ਨਵੀਂ ਦਿੱਲੀ: 19 ਮਈ ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 2000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਨੋਟ ਬਦਲਣ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ। ਇਸ ਦੌਰਾਨ ਲੋਕ ਬੈਂਕ ਜਾ ਕੇ ਨੋਟ ਬਦਲਵਾ ਸਕਦੇ ਸਨ, ਪਰ ਬੈਂਕਾਂ ਤੋਂ ਇਲਾਵਾ ਲੋਕ ਪੈਟਰੋਲ ਪੰਪਾਂ ਅਤੇ ਸੋਨੇ ਦੀਆਂ ਦੁਕਾਨਾਂ 'ਤੇ 2000 ਰੁਪਏ ਦੇ ਨੋਟ ਖਰਚ ਕਰ ਰਹੇ ਹਨ, ਪਰ ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਕਿਤੇ ਜਾਓ ਵੀ ਨਾ ਤੇ ਤੁਹਾਡੇ ਨੋਟ ਵੀ ਬਦਲੇ ਜਾਣ ਤਾਂ ਈ-ਕਾਮਰਸ ਪਲੇਟਫਾਰਮ ਐਮਾਜ਼ੋਨ ਨੇ ਇਹ ਸਹੂਲਤ ਲਿਆਂਦੀ ਹੈ।
ਕੀ ਹੈ ਐਮਾਜ਼ੋਨ ਦੀ ਸਕੀਮ : ਈ-ਕਾਮਰਸ ਪਲੇਟਫਾਰਮ Amazon ਨੇ ਬੁੱਧਵਾਰ ਨੂੰ Amazon Pay ਕੈਸ਼ ਲੋਡ ਦੀ ਸਹੂਲਤ ਲਾਂਚ ਕੀਤੀ ਹੈ, ਜਿਸ ਤਹਿਤ ਤੁਸੀਂ Amazon Pay 'ਤੇ 2000 ਰੁਪਏ ਦੇ ਨੋਟ ਜਮ੍ਹਾ ਕਰਵਾ ਸਕਦੇ ਹੋ। ਇਹ ਰਕਮ ਇੱਕ ਮਹੀਨੇ ਵਿੱਚ 50 ਹਜ਼ਾਰ ਰੁਪਏ ਤੱਕ ਜਮ੍ਹਾਂ ਕਰਵਾਈ ਜਾ ਸਕਦੀ ਹੈ। ਨਕਦ ਜਮ੍ਹਾਂ ਕਰਨ ਤੋਂ ਬਾਅਦ, Amazon ਡਿਲੀਵਰੀ ਏਜੰਟ ਨਕਦ ਇਕੱਠਾ ਕਰਨ ਲਈ ਤੁਹਾਡੇ ਘਰ ਆਉਣਗੇ ਅਤੇ ਤੁਹਾਡੇ Amazon Pay ਬੈਲੇਂਸ ਵਿੱਚ ਪੈਸੇ ਕ੍ਰੈਡਿਟ ਕਰਨਗੇ।
- ਟਾਟਾ ਪਾਵਰ ਦੀ 12000 ਕਰੋੜ ਰੁਪਏ ਦੀ ਨਿਵੇਸ਼ ਯੋਜਨਾ, ਇਨ੍ਹਾਂ ਸੈਕਟਰਾਂ 'ਤੇ ਹੈ ਫੋਕਸ
- Indigo-Vistara News: ਇਨ੍ਹਾਂ ਦੋ ਨਵੇਂ ਅੰਤਰਰਾਸ਼ਟਰੀ ਰੂਟਾਂ 'ਤੇ ਵੀ ਸੇਵਾਵਾਂ ਪ੍ਰਦਾਨ ਕਰੇਗੀ ਇੰਡੀਗੋ ਅਤੇ ਵਿਸਤਾਰਾ, ਜਾਣੋ ਕਦੋਂ ਸ਼ੁਰੂ ਹੋਵੇਗੀ ਇਹ ਸਹੂਲਤ
- ਲਗਾਤਾਰ ਵਧ ਰਹੀ ਹੈ ਜਹਾਜ਼ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ, ਘਰੇਲੂ ਏਅਰਲਾਈਨਜ਼ ਦੇ ਅੰਕੜੇ ਤੋਂ ਹੋਏ ਖੁਲਾਸੇ
ਇਸ ਤੋਂ ਇਲਾਵਾ ਜੇਕਰ ਤੁਸੀਂ ਐਮਾਜ਼ੋਨ ਤੋਂ ਕੋਈ ਸਾਮਾਨ ਖਰੀਦਦੇ ਹੋ ਤਾਂ ਤੁਸੀਂ ਭੁਗਤਾਨ 'ਚ ਕੈਸ਼ ਆਨ ਡਿਲੀਵਰੀ ਦਾ ਵਿਕਲਪ ਚੁਣ ਸਕਦੇ ਹੋ। ਇਹ ਵਿਸ਼ੇਸ਼ਤਾ ਐਮਾਜ਼ੋਨ ਪੇ ਬੈਲੇਂਸ ਵਿੱਚ ਨਕਦ ਜਮ੍ਹਾ ਕਰਨ ਦੀ ਸਹੂਲਤ ਦਿੰਦੀ ਹੈ। ਜਦੋਂ ਮਾਲ ਪਹੁੰਚਦਾ ਹੈ, ਤਾਂ ਡਿਲੀਵਰੀ ਏਜੰਟ ਨੂੰ ਦੱਸੋ ਕਿ ਤੁਸੀਂ ਆਪਣੇ ਐਮਾਜ਼ੋਨ ਪੇ ਬੈਲੇਂਸ ਵਿੱਚ ਨਕਦ ਜਮ੍ਹਾ ਕਰਵਾਉਣਾ ਹੈ। ਉਨ੍ਹਾਂ ਨੂੰ ਨਕਦੀ ਦੇ ਰੂਪ ਵਿੱਚ 2,000 ਦਾ ਨੋਟ ਦਿਓ। ਸਾਮਾਨ ਦੀ ਕੀਮਤ ਕੱਟਣ ਤੋਂ ਬਾਅਦ, ਬਾਕੀ ਦੇ ਪੈਸੇ ਤੁਹਾਡੇ Amazon Pay ਬੈਲੇਂਸ ਵਿੱਚ ਆ ਜਾਣਗੇ। ਇਸ ਤੋਂ ਬਾਅਦ, ਤੁਸੀਂ ਐਮਾਜ਼ਾਨ ਐਪ 'ਤੇ ਜਾ ਕੇ ਆਪਣਾ ਐਮਾਜ਼ਾਨ ਪੇ ਬੈਲੇਂਸ ਚੈੱਕ ਕਰ ਸਕਦੇ ਹੋ।
ਇਹਨਾਂ ਥਾਵਾਂ 'ਤੇ ਕਰੋ ਐਮਾਜ਼ਾਨ ਪੇ ਬੈਲੇਂਸ ਦੀ ਵਰਤੋ : Amazon Pay ਬੈਲੇਂਸ ਨੂੰ Amazon ਐਪ 'ਤੇ ਖਰੀਦਦਾਰੀ ਕਰਨ ਲਈ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ, ਤੁਸੀਂ ਭੁਗਤਾਨ ਕਰਨ ਲਈ ਦੁਕਾਨਾਂ ਵਿੱਚ ਸਕੈਨ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਇਸ ਬੈਲੇਂਸ ਤੋਂ ਪੈਸੇ ਟ੍ਰਾਂਸਫਰ ਕਰ ਸਕਦੇ ਹੋ ਅਤੇ ਤੁਸੀਂ ਇਸ ਰਕਮ ਨੂੰ ਆਪਣੇ ਬੈਂਕ ਖਾਤੇ ਵਿੱਚ ਵੀ ਟ੍ਰਾਂਸਫਰ ਕਰ ਸਕਦੇ ਹੋ।