ਨਵੀਂ ਦਿੱਲੀ: ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਿਟੇਡ ਨੇ ਮਾਰਚ ਤਿਮਾਹੀ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਕੰਪਨੀ ਨੇ ਹਿੰਡਨਬਰਗ ਰਿਪੋਰਟ ਦੇ ਦੋਸ਼ਾਂ ਤੋਂ 100 ਦਿਨਾਂ ਬਾਅਦ ਜ਼ਬਰਦਸਤ ਵਾਪਸੀ ਕੀਤੀ ਹੈ। ਗ੍ਰੀਨ ਐਨਰਜੀ ਕੰਪਨੀ ਦੇ ਮਾਲੀਏ ਦੇ ਪਿੱਛੇ 31 ਮਾਰਚ 2023 ਨੂੰ ਖਤਮ ਹੋਈ ਤਿਮਾਹੀ ਵਿੱਚ ਕੰਪਨੀ ਦਾ ਏਕੀਕ੍ਰਿਤ ਮੁਨਾਫਾ 319 ਫ਼ੀਸਦ ਵਧ ਕੇ 507 ਕਰੋੜ ਰੁਪਏ ਹੋ ਗਿਆ। ਇਸ ਦੇ ਨਾਲ ਹੀ ਇਸ ਤੋਂ ਇਕ ਸਾਲ ਪਹਿਲਾਂ ਇਸੇ ਮਿਆਦ 'ਚ ਕੰਪਨੀ ਦਾ ਮੁਨਾਫਾ 121 ਕਰੋੜ ਰੁਪਏ ਦਰਜ ਕੀਤਾ ਗਿਆ ਸੀ।
FY23 ਵਿੱਚ ਫਰਮ ਨੇ ਮਾਲੀਆ EBITDA ਅਤੇ ਕੈਸ਼ ਪ੍ਰਾਫ਼ਿਟ ਵਿੱਚ ਮਜ਼ਬੂਤ ਵਾਧੇ ਦੇ ਚਲਦਿਆ 5,538 ਕਰੋੜ ਰੁਪਏ ਦਾ EBITDA ਰਜਿਸਟਰ ਕੀਤਾ। ਸ਼ੁੱਕਰਵਾਰ ਨੂੰ BSE 'ਤੇ ਅਡਾਨੀ ਗ੍ਰੀਨ ਐਨਰਜੀ ਦਾ ਸ਼ੇਅਰ 3.8 ਫੀਸਦੀ ਵਧ ਕੇ 952 ਰੁਪਏ 'ਤੇ ਬੰਦ ਹੋਇਆ। Q4FY23 'ਚ ਅਡਾਨੀ ਗ੍ਰੀਨ ਦੀ ਕੁੱਲ ਆਮਦਨ 1,587 ਕਰੋੜ ਰੁਪਏ ਦੀ ਤੁਲਨਾ ਵਿੱਚ Q4FY23 ਵਿੱਚ 88 ਫ਼ੀਸਦੀ ਵਧ ਕੇ 2,988 ਕਰੋੜ ਰੁਪਏ ਹੋ ਗਈ ਹੈ। ਇਸ ਦੇ ਪਿੱਛੇ ਕੰਪਨੀ ਵਿੱਚ ਜੋੜੇ ਗਏ 2,676 ਮੈਗਾਵਾਟ ਨਵਿਆਉਣਯੋਗ ਸਮਰੱਥਾ ਸ਼ਾਮਿਲ ਹੈ। ਇਸ ਦੇ ਨਾਲ ਹੀ ਕੰਪਨੀ ਨੇ ਸਟਾਕ ਐਕਸਚੇਂਜ ਫਾਈਲਿੰਗ 'ਚ ਦੱਸਿਆ ਕਿ FY23 'ਚ ਊਰਜਾ ਦੀ ਵਿਕਰੀ 58 ਫੀਸਦੀ ਵਧ ਕੇ 14,880 ਮਿਲੀਅਨ ਯੂਨਿਟ ਹੋ ਗਈ ਹੈ।
ਕੀ ਕਿਹਾ ਗੌਤਮ ਅਡਾਨੀ ਨੇ: ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਕਿ ਸਾਡੇ ਕਾਰੋਬਾਰੀ ਮਾਡਲ ਨੇ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ। ਅਸੀਂ ਕੁਸ਼ਲਤਾ, ਪ੍ਰਦਰਸ਼ਨ ਅਤੇ ਸਮਰੱਥਾ ਵਾਧੇ ਵਿੱਚ ਉਦਯੋਗ ਦੇ ਨਵੇਂ ਮਾਪਦੰਡ ਤੈਅ ਕੀਤੇ ਹਨ। ਆਪਣੀ ਗ੍ਰੀਨ ਐਨਰਜੀ ਟੀਮ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਡੀ ਟੀਮ ਦੇ ਅਣਥੱਕ ਯਤਨਾਂ ਸਦਕਾ ਅਸੀਂ ਇਸ ਸਾਲ 2,676 ਮੈਗਾਵਾਟ ਗ੍ਰੀਨਫੀਲਡ ਸਮਰੱਥਾ ਨੂੰ ਵੱਡੇ ਪੱਧਰ 'ਤੇ ਨਵਿਆਉਣਯੋਗ ਸੰਪੱਤੀ ਵਿੱਚ ਸ਼ਾਮਲ ਕੀਤਾ ਹੈ। ਸਾਨੂੰ ਮਾਣ ਹੈ ਕਿ ਅਸੀਂ ਭਾਰਤ ਵਿੱਚ ਨਵਿਆਉਣਯੋਗ ਊਰਜਾ ਨੂੰ ਵੱਡੇ ਪੱਧਰ 'ਤੇ ਅਪਣਾਉਣ ਅਤੇ ਦੇਸ਼ ਦੇ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰ ਰਹੇ ਹਾਂ।
ਇਹ ਵੀ ਪੜ੍ਹੋ:- IPL-Jio Cinema: ਕਾਰੋਬਾਰ ਦੇ ਲਿਹਾਜ਼ ਨਾਲ ਕਿਹੋ ਜਿਹਾ ਰਿਹਾ IPL ਦਾ ਹੁਣ ਤੱਕ ਦਾ ਸਫ਼ਰ, ਜਾਣੋ