ETV Bharat / business

ਦੁਨੀਆ ਭਰ ’ਚ ਕਮਜ਼ੋਰ ਸੰਕੇਤਾਂ ਦੇ ਚੱਲਦਿਆਂ ਸ਼ੇਅਰ ਬਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ ’ਚ ਉਤਾਰ-ਚੜਾਅ - ਸ਼ੇਅਰ ਬਜ਼ਾਰਾਂ

ਪ੍ਰਮੁੱਖ ਸ਼ੇਅਰ ਬਜ਼ਾਰ ਸੂਚਕਾਂਕ ਸੈਂਸੇਕਸ ’ਚ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਉਤਾਰ-ਚੜਾਅ ਵੇਖਣ ਨੂੰ ਮਿਲਿਆ। 48,616.66 ਦੇ ਰਿਕਾਰਡ ਪੱਧਰ ’ਤੇ ਖੁੱਲ੍ਹਣ ਤੋਂ ਬਾਅਦ ਇਸ ’ਚ ਗਿਰਾਵਟ ਦੇਖਣ ਨੂੰ ਮਿਲੀ। ਉੱਥੇ ਹੀ ਸੈਂਸੇਕਸ ਸ਼ੁਰੂਆਤੀ ਕਾਰੋਬਾਰ ’ਚ 179 ਅੰਕਾਂ ਦੇ ਵਾਧੇ ਤੋਂ ਬਾਅਦ ਡਿੱਗ ਕੇ 48,399.75 ’ਤੇ ਕਾਰੋਬਾਰ ਕਰ ਰਿਹਾ ਸੀ।

ਤਸਵੀਰ
ਤਸਵੀਰ
author img

By

Published : Jan 6, 2021, 10:55 PM IST

ਮੁੰਬਈ: ਕਮਜ਼ੋਰ ਵਿਸ਼ਵ ਸੰਕੇਤਾਂ ਦੇ ਵਿਚਾਲੇ ਪ੍ਰਮੁੱਖ ਸ਼ੇਅਰ ਸੂਚਕਾਂਕ ਸੈਂਸੇਕਸ ’ਚ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਉਤਾਰ-ਚੜਾਅ ਵੇਖਣ ਨੂੰ ਮਿਲਿਆ। 48,616.66 ਦੇ ਰਿਕਾਰਡ ਪੱਧਰ ’ਤੇ ਖੁੱਲ੍ਹਣ ਤੋਂ ਬਾਅਦ ਇਸ ’ਚ ਗਿਰਾਵਟ ਦੇਖਣ ਨੂੰ ਮਿਲੀ।

ਬੀਐੱਸਸੀ ਸੈਂਸੇਕਸ ਸ਼ੁਰੂਆਤੀ ਕਾਰੋਬਾਰ ਦੌਰਾਨ 179 ਅੰਕਾਂ ਦੇ ਵਾਧੇ ਤੋਂ ਬਾਅਦ, ਫਿਲਹਾਲ 38.03 ਅੰਕ ਜਾ 0.08 ਫ਼ੀਸਦੀ ਹੇਠਾਂ ਡਿੱਗ ਕੇ 48,399.75 ’ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ ਐੱਨਐੱਸਈ ਨਿਫ਼ਟੀ 8.10 ਅੰਕ ਜਾ 0.06 ਪ੍ਰਤੀਸ਼ਤ ਹੇਠਾਂ ਡਿੱਗ ਕੇ 14,191.40 ’ਤੇ ਸੀ।

ਸੈਂਸੇਕਸ ’ਚ ਸਭ ਤੋਂ ਜ਼ਿਆਦਾ ਉਛਾਲ ਆਈਟੀਸੀ ਦੇ ਸ਼ੇਅਰਾਂ ’ਚ ਆਇਆ। ਇਸ ਤੋਂ ਇਲਾਵਾ ਵੱਧਣ ਵਾਲੇ ਸ਼ੇਅਰਾਂ ’ਚ ਰਿਲਾਇੰਸ ਇੰਡਸਟ੍ਰੀਜ਼, ਐੱਚਯੂਐੱਲ, ਐੱਚਸੀਐੱਲ ਟੈੱਕ, ਅਲਟ੍ਰਾਟੈੱਕ ਸੀਮਿੰਟ ਅਤੇ ਬਜ਼ਾਜ ਫਾਇਨਾਂਸ ਸ਼ਾਮਲ ਹਨ।

ਦੂਸਰੇ ਪਾਸੇ ਓਐੱਨਸੀ, ਟਾਇਟਨ, ਐੱਸਬੀਆਈ, ਆਈਸੀਆਈਸੀਆਈ ਬੈਂਕ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ।

ਪਿਛਲੇ ਸ਼ੈਸ਼ਨ ਦੌਰਾਨ ਸੈਂਸੇਕਸ 260.98 ਅੰਕ ਜਾ 0.54 ਫ਼ੀਸਦੀ ਵੱਧ ਕੇ 48,437.78 ’ਤੇ ਬੰਦ ਹੋਇਆ ਸੀ। ਜਦੋਂਕਿ ਨਿਫ਼ਟੀ 66.60 ਅੰਕ ਜਾ 0.47 ਪ੍ਰਤੀਸ਼ਤ ਦੇ ਵਾਧੇ ਨਾਲ 14.199.50 ’ਤੇ ਪਹੁੰਚ ਗਿਆ।

ਹੋਰਨਾਂ ਏਸ਼ੀਆਈ ਬਜ਼ਾਰਾਂ ’ਚ ਸ਼ੰਘਾਈ, ਟੋਕਿਓ, ਸਿਓਲ ਅਤੇ ਹਾਂਗਕਾਂਗ ’ਚ ਗਿਰਾਵਟ ਦਾ ਦੌਰ ਰਿਹਾ । ਇਸ ਵਿਚਾਲੇ ਵਿਸ਼ਵ ਪੱਧਰ ’ਤੇ ਤੇਲ ਬੈਂਚਮਾਰਕ ਬ੍ਰੇਂਟ ਕਰੂਡ 0.56 ਫ਼ੀਸਦੀ ਦੇ ਵਾਧੇ ਨਾਲ 53.90 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.