ਨਵੀਂ ਦਿੱਲੀ: ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲਿਆ। ਅਡਾਨੀ ਐਂਟਰਪ੍ਰਾਈਜਿਜ਼ ਦੇ ਸ਼ੇਅਰ 10 ਫੀਸਦੀ ਵਧੇ, ਜਦੋਂ ਕਿ ਕਈ ਹੋਰ ਸਮੂਹ ਕੰਪਨੀਆਂ ਦੇ ਸ਼ੇਅਰ ਘਾਟੇ ਵਿੱਚ ਸਨ। ਅਡਾਨੀ ਸਮੂਹ ਨੇ ਅਮਰੀਕੀ ਕੰਪਨੀ ਹਿੰਡਨਬਰਗ ਰਿਸਰਚ ਦੇ ਇਲਜ਼ਾਮਾਂ ਦੇ ਜਵਾਬ 'ਚ ਐਤਵਾਰ ਨੂੰ 413 ਪੰਨਿਆਂ ਦਾ ਜਵਾਬ ਜਾਰੀ ਕੀਤਾ ਸੀ। ਇਸ ਤੋਂ ਬਾਅਦ ਸੋਮਵਾਰ ਨੂੰ ਹਿੰਡਨਬਰਗ ਨੇ ਆਪਣੇ ਇਲਜ਼ਾਮਾਂ ਉੱਤੇ ਕਾਇਮ ਰਹਿੰਦਿਆਂ ਕਿਹਾ ਕਿ ਅਡਾਨੀ ਸਮੂਹ ਰਾਸ਼ਟਰਵਾਦ ਨਾਲ ਧੋਖਾਧੜੀ ਉੱਤੇ ਪਰਦਾ ਨਹੀਂ ਪਾ ਸਕਦਾ।
ਐਨਡੀਟੀਵੀ ਪੰਜ ਫੀਸਦੀ ਡਿੱਗ ਗਈ: ਗਰੁੱਪ ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰ ਸੋਮਵਾਰ ਨੂੰ ਲਗਾਤਾਰ ਤੀਜੇ ਕਾਰੋਬਾਰੀ ਸੈਸ਼ਨ ਵਿੱਚ ਘਾਟੇ ਵਿੱਚ ਕਾਰੋਬਾਰ ਕਰ ਰਹੇ ਸਨ। BSE ਉੱਤੇ ਅਡਾਨੀ ਟੋਟਲ ਗੈਸ ਦੇ ਸ਼ੇਅਰ 20 ਫੀਸਦੀ ਡਿੱਗ ਗਏ, ਜਦਕਿ ਅਡਾਨੀ ਗ੍ਰੀਨ ਐਨਰਜੀ 18.99 ਫੀਸਦੀ, ਅਡਾਨੀ ਪਾਵਰ ਪੰਜ ਫੀਸਦੀ, ਅਡਾਨੀ ਵਿਲਮਰ ਪੰਜ ਫੀਸਦੀ ਅਤੇ ਐਨਡੀਟੀਵੀ ਪੰਜ ਫੀਸਦੀ ਡਿੱਗ ਗਈ, ਸਵੇਰ ਦੇ ਕਾਰੋਬਾਰ 'ਚ ਅਡਾਨੀ ਟੋਟਲ ਗੈਸ, ਅਡਾਨੀ ਟਰਾਂਸਮਿਸ਼ਨ ਅਤੇ ਅਡਾਨੀ ਗ੍ਰੀਨ ਐਨਰਜੀ 17 ਫੀਸਦੀ ਤੱਕ ਡਿੱਗ ਗਈ। ਹਾਲਾਂਕਿ ਅਡਾਨੀ ਐਂਟਰਪ੍ਰਾਈਜ਼ ਦੇ ਸ਼ੇਅਰ 10 ਫੀਸਦੀ ਅਤੇ ਅਡਾਨੀ ਪੋਰਟਸ ਦੇ ਸ਼ੇਅਰ 10 ਫੀਸਦੀ ਵਧੇ।
ਇਹ ਵੀ ਪੜ੍ਹੋ: Adani Hindenburg Dispute: ਹਿੰਡਨਬਰਗ ਦੀ ਰਿਪੋਰਟ ਉਤੇ ਅਡਾਨੀ ਵੱਲੋਂ 413 ਪੰਨਿਆਂ ਦਾ ਜਵਾਬ, ਕਿਹਾ- ਇਹ ਝੂਠ ਤੋਂ ਬਿਨਾਂ ਕੁਝ ਵੀ ਨਹੀਂ
ਸ਼ੇਅਰ 20 ਫੀਸਦੀ ਤੱਕ ਡਿੱਗੇ: ਅੰਬੂਜਾ ਸੀਮੈਂਟਸ ਦੇ ਸ਼ੇਅਰ 11.84 ਫੀਸਦੀ ਚੜ੍ਹੇ, ਜਦੋਂ ਕਿ ਏਸੀਸੀ 10 ਫੀਸਦੀ ਵਧੇ। ਪਿਛਲੇ ਹਫਤੇ ਮੰਗਲਵਾਰ ਤੋਂ ਸੋਮਵਾਰ ਸਵੇਰ ਤੱਕ ਦੇ ਕਾਰੋਬਾਰ 'ਚ ਸਮੂਹ ਕੰਪਨੀਆਂ ਦੇ ਬਾਜ਼ਾਰ ਮੁੱਲ 'ਚ 5.54 ਲੱਖ ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰ 20 ਫੀਸਦੀ ਤੱਕ ਡਿੱਗ ਗਏ। ਗਰੁੱਪ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ 'ਚ 4.17 ਲੱਖ ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਉਂਝ ਸ਼ੇਅਰ ਬਾਜ਼ਾਰ ਅੱਜ ਗਿਰਾਵਟ ਨਾਲ ਖੁੱਲ੍ਹਿਆ ਅਤੇ ਪਿਛਲੇ ਹਫਤੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ ਸੀ।