ਵਧੀਆ ਸਰੋਤ ਤੁਹਾਡੀ ਸੈਲਰੀ ਸਲਿੱਪ ਹੈ। ਇਸ ਲਈ ਆਪਣੇ ਇੰਪਲੋਅਰ ਤੋਂ ਸੈਲਰੀ ਸਲਿੱਪ ਲੈਣੀ ਨਾ ਭੁੱਲੋ। ਕੁੱਲ ਆਮਦਨ ਵਿੱਚੋਂ ਗੈਰ-ਟੈਕਸਯੋਗ ਹਿੱਸੇ ਜਿਵੇਂ ਕਿ HRA, LTA ਅਤੇ ਹੋਰ ਅਦਾਇਗੀਆਂ ਦੀ ਕਟੌਤੀ ਕਰੋ। ਇਸ ਸਾਲ ਤੋਂ ਬਾਅਦ (ਵਿੱਤੀ ਸਾਲ 17-18 ਅਤੇ ਉਸ ਤੋਂ ਬਾਅਦ ਦੇ ਰਿਟਰਨ) ਤੁਹਾਨੂੰ ਆਪਣੀ ਤਨਖਾਹ ਦਾ ਪੂਰਾ ਬ੍ਰੇਕਅੱਪ ITR ਵਿੱਚ ਦੇਣਾ ਪਵੇਗਾ। ਤਨਖ਼ਾਹ/ਪੈਨਸ਼ਨ, ਟੈਕਸਯੋਗ ਭੱਤੇ, ਵਾਧੂ ਸਹੂਲਤਾਂ, ਤਨਖ਼ਾਹ ਦੇ ਬਦਲੇ ਹੋਰ ਲਾਭ ਅਤੇ ਧਾਰਾ 16 ਅਧੀਨ ਛੋਟਾਂ ਦੇ ਦਾਅਵੇ ਭਰੇ ਜਾਣੇ ਹਨ।
- 31 ਜੁਲਾਈ ਦੀ ਇਨਕਮ ਟੈਕਸ ਰਿਟਰਨ ਦੀ ਸਮਾਂ ਸੀਮਾ ਵਧਾਉਣ 'ਤੇ ਕੋਈ ਵਿਚਾਰ ਨਹੀਂ, ਜਲਦੀ ITR ਕਰੋ ਫਾਈਲ : ਮਾਲ ਸਕੱਤਰ
- ਹੜ੍ਹਾਂ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੀ ਪ੍ਰਾਈਵੇਟ ਟਰਾਂਸਪੋਰਟ, ਝੱਲਣਾ ਪੈ ਰਿਹਾ ਲੱਖਾਂ ਦਾ ਨੁਕਸਾਨ, ਪੜ੍ਹੋ ਖਾਸ ਰਿਪੋਰਟ...
- SBI Lending Rate : SBI ਨੇ ਲੋਨ 'ਤੇ ਵਿਆਜ ਦਰ 'ਚ 0.05 ਫੀਸਦੀ ਕੀਤਾ ਦਾ ਵਾਧਾ
"ਇਨ੍ਹਾਂ ਵੇਰਵਿਆਂ ਨੂੰ ਭਰਨ ਲਈ, ਆਪਣੇ ਸੀਟੀਸੀ (ਕੰਪਨੀ ਟੂ ਕੰਪਨੀ) ਬ੍ਰੇਕ-ਅੱਪ ਉਤੇ ਨਜ਼ਰ ਮਾਰੋ, ਜੋ ਕਿ ਤੁਹਾਡੇ ਨਿਯੁਕਤੀ ਪੱਤਰ ਵਿੱਚ ਦਰਜ ਹੋਵੇਗਾ। ਆਮਦਨ ਵਿੱਚ ਹੋਰ ਸਰੋਤਾਂ ਤੋਂ ਪ੍ਰਾਪਤ ਹੋਣ ਵਾਲੀ ਰਕਮ ਵੀ ਸ਼ਾਮਲ ਹੋਵੇਗੀ। ਵਿਆਜ ਦੀ ਆਮਦਨ ਦਾ ਪਤਾ ਤੁਹਾਡੇ ਬੈਂਕ ਦੇ TDS ਸਰਟੀਫਿਕੇਟ ਜਾਂ ਫਾਰਮ 26AS ਤੋਂ ਲਗਾਇਆ ਜਾ ਸਕਦਾ ਹੈ। ਕਿਰਾਏ ਦੀ ਆਮਦਨ, ਪੂੰਜੀਗਤ ਲਾਭ, ਬਚਤ ਬੈਂਕ ਖਾਤੇ ਤੋਂ ਆਮਦਨ, ਰਿਸ਼ਤੇਦਾਰਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਤੋਂ 50,000 ਰੁਪਏ ਤੋਂ ਵੱਧ ਦੇ ਨਕਦ ਤੋਹਫ਼ੇ ਦੇ ਵੇਰਵੇ ਦਿਓ। ਇਸ ਦੇ ਨਾਲ ਹੀ ਪਬਲਿਕ ਪ੍ਰੋਵੀਡੈਂਟ ਫੰਡ ਤੋਂ ਪ੍ਰਾਪਤ ਟੈਕਸ-ਮੁਕਤ ਲਾਭਅੰਸ਼ ਅਤੇ ਵਿਆਜ ਬਾਰੇ ਵੀ ਜਾਣਕਾਰੀ ਦਿੱਤੀ ਜਾਣੀ ਹੈ।
ਇਹ ਬੈਂਕ ਖਾਤੇ ਦੇ ਵੇਰਵਿਆਂ ਦੀ ਜਾਂਚ ਕਰਨ ਵੇਲੇ ਸਾਹਮਣੇ ਆਉਣਗੇ। ਬਾਅਦ ਵਿੱਚ, ਇਨਕਮ ਟੈਕਸ ਪੋਰਟਲ 'ਤੇ ਜਾਓ ਅਤੇ ਜੇਕਰ ਉਪਲਬਧ ਹੋਵੇ ਤਾਂ ਫਾਰਮ 16, AIS (ਸਾਲਾਨਾ ਜਾਣਕਾਰੀ ਬਿਆਨ) ਨੂੰ ਡਾਊਨਲੋਡ ਕਰੋ। ਇਸ ਵਿੱਚ ਮੌਜੂਦ ਜਾਣਕਾਰੀ ਨਾਲ ਆਪਣੇ ਵੇਰਵਿਆਂ ਦੀ ਤੁਲਨਾ ਕਰੋ। ਉਸ ਤੋਂ ਬਾਅਦ, ਰਿਟਰਨ ਫਾਈਲ ਕੀਤੀ ਜਾ ਸਕਦੀ ਹੈ। ਅੰਤ ਵਿੱਚ, ਛੋਟਾਂ ਦੇ ਮਾਮਲੇ ਵਿੱਚ ਟੈਕਸਯੋਗ ਆਮਦਨ ਨਾ ਹੋਣ ਦੇ ਬਾਵਜੂਦ ਵੀ ਰਿਟਰਨ ਫਾਈਲ ਕਰਨਾ ਨਾ ਭੁੱਲੋ। ਇਹ ਯਕੀਨੀ ਬਣਾਏਗਾ ਕਿ ਭਵਿੱਖ ਵਿੱਚ ਸਮੱਸਿਆਵਾਂ ਪੈਦਾ ਨਾ ਹੋਣ।
ਦੱਸ ਦਈਏ ਕਿ ਇਨਕਮ ਟੈਕਸ ਵਿਭਾਗ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ ਪੈਨ ਅਤੇ ਆਧਾਰ ਲਿੰਕ ਨਾ ਹੋਣ 'ਤੇ ਟੈਕਸ ਰਿਫੰਡ ਜਾਰੀ ਨਹੀਂ ਕੀਤਾ ਜਾਵੇਗਾ। ਵਿਭਾਗ ਨੇ ਧਾਰਾ 234 ਐਚ ਦੇ ਤਹਿਤ ਨਿਰਧਾਰਤ ਫੀਸ ਦਾ ਭੁਗਤਾਨ ਕਰਕੇ ਪੈਨ ਤੇ ਆਧਾਰ ਨੂੰ ਲਿੰਕ ਕਰਨ ਦੀ ਮੰਗ ਕੀਤੀ ਹੈ।