ਨਵੀਂ ਦਿੱਲੀ: ਕੌਮਾਂਤਰੀ ਪੱਧਰ 'ਤੇ ਕੀਮਤੀ ਧਾਤਾਂ ਦੀਆਂ ਕੀਮਤਾਂ 'ਚ ਤੇਜ਼ੀ ਦੇ ਵਿਚਾਲੇ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਮੰਗਲਵਾਰ ਨੂੰ ਸੋਨੇ ਦੀ ਕੀਮਤ 280 ਰੁਪਏ ਵਧ ਕੇ 60,680 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ। HDFC ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 60,400 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ 'ਤੇ ਬੰਦ ਹੋਇਆ ਸੀ। ਚਾਂਦੀ ਦੀਆਂ ਕੀਮਤ 'ਚ ਵੀ ਵਾਧਾ ਦੇਖਣ ਨੂੰ ਮਿਲਿਆ। ਚਾਂਦੀ ਦੀ ਕੀਮਤ 470 ਰੁਪਏ ਵਧ ਕੇ 74,950 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਵਪਾਰੀ ਫੈਡਰਲ ਰਿਜ਼ਰਵ ਪਾਲਿਸੀ ਮਾਰਗ 'ਤੇ ਸੁਰਾਗ ਲਈ ਜ਼ਿਆਦਾ ਅਮਰੀਕੀ ਮੈਕਰੋ ਡੇਟਾ ਦੀ ਉਡੀਕ ਕਰ ਰਹੇ ਹਨ। ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਦੇ ਕਮੋਡਿਟੀ ਰਿਸਰਚ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਵਨੀਤ ਦਾਮਾਨੀ ਦੇ ਅਨੁਸਾਰ, COMEX 'ਤੇ ਵਿਆਪਕ ਰੁਝਾਨ 1985-2010 ਦੀ ਡਾਲਰ ਦੀ ਰੇਂਜ ਵਿੱਚ ਹੋ ਸਕਦਾ ਹੈ ਅਤੇ ਘਰੇਲੂ ਮੋਰਚੇ 'ਤੇ ਕੀਮਤਾਂ 59,800 ਰੁਪਏ ਤੋਂ 60,800 ਰੁਪਏ ਦੀ ਰੇਂਜ ਵਿੱਚ ਹੋ ਸਕਦੀ ਹੈ।
ਸੋਨੇ ਅਤੇ ਚਾਂਦੀ ਦੀਆ ਕੀਮਤਾਂ: HDFC ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ ਕਿ ਦਿੱਲੀ ਦੇ ਬਾਜ਼ਾਰਾਂ 'ਚ ਸੋਨੇ ਦੀ ਕੀਮਤ 280 ਰੁਪਏ ਵਧ ਗਈ ਮਤਲਬ ਸੋਨੇ ਦੀ ਕੀਮਤ 60,680 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ।" ਕੌਮਾਂਤਰੀ ਬਾਜ਼ਾਰ 'ਚ ਸੋਨਾ ਤੇਜ਼ੀ ਨਾਲ 2,004 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ, ਜਦਕਿ ਚਾਂਦੀ ਵੀ ਤੇਜ਼ੀ ਨਾਲ 25.04 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ। ਰਿਲਾਇੰਸ ਸਕਿਓਰਿਟੀਜ਼ ਦੇ ਰਿਸਰਚ ਐਨਾਲਿਸਟ ਸ਼੍ਰੀਰਾਮ ਅਈਅਰ ਨੇ ਕਿਹਾ, "ਅਮਰੀਕਾ 'ਚ ਬਾਂਡ ਯੀਲਡ ਘੱਟ ਹੋਣ ਕਾਰਨ ਮੰਗਲਵਾਰ ਨੂੰ ਕਾਮੈਕਸ ਵਿੱਚ ਏਸ਼ੀਆਈ ਵਪਾਰ ਦੇ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖੀ ਗਈ।"
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ: IIFL ਸਕਿਓਰਿਟੀਜ਼ ਦੇ ਅਨੁਜ ਗੁਪਤਾ ਦੇ ਅਨੁਸਾਰ, MCX 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਦੇਖਣ ਨੂੰ ਮਿਲੇਗਾ। MCX ਸੋਨੇ ਦੀ ਕੀਮਤ 60350 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ 74900 ਰੁਪਏ ਪ੍ਰਤੀ ਕਿਲੋ ਤੱਕ ਜਾ ਸਕਦੀ ਹੈ। ਜੇਕਰ ਕੋਈ ਵਪਾਰੀ ਮੁਨਾਫਾ ਕਮਾਉਣਾ ਚਾਹੁੰਦਾ ਹੈ ਤਾਂ ਫਿਊਚਰਜ਼ ਮਾਰਕਿਟ ਵਿੱਚ ਜੂਨ ਕੰਟਰੈਕਟ ਵਿੱਚ ਖਰੀਦਦਾਰੀ ਕਰੋ।
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦਾ ਕਾਰਨ: MCX 'ਤੇ ਜੂਨ ਫਿਊਚਰਜ਼ ਦੀ ਕੀਮਤ 465 ਰੁਪਏ ਵਧ ਕੇ 60500 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ ਚਾਂਦੀ ਵੀ 630 ਰੁਪਏ ਮਹਿੰਗੀ ਹੋ ਕੇ 75677 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦਾ ਕਾਰਨ ਕਮਜ਼ੋਰ ਹੋ ਰਹੇ ਡਾਲਰ ਸੂਚਕਾਂਕ 'ਚ ਉਤਰਾਅ-ਚੜ੍ਹਾਅ ਹੈ। ਇਸ ਤੋਂ ਇਲਾਵਾ, ਮਹਿੰਗਾਈ ਦੇ ਅੰਕੜੇ ਅਤੇ FED ਮਿੰਟਾਂ ਦੇ ਜਾਰੀ ਹੋਣ ਤੋਂ ਪਹਿਲਾਂ ਵਸਤੂ ਬਾਜ਼ਾਰ ਵਿਚ ਕਾਰਵਾਈ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ: Twitter Blue Tick: ਮਸਕ ਨੇ ਕੀਤਾ ਐਲਾਨ, ਇਸ ਦਿਨ ਤੋਂ ਵੈਰੀਫਾਈਡ ਅਕਾਊਂਟ ਤੋਂ ਹਟੇਗਾ ਬਲੂ ਟਿਕ