ਨਵੀਂ ਦਿੱਲੀ: ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਸਰਕਾਰ ਨੇ ਇਸ ਦੇ ਨਿਰਯਾਤ ਉੱਤੇ 40 ਫੀਸਦੀ ਡਿਊਟੀ ਲਗਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਸ਼ਨੀਵਾਰ ਨੂੰ ਕੀਤਾ ਗਿਆ। ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਫੀਸ ਤੁਰੰਤ ਲਾਗੂ ਹੋ ਗਈ ਹੈ ਜੋ ਕਿ 31 ਦਸੰਬਰ 2023 ਤੱਕ ਲਾਗੂ ਰਹੇਗੀ। ਪਿਛਲੇ ਕੁਝ ਹਫ਼ਤਿਆਂ ਵਿੱਚ ਪਿਆਜ਼, ਆਲੂ ਅਤੇ ਟਮਾਟਰ ਸਮੇਤ ਕਈ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।
ਸਸਤੇ ਮਿਲਣੇ ਸ਼ੁਰੂ ਹੋਣਗੇ ਟਮਾਟਰ: ਹਾਲ ਇਹ ਹੈ ਕਿ ਟਮਾਟਰ ਦੀ ਕੀਮਤ 200-250 ਰੁਪਏ ਨੂੰ ਪਾਰ ਕਰ ਗਈ ਹੈ। ਕੁਝ ਸੂਬਿਆਂ ਵਿੱਚ ਤਾਂ ਕੀਮਤ 300 ਰੁਪਏ ਦੇ ਅੰਕੜੇ ਨੂੰ ਛੂਹ ਗਈ ਹੈ। ਹਾਲਾਂਕਿ ਲੋਕਾਂ ਨੂੰ ਰਾਹਤ ਦੇਣ ਲਈ ਨੇਪਾਲ ਤੋਂ ਟਮਾਟਰ ਦੀ ਦਰਾਮਦ ਸ਼ੁਰੂ ਕਰ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ 20 ਅਗਸਤ ਤੋਂ ਨੈਫੇਡ ਅਤੇ ਐਨਸੀਸੀਐਫ ਦੇ ਆਊਟਲੈੱਟਾਂ ਵਿੱਚ ਟਮਾਟਰ ਦੀ ਕੀਮਤ 40 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਘਟਾਉਣ ਦਾ ਫੈਸਲਾ ਕੀਤਾ ਹੈ। ਸ਼ੁੱਕਰਵਾਰ ਨੂੰ ਇਸ ਫੈਸਲੇ ਦਾ ਐਲਾਨ ਕਰਦੇ ਹੋਏ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ 14 ਜੁਲਾਈ ਤੋਂ ਹੁਣ ਤੱਕ 15 ਲੱਖ ਕਿਲੋ ਤੋਂ ਵੱਧ ਟਮਾਟਰ ਸਸਤੇ ਮੁੱਲ 'ਤੇ ਵੇਚਣ ਲਈ ਨੈਫੇਡ ਅਤੇ ਐਨਸੀਸੀਐਫ ਦੁਆਰਾ ਖਰੀਦੇ ਗਏ ਹਨ।
- Life Insurance Policy: 5 ਲੱਖ ਰੁਪਏ ਤੋਂ ਵੱਧ ਪ੍ਰੀਮੀਅਮ ਵਾਲੀ ਜੀਵਨ ਬੀਮਾ ਪਾਲਿਸੀ ਤੋਂ ਪ੍ਰਾਪਤ ਰਕਮ ਲਈ ਤੈਅ ਕੀਤੇ ਨਿਯਮ
- Share Market Closing Update: ਸ਼ੇਅਰ ਬਾਜ਼ਾਰ 'ਚ ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਲੱਗੀ ਰੋਕ, ਸੈਂਸੈਕਸ 388 ਅੰਕ ਡਿੱਗਿਆ
- RBI Launches UDGAM : ਲਾਵਾਰਿਸ ਪੈਸੇ ਲਈ RBI ਦੀ ਪਹਿਲ,'ਉਦਗਮ' ਪੋਰਟਲ ਸ਼ੁਰੂ ਕੀਤਾ ਸ਼ੁਰੂ,ਜਾਣੋ ਕਿਵੇਂ ਹੋਵੇਗਾ ਤੁਹਾਡੇ ਲਈ ਮਦਦਗਾਰ
ਪਿਛਲੇ ਇੱਕ ਮਹੀਨੇ ਵਿੱਚ ਦੋਵਾਂ ਏਜੰਸੀਆਂ ਦੁਆਰਾ ਟਮਾਟਰ ਦੇਸ਼ ਭਰ ਵਿੱਚ ਦਿੱਲੀ-ਐਨਸੀਆਰ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੀਆਂ ਥਾਵਾਂ 'ਤੇ ਰਿਆਇਤੀ ਦਰਾਂ 'ਤੇ ਵੇਚੇ ਗਏ ਹਨ। ਖੁਰਾਕੀ ਵਸਤਾਂ ਦੀਆਂ ਉੱਚੀਆਂ ਕੀਮਤਾਂ ਕਾਰਨ ਜੁਲਾਈ 'ਚ ਪ੍ਰਚੂਨ ਮਹਿੰਗਾਈ ਦਰ ਵੀ ਵਧੀ ਅਤੇ 7.44 ਫੀਸਦੀ 'ਤੇ ਪਹੁੰਚ ਗਈ। ਖੁਰਾਕੀ ਮਹਿੰਗਾਈ ਦਰ 11.51 ਫੀਸਦੀ 'ਤੇ ਪਹੁੰਚ ਗਈ ਹੈ। (ਆਈਏਐਨਐਸ)