ETV Bharat / business

Reliance Capital: ਅਨਿਲ ਅੰਬਾਨੀ ਦੇ ਹੱਥੋਂ ਨਿਕਲ ਗਈ ਇਹ ਕੰਪਨੀ, ਸਿੰਧੀ ਕਾਰੋਬਾਰੀ ਨੇ ਲਗਾਈ ਸਭ ਤੋਂ ਉੱਚੀ ਬੋਲੀ

ਅਨਿਲ ਅੰਬਾਨੀ ਦੀ ਕਰਜ਼ 'ਚ ਡੁੱਬੀ ਕੰਪਨੀ ਨੂੰ ਖਰੀਦਣ ਲਈ ਬੋਲੀ ਲਗਾਈ ਗਈ। ਦੱਸ ਦਈਏ ਕਿ ਰਿਲਾਇੰਸ ਕੈਪੀਟਲ ਦੀ ਬੋਲੀ ਦੇ ਦੂਜੇ ਦੌਰ 'ਚ 9650 ਕਰੋੜ ਰੁਪਏ ਦੀ ਬੋਲੀ ਸਭ ਤੋਂ ਉੱਚੀ ਬੋਲੀ ਸੀ।

Reliance Capital
Reliance Capital
author img

By

Published : Apr 27, 2023, 12:06 PM IST

ਮੁੰਬਈ: ਅਨਿਲ ਅੰਬਾਨੀ ਦੀ ਕਰਜ਼ 'ਚ ਡੁੱਬੀ ਕੰਪਨੀ ਨੂੰ ਖਰੀਦਣ ਲਈ ਦੂਜੇ ਦੌਰ ਦੀ ਬੋਲੀ ਲਗਾਈ ਗਈ ਹੈ। ਕਈ ਕੰਪਨੀਆਂ ਇਸ ਨੂੰ ਖਰੀਦਣ ਲਈ ਬੋਲੀ ਲਗਾਉਣ ਦੀ ਦੌੜ ਵਿੱਚ ਸਨ। ਪਰ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਿਰਫ਼ ਹਿੰਦੂਜਾ ਗਰੁੱਪ ਦੀ ਕੰਪਨੀ ਇੰਡਸਇੰਡ ਇੰਟਰਨੈਸ਼ਨਲ ਹੋਲਡਿੰਗਜ਼ (IIHL) ਨੇ ਬੋਲੀ ਲਗਾਈ ਹੈ। ਕੰਪਨੀ ਨੇ ਰਿਲਾਇੰਸ ਨੂੰ 9650 ਕਰੋੜ ਰੁਪਏ ਦੀ ਐਡਵਾਂਸ ਕੈਸ਼ ਦੀ ਪੇਸ਼ਕਸ਼ ਵੀ ਕੀਤੀ ਹੈ। ਟੋਰੈਂਟ ਇਨਵੈਸਟਮੈਂਟਸ ਅਤੇ ਓਕਟਰੀ ਨੇ ਦੂਜੇ ਦੌਰ ਦੀ ਨਿਲਾਮੀ ਵਿੱਚ ਹਿੱਸਾ ਨਹੀਂ ਲਿਆ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਨਿਲਾਮੀ ਪ੍ਰਕਿਰਿਆ 'ਚ ਹਿੱਸਾ ਲੈਣ ਦਾ ਸੰਕੇਤ ਦਿੱਤਾ ਸੀ।

ਟੋਰੈਂਟ ਇਨਵੈਸਟਮੈਂਟ ਰਹਿ ਗਿਆ ਪਿੱਛੇ: ਟੋਰੈਂਟ ਇਨਵੈਸਟਮੈਂਟਸ ਨੇ ਪਿਛਲੇ ਸਾਲ ਦਸੰਬਰ ਵਿੱਚ ਰਿਲਾਇੰਸ ਕੈਪੀਟਲ ਦੀ ਪਹਿਲੀ ਨਿਲਾਮੀ ਲਈ 8640 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ। IIHL ਨੇ ਇਸ ਵਾਰ ਨਿਲਾਮੀ ਦੇ ਦੂਜੇ ਗੇੜ ਵਿੱਚ 9650 ਕਰੋੜ ਰੁਪਏ ਦੀ ਬੋਲੀ ਲਗਾਈ ਜੋ ਕਿ ਟੋਰੈਂਟ ਇਨਵੈਸਟਮੈਂਟ ਦੀ ਪੇਸ਼ਕਸ਼ ਤੋਂ ਵੱਧ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਕਰਜ਼ਦਾਰਾਂ ਦੀ ਕਮੇਟੀ (ਸੀਓਸੀ) ਨੇ ਪਹਿਲੇ ਗੇੜ ਲਈ 9500 ਕਰੋੜ ਰੁਪਏ ਅਤੇ ਦੂਜੇ ਗੇੜ ਲਈ 10000 ਕਰੋੜ ਰੁਪਏ ਦੀ ਘੱਟੋ-ਘੱਟ ਬੋਲੀ ਦੀ ਰਕਮ ਤੈਅ ਕੀਤੀ ਸੀ।

ਸੀਓਸੀ ਦੀ ਸ਼ਰਤ: ਸੀਓਸੀ ਨੇ ਇੱਕ ਹੋਰ ਸ਼ਰਤ ਰੱਖੀ ਸੀ। ਜਿਸ ਦੇ ਅਨੁਸਾਰ ਸਾਰੀਆਂ ਬੋਲੀ ਵਿੱਚ ਘੱਟੋ-ਘੱਟ 8000 ਕਰੋੜ ਰੁਪਏ ਦਾ ਅਗਾਊਂ ਨਕਦ ਭੁਗਤਾਨ ਕਰਨਾ ਜ਼ਰੂਰੀ ਸੀ। ਪਰ ਆਈਆਈਐਚਐਲ ਨੇ ਸਿਰਫ 9650 ਕਰੋੜ ਰੁਪਏ ਦੀ ਸਾਰੀ ਬੋਲੀ ਦੀ ਰਕਮ ਦਾ ਅਗਾਊਂ ਭੁਗਤਾਨ ਕੀਤਾ ਹੈ।

ਸਿੰਧੀ ਕਾਰੋਬਾਰੀਆਂ ਜਾਂ ਹਿੰਦੂਜਾ ਗਰੁੱਪ ਦੇ ਬਾਰੇ: ਹਿੰਦੂਜਾ ਸਮੂਹ ਦੀ ਸ਼ੁਰੂਆਤ ਪਰਮਾਨੰਦ ਦੀਪਚੰਦ ਹਿੰਦੂਜਾ ਦੁਆਰਾ ਕੀਤੀ ਗਈ ਸੀ, ਜੋ ਅਣਵੰਡੇ ਭਾਰਤ ਦੇ ਇੱਕ ਸਵੈ-ਨਿਰਮਿਤ ਨੌਜਵਾਨ ਉਦਯੋਗਪਤੀ ਸਨ। ਹਿੰਦੂਜਾ ਸਮੂਹ ਦੀ ਸ਼ੁਰੂਆਤ ਮੁੱਖ ਤੌਰ 'ਤੇ ਇੱਕ ਵਪਾਰੀ ਬੈਂਕਿੰਗ ਅਤੇ ਵਪਾਰਕ ਉੱਦਮ ਵਜੋਂ ਹੋਈ ਸੀ ਪਰ ਫ਼ਿਰ ਇਹ ਦੁਨੀਆਂ ਦੇ ਬਹੁ-ਰਾਸ਼ਟਰੀ ਸਮੂਹ ਵਿੱਚੋਂ ਇੱਕ ਦੇ ਰੂਪ ਵਿੱਚ ਵਿਕਸਿਤ ਹੋਇਆ, ਜੋ ਸਾਰੇ ਮਹਾਂਦੀਪਾਂ ਵਿੱਚ ਫ਼ੈਲਿਆ ਹੋਇਆ ਹੈ। 1914 ਵਿੱਚ ਬੰਬਈ ਵਿੱਚ ਸਥਾਪਿਤ ਹਿੰਦੂਜਾ ਕੰਪਨੀ ਨੇ 1919 ਵਿੱਚ ਇਰਾਕ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਸੰਚਾਲਨ ਸ਼ੁਰੂ ਕੀਤਾ। ਸਾਲਾਂ ਤੱਕ ਇਰਾਕ ਤੋਂ ਕੰਮ ਕਰਨ ਤੋਂ ਬਾਅਦ ਹਿੰਦੂਜਾ ਭਰਾਵਾਂ ਨੇ ਨਿਰਯਾਤ ਕਾਰੋਬਾਰ ਨੂੰ ਵਿਕਸਤ ਕਰਨ ਲਈ 1979 ਵਿੱਚ ਲੰਡਨ ਵਿੱਚ ਆਪਣਾ ਅਧਾਰ ਸਥਾਪਤ ਕੀਤਾ ਅਤੇ ਇੱਥੋਂ ਇਹ ਕੰਪਨੀ ਦੇਖਦੇ ਹੀ ਦੇਖਦੇ ਪੂਰੀ ਦੁਨੀਆ ਵਿੱਚ ਫੈਲ ਗਈ।

ਇਹ ਵੀ ਪੜ੍ਹੋ:- Reliance Capital Meeting: ਰਿਲਾਇੰਸ ਕੈਪੀਟਲ ਦੇ ਉਧਾਰ ਦੇਣ ਵਾਲਿਆ ਦੀ ਮੀਟਿੰਗ ਅੱਜ, ਬੋਲੀ ਲਗਾਉਣ ਵਾਲਿਆ ਦੀਆਂ ਚਿੰਤਾਵਾਂ ਦਾ ਹੋਵੇਗਾ ਹੱਲ

ETV Bharat Logo

Copyright © 2024 Ushodaya Enterprises Pvt. Ltd., All Rights Reserved.