ਨਵੀਂ ਦਿੱਲੀ: ਬੀਤੇ ਕੁਝ ਦਿਨਾਂ ਤੋਂ ਅਡਾਨੀ ਸਮੂਹ ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰ ਵਿਚ ਉਥਲ ਪੁਥਲ ਹੋ ਰਹੀ ਹੈ ਜਿਥੇ ਦੋ ਦਿਨ ਪਹਿਲਾਂ ਕੁਝ ਉਛਾਲ ਦੇ ਨਾਲ ਫਾਇਦਾ ਮਿਲਿਆ ਤਾਂ ਉਥੇ ਹੀ ਸ਼ੁੱਕਰਵਾਰ ਦੀ ਸਵੇਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਘਾਟੇ 'ਦਾ ਸਾਹਮਣਾ ਕਰਨਾ ਪਿਆ । ਇਸ ਦੇ ਨਾਲ ਹੀ ਵਿੱਤੀ index provider MSCI ਨੇ ਆਪਣੀ ਸਮੀਖਿਆ ਤੋਂ ਬਾਅਦ ਆਪਣੇ index ਵਿੱਚ ਚਾਰ ਕੰਪਨੀਆਂ ਦੇ ਭਾਰ ਵਿੱਚ ਕਟੌਤੀ ਕੀਤੀ, ਜਿਸ ਤੋਂ ਬਾਅਦ ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰਾਂ ਵਿੱਚ 10 ਪ੍ਰਤੀਸ਼ਤ ਦੀ ਕਮੀ ਆਈ। ਬਾਜ਼ਾਰ 'ਚ ਮਿਲੇ-ਜੁਲੇ ਰੁਖ ਵਿਚਕਾਰ, ਅਡਾਨੀ ਸਮੂਹ ਦੀਆਂ ਲਗਭਗ 7 ਕੰਪਨੀਆਂ ਰੈੱਡ ਜ਼ੋਨ 'ਚ ਕਾਰੋਬਾਰ ਕਰ ਰਹੀਆਂ ਸਨ, ਜਦਕਿ ਬਾਕੀ ਤਿੰਨ ਗ੍ਰੀਨ ਜ਼ੋਨ 'ਚ ਕਾਰੋਬਾਰ ਕਰ ਰਹੀਆਂ ਸਨ।
MSCI ਨੇ ਦਿੱਤਾ ਅਡਾਨੀ ਗਰੁੱਪ ਨੂੰ ਝਟਕਾ: MSCI ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਅਡਾਨੀ ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼, ਅਡਾਨੀ ਟੋਟਲ ਗੈਸ, ਅਡਾਨੀ ਟਰਾਂਸਮਿਸ਼ਨ ਅਤੇ ਏ.ਸੀ.ਸੀ. ਦੇ ਫਰੀ ਫਲੋਟ ਦਰਜੇ ਨੂੰ ਘਟਾ ਦਿੱਤਾ ਹੈ। ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਦੀ 24 ਜਨਵਰੀ ਦੀ ਰਿਪੋਰਟ ਤੋਂ ਬਾਅਦ ਇਹ ਕਦਮ ਅਡਾਨੀ ਗਰੁੱਪ 'ਤੇ ਸਟਾਕ ਹੇਰਾਫੇਰੀ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ ਅਡਾਨੀ ਗਰੁੱਪ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। 30 ਜਨਵਰੀ ਤੱਕ MSCI ਐਮਰਜਿੰਗ ਮਾਰਕਿਟ ਇੰਡੈਕਸ ਵਿੱਚ ਚਾਰ ਕੰਪਨੀਆਂ ਦਾ ਕੰਬਾਇੰਡ ਵੇਟੇਜ 0.4 ਪ੍ਰਤੀਸ਼ਤ ਸੀ। ਇਹ ਬਦਲਾਅ 1 ਮਾਰਚ ਤੋਂ ਲਾਗੂ ਹੋਣਗੇ। ਹਿੰਡਨਬਰਗ ਦੀ ਰਿਪੋਰਟ ਨੇ ਅਰਬਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੇ ਸਮੂਹ ਨੂੰ ਖਤਰੇ ਵਿੱਚ ਪਾ ਦਿੱਤਾ ਹੈ, ਜਿਸ ਨਾਲ ਸਮੂਹ ਦੀਆਂ ਚੋਟੀ ਦੀਆਂ ਸੱਤ ਸੂਚੀਬੱਧ ਫਰਮਾਂ ਦੇ ਮਾਰਕੀਟ ਕੈਪ ਵਿੱਚ ਲਗਭਗ 110 ਅਰਬ ਡਾਲਰ ਦਾ ਸਫਾਇਆ ਹੋ ਗਿਆ ਹੈ|
ਇਹ ਵੀ ਪੜ੍ਹੋ : Forbes Billionaires List: ਅਮੀਰਾਂ ਦੀ ਟਾਪ-10 ਸੂਚੀ ਵਿੱਚ ਅੰਬਾਨੀ ਸ਼ਾਮਲ, ਜਾਣੋ, ਅਡਾਨੀ ਦਾ ਕਿਹੜਾ ਨੰਬਰ
ਦਸਦੀਏ ਕਿ ਜੋ MSCI ਦੇ ਸਮੀਖਿਆ ਤੋਂ ਬਾਅਦ ਹੁਣ ਅਡਾਨੀ ਐਂਟਰਪ੍ਰਾਈਜਿਜ਼ ਦੇ ਸ਼ੇਅਰ 10 ਫੀਸਦੀ ਡਿੱਗ ਕੇ 1,734.60 ਰੁਪਏ ਪ੍ਰਤੀ ਸ਼ੇਅਰ 'ਤੇ ਸਨ, ਜੋ ਬੀਐਸਈ 'ਤੇ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। ਸ਼ੁਰੂਆਤੀ ਕਾਰੋਬਾਰ 'ਚ ਕੰਪਨੀ ਦਾ ਬਾਜ਼ਾਰ ਦਾ ਪੂੰਜੀਕਰਣ ਘਟ ਕੇ 2.14 ਲੱਖ ਕਰੋੜ ਰੁਪਏ ਰਹਿ ਗਿਆ। ਜ਼ਿਕਰਯੋਗ ਹੈ ਕਿ ਸ਼ੁਰੂਆਤੀ ਕਾਰੋਬਾਰ ਵਿੱਚ, ਅਡਾਨੀ ਪਾਵਰ ਦੇ ਸ਼ੇਅਰ 5 ਫੀਸਦੀ ਡਿੱਗ ਕੇ 164.30 ਰੁਪਏ ਪ੍ਰਤੀ ਸ਼ੇਅਰ ਦੇ ਹੇਠਲੇ ਪੱਧਰ 'ਤੇ ਆ ਗਏ।
ਹਰੇ ਰੰਗ ਵਿੱਚ ਵਪਾਰ : ਇਸੇ ਤਰ੍ਹਾਂ ਅਡਾਨੀ ਟਰਾਂਸਮਿਸ਼ਨ, ਅਡਾਨੀ ਗ੍ਰੀਨ ਐਨਰਜੀ ਅਤੇ ਅਡਾਨੀ ਟੋਟਲ ਗੈਸ ਵੀ ਸ਼ੁਰੂਆਤੀ ਕਾਰੋਬਾਰ 'ਚ ਪੰਜ-ਪੰਜ ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। NDTV ਦੇ ਸ਼ੇਅਰ 2.56 ਫੀਸਦੀ ਡਿੱਗ ਕੇ 211 ਰੁਪਏ 'ਤੇ ਅਤੇ ACC ਦੇ ਸ਼ੇਅਰ 0.84 ਫੀਸਦੀ ਡਿੱਗ ਕੇ 1,900.35 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। ਹਾਲਾਂਕਿ, ਅਡਾਨੀ ਸਮੂਹ ਦੀਆਂ ਤਿੰਨ ਕੰਪਨੀਆਂ - ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ, ਅੰਬੂਜਾ ਸੀਮੈਂਟਸ ਅਤੇ ਅਡਾਨੀ ਵਿਲਮਾਰ - ਹਰੇ ਰੰਗ ਵਿੱਚ ਵਪਾਰ ਕਰ ਰਹੀਆਂ ਸਨ। ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ ਦਾ ਸ਼ੇਅਰ 1.98 ਫੀਸਦੀ ਵਧ ਕੇ 593.60 ਰੁਪਏ, ਅੰਬੂਜਾ ਸੀਮੈਂਟਸ 1.09 ਫੀਸਦੀ ਵਧ ਕੇ 361.90 ਰੁਪਏ ਅਤੇ ਅਡਾਨੀ ਵਿਲਮਰ 1.10 ਫੀਸਦੀ ਵਧ ਕੇ 445.15 ਰੁਪਏ 'ਤੇ ਪਹੁੰਚ ਗਿਆ।
49 ਪ੍ਰਤੀਸ਼ਤ ਦਾ ਨੁਕਸਾਨ: ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 139.83 ਅੰਕ ਜਾਂ 0.23 ਫੀਸਦੀ ਦੀ ਗਿਰਾਵਟ ਨਾਲ 60,666.39 'ਤੇ ਕਾਰੋਬਾਰ ਕਰ ਰਿਹਾ ਸੀ। ਅਮਰੀਕਾ ਸਥਿਤ ਸ਼ਾਰਟ ਸੇਲਿੰਗ ਫਰਮ ਹਿੰਡਨਬਰਗ ਰਿਸਰਚ ਦੁਆਰਾ 24 ਜਨਵਰੀ ਨੂੰ ਅਡਾਨੀ ਸਮੂਹ 'ਤੇ ਨਕਾਰਾਤਮਕ ਰਿਪੋਰਟ ਜਾਰੀ ਕਰਨ ਤੋਂ ਬਾਅਦ ਸਮੂਹ ਦੇ ਸ਼ੇਅਰਾਂ ਨੂੰ ਲਗਭਗ 9.4 ਲੱਖ ਕਰੋੜ ਰੁਪਏ ਜਾਂ ਉਨ੍ਹਾਂ ਦੀ ਕੁੱਲ ਮਾਰਕੀਟ ਪੂੰਜੀ ਦਾ ਲਗਭਗ 49 ਪ੍ਰਤੀਸ਼ਤ ਦਾ ਨੁਕਸਾਨ ਹੋਇਆ ਹੈ।
ਇਹਨਾਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਗਿਰਾਵਟ :-
Adani Enterprises: ਦੇ ਸ਼ੇਅਰ 2.19 ਫੀਸਦੀ ਦੀ ਗਿਰਾਵਟ ਨਾਲ 1885 ਰੁਪਏ 'ਤੇ ਕਾਰੋਬਾਰ ਕਰ ਰਹੇ ਹਨ।
Adani Ports & SEZ: ਦੇ ਸ਼ੇਅਰ ਲਗਭਗ ਦੋ ਫੀਸਦੀ ਵਧ ਕੇ 592.90 ਰੁਪਏ 'ਤੇ ਕਾਰੋਬਾਰ ਕਰ ਰਹੇ ਹਨ।
Adani Power Ltd: ਦੇ ਸਟਾਕ 'ਚ 5 ਫੀਸਦੀ ਦਾ ਲੋਅਰ ਸਰਕਟ ਹੈ ਅਤੇ ਇਹ 164.30 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ।
Adani transmission share: ਦੇ ਸਟਾਕ 'ਚ 5 ਫੀਸਦੀ ਦਾ ਲੋਅਰ ਸਰਕਟ ਹੈ ਅਤੇ ਇਹ 1186.15 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ।
Adani Green Energy: ਦਾ ਸ਼ੇਅਰ ਵੀ ਕਰੀਬ 5 ਫੀਸਦੀ ਡਿੱਗ ਕੇ 725.10 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ।
Adani Total Gas Limited : 'ਚ 5 ਫੀਸਦੀ ਦਾ ਲੋਅਰ ਸਰਕਟ ਹੈ ਅਤੇ ਕੀਮਤ 1258.25 ਰੁਪਏ 'ਤੇ ਆ ਗਈ ਹੈ।
ਅਡਾਨੀ ਵਿਲਮਰ ਦੇ ਸਟਾਕ 'ਚ 2.15 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਕੀਮਤ 449.75 ਰੁਪਏ 'ਤੇ ਨਜ਼ਰ ਆ ਰਹੀ ਹੈ।
ਅਡਾਨੀ ਦੀ ਸੀਮਿੰਟ ਕੰਪਨੀ ਏਸੀਸੀ ਲਿਮਟਿਡ ਦੇ ਸ਼ੇਅਰ ਲਗਭਗ 1 ਫੀਸਦੀ ਡਿੱਗ ਕੇ 1898.85 ਰੁਪਏ 'ਤੇ ਕਾਰੋਬਾਰ ਕਰ ਰਹੇ ਹਨ।
ਅੰਬੂਜਾ ਸੀਮੈਂਟ ਦਾ ਸਟਾਕ 1.31 ਫੀਸਦੀ ਵਧ ਕੇ 362.70 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ।
NDTV ਦੇ ਸ਼ੇਅਰ 2.70 ਫੀਸਦੀ ਦੀ ਗਿਰਾਵਟ ਦੇ ਨਾਲ 210.70 ਰੁਪਏ 'ਤੇ ਕਾਰੋਬਾਰ ਕਰ ਰਹੇ ਹਨ।