ਨਵੀਂ ਦਿੱਲੀ: ਅਡਾਨੀ ਸਮੂਹ ਦੀ ਫਲੈਗਸ਼ਿਪ ਫਰਮ 24 ਜਨਵਰੀ ਦੀ ਰਿਪੋਰਟ ਦੇ ਬਾਅਦ ਤੋਂ ਸੁਰਖੀਆਂ ਵਿੱਚ ਹੈ। ਯੂਐਸ-ਅਧਾਰਤ ਸ਼ਾਰਟ-ਸੇਲਰ ਫਰਮ ਹਿੰਡਨਬਰਗ ਜਿਸ ਨੇ ਸਮੂਹ ਉੱਤੇ ਸਟਾਕ ਹੇਰਾਫੇਰੀ ਅਤੇ ਆਫਸ਼ੋਰ ਟੈਕਸ ਹੈਵਨਜ਼ ਦੀ ਗਲਤ ਵਰਤੋਂ ਦਾ ਦੋਸ਼ ਲਗਾਇਆ, ਜਿਸ ਨੂੰ ਸਮੂਹ ਨੇ ਵਾਰ-ਵਾਰ ਇਨਕਾਰ ਕੀਤਾ ਹੈ, ਅਤੇ ਇਸਦੇ 20,000 ਕਰੋੜ ਰੁਪਏ ਦੀ ਫਾਲੋ-ਆਨ ਪਬਲਿਕ ਪੇਸ਼ਕਸ਼ (ਐਫਪੀਓ) ਨੂੰ ਵੀ ਬੰਦ ਕਰ ਦਿੱਤਾ ਹੈ। ਹਿੰਡਨਬਰਗ ਦੀ ਰਿਪੋਰਟ ਕਾਰਨ ਅਡਾਨੀ ਦੇ ਸ਼ੇਅਰ ਪਹਿਲਾਂ ਹੀ ਡਿੱਗ ਰਹੇ ਸਨ, ਪਰ ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਦੀ 'ਡਾਊਨਗ੍ਰੇਡਿੰਗ' ਕਾਰਨ ਇਸ 'ਚ ਹੋਰ ਵਾਧਾ ਹੋਇਆ। ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਅਡਾਨੀ ਸਮੂਹ ਦੇ ਸ਼ੇਅਰਾਂ 'ਚ ਫਿਰ ਤੋਂ ਗਿਰਾਵਟ ਦਰਜ ਕੀਤੀ ਗਈ। ਅਡਾਨੀ ਗਰੁੱਪ ਦੇ ਸ਼ੇਅਰਾਂ ਦੀ ਹਾਲਤ ਜਾਣਨ ਲਈ ਪੜ੍ਹੋ ਪੂਰੀ ਰਿਪੋਰਟ।
ਇਹ ਵੀ ਪੜ੍ਹੋ : Adani Enterprises falls 10%: MSCI ਨੇ ਦਿੱਤਾ ਅਡਾਨੀ ਗਰੁੱਪ ਨੂੰ ਝਟਕਾ, ਸ਼ੇਅਰ 10% ਡਿੱਗਣ ਤੋਂ ਬਾਅਦ ਟਾਪ 20 'ਚੋਂ ਹੋਏ ਬਾਹਰ
ਸ਼ੇਅਰ ਚਾਰ ਫੀਸਦੀ ਤੋਂ ਜ਼ਿਆਦਾ ਡਿੱਗ ਗਏ: ਜਦੋਂ ਤੋਂ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਈ ਹੈ, ਉਦੋਂ ਤੋਂ ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਗਿਰਾਵਟ ਜਾਰੀ ਹੈ। ਜੋ ਸੋਮਵਾਰ ਨੂੰ ਵੀ ਦੇਖਣ ਨੂੰ ਮਿਲੀ । ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਅਡਾਨੀ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ ਦੇ ਸ਼ੇਅਰ ਚਾਰ ਫੀਸਦੀ ਤੋਂ ਜ਼ਿਆਦਾ ਡਿੱਗ ਗਏ। ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਨੇ ਸਮੂਹ ਦੀਆਂ ਚਾਰ ਕੰਪਨੀਆਂ ਦੇ ਆਊਟਲੁੱਕ ਨੂੰ 'ਸਥਿਰ' ਤੋਂ 'ਨੈਗੇਟਿਵ' ਕਰ ਦਿੱਤਾ ਹੈ। ਇਸ ਦਾ ਅਸਰ ਗਰੁੱਪ ਦੀਆਂ ਕੰਪਨੀਆਂ 'ਤੇ ਸਵੇਰ ਦੇ ਕਾਰੋਬਾਰ 'ਚ ਦੇਖਣ ਨੂੰ ਮਿਲਿਆ।
ਪੰਜ-ਪੰਜ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ: ਅਡਾਨੀ ਗਰੁੱਪ ਦੇ ਪ੍ਰਮੁੱਖ ਸ਼ੇਅਰ ਪੰਜ ਫੀਸਦੀ ਡਿੱਗ ਗਏ।ਬੀ.ਐੱਸ.ਈ. 'ਤੇ ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰ ਸਵੇਰ ਦੇ ਕਾਰੋਬਾਰ 'ਚ 4.32 ਫੀਸਦੀ ਡਿੱਗ ਕੇ 1,767.60 ਰੁਪਏ 'ਤੇ ਆ ਗਏ। ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ 2.56 ਫੀਸਦੀ ਦੀ ਗਿਰਾਵਟ ਨਾਲ 568.90 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਕਈ ਸਮੂਹ ਕੰਪਨੀਆਂ ਦੇ ਸ਼ੇਅਰ ਹੇਠਲੇ ਸਰਕਟ ਨੂੰ ਛੂਹ ਗਏ। ਅਡਾਨੀ ਪਾਵਰ 156.10 ਰੁਪਏ, ਅਡਾਨੀ ਟ੍ਰਾਂਸਮਿਸ਼ਨ 1,126.85 ਰੁਪਏ, ਅਡਾਨੀ ਗ੍ਰੀਨ ਐਨਰਜੀ 687.75 ਰੁਪਏ ਅਤੇ ਅਡਾਨੀ ਟੋਟਲ ਗੈਸ 1,195.35 ਰੁਪਏ 'ਤੇ ਆਈ। ਇਨ੍ਹਾਂ ਸਾਰੇ ਸਟਾਕਾਂ 'ਚ ਪੰਜ-ਪੰਜ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਅੰਬੂਜਾ ਸੀਮੈਂਟ 3.34 ਫੀਸਦੀ ਡਿੱਗ ਕੇ 349 ਰੁਪਏ, ਅਡਾਨੀ ਵਿਲਮਾਰ 3.31 ਫੀਸਦੀ ਡਿੱਗ ਕੇ 421.65 ਰੁਪਏ, ਐਨਡੀਟੀਵੀ 2.25 ਫੀਸਦੀ ਡਿੱਗ ਕੇ 203.95 ਰੁਪਏ 'ਤੇ ਆ ਗਿਆ। ACC ਦਾ ਸਟਾਕ 1.49 ਫੀਸਦੀ ਡਿੱਗ ਕੇ 1,853 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।
ਸ਼ੇਅਰ ਦਾ ਨਾਮ | ਗਿਰਾਵਟ ਫੀਸਦੀ 'ਚ | ਸ਼ੇਅਰ ਦਾ ਕੁੱਲ ਮੁੱਲ (ਪ੍ਰਤੀ ਸ਼ੇਅਰ) |
ਅਡਾਨੀ ਪੋਰਟਸ ਅਤੇ ਵਿਸ਼ੇਸ਼ ਆਰਥਿਕ ਜ਼ੋਨ | 2.56 | 568.90 RS |
ਅਡਾਨੀ ਪਾਵਰ | 5 | 156.10 RS |
ਅਡਾਨੀ ਟਰਾਂਸਮਿਸ਼ਨ | 5 | 1,126.85 RS |
ਅਡਾਨੀ ਗ੍ਰੀਨ ਐਨਰਜੀ | 5 | 687.75 RS |
ਅਡਾਨੀ ਟੋਟਲ ਗੈਸ | 5 | 1,195.35 RS |
ਅਡਾਨੀ ਅੰਬੂਜਾ ਸੀਮੇਂਟ | 3.34 | 349 RS |
ਅਡਾਨੀ ਵਿਲਮਰ | 3.31 | 421.65 RS |
ਐਨਡੀਟੀਵੀ | 2.25 | 203.95 RS |
ACC ਸੀਮਿੰਟ | 1.49 | 1,853 RS |