ਮੁੰਬਈ : ਮੂਡੀਜ਼ ਵੱਲੋਂ ਭਾਰਤ ਦੇ ਕ੍ਰੈਡਿਟ ਰੇਟਿੰਗ ਪਰਿਵਰਤਨ ਨੂੰ ਘਟਾਉਣ ਤੋਂ ਬਾਅਦ ਆਈਟੀ, ਐੱਫ਼ਐੱਸਸੀਜੀ, ਧਾਤੂ ਅਤੇ ਊਰਜਾ ਕੰਪਨੀਆਂ ਦੇ ਸ਼ੇਅਰਾਂ ਵਿੱਚ ਗਿਰਾਵਟ ਨਾਲ ਸ਼ੁੱਕਰਵਾਰ ਨੂੰ ਬੀਐੱਸਈ ਸੈਂਸੈਕਸ 330 ਅੰਕ ਗਿਰ ਗਿਆ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ 330.13 ਅੰਕ ਭਾਵ ਕਿ 0.81 ਫ਼ੀਸਦੀ ਗਿਰ ਕੇ 40,323.61 ਅੰਕ ਉੱਤੇ ਬੰਦ ਹੋਇਆ।
ਹਾਲਾਂਕਿ, ਦਿਨ ਦੇ ਕਾਰੋਬਾਰ ਵਿੱਚ ਇਹ 40,749.33 ਅੰਕਾਂ ਦੇ ਨਵੇਂ ਰਿਕਾਰਡ ਪੱਧਰ ਤੱਕ ਉੱਪਰ ਵੀ ਗਿਆ। ਇਸੇ ਪ੍ਰਕਾਰ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ 103.90 ਅੰਕ ਭਾਵ ਕਿ 0.86 ਫ਼ੀਸਦੀ ਖਿਸਕ ਕੇ 11,908.15 ਅੰਕ ਉੱਤੇ ਬੰਦ ਹੋਇਆ।
ਗਿਰਵਾਟ ਵਾਲੇ ਸ਼ੇਅਰ
ਸੈਂਸੈਕਸ ਦੀ ਕੰਪਨੀਆਂ ਵਿੱਚ ਸਨ ਫ਼ਾਰਮਾ, ਵੇਦਾਂਤਾ, ਓਐੱਨਜੀਸੀ, ਟੀਸੀਐੱਸ, ਹਿੰਦੋਸਤਾਨ ਯੂਨੀਲੀਵਰ, ਆਈਟੀਸੀ, ਐੱਨਟੀਪੀਸੀ, ਏਸ਼ੀਅਨ ਪੇਂਟਜ਼ ਅਤੇ ਇੰਫੋਸਿਸ ਵਿੱਚ 4.23 ਫ਼ੀਸਦੀ ਤੱਕ ਦੀ ਗਿਰਾਵਟ ਰਹੀ।
ਵਾਧੇ ਵਾਲੇ ਸ਼ੇਅਰ
ਇਸ ਤੋਂ ਉੱਲਟ ਯੈੱਸ ਬੈਂਕ, ਇੰਡਸਈਂਡ ਬੈਂਕ, ਆਈਸੀਆਈਸੀਆਈ ਬੈਂਕ, ਕੋਟਕ ਬੈਂਕ, ਟੈੱਕ ਮਹਿੰਦਰਾ ਅਤੇ ਐੱਚਸੀਐੱਲ ਟੈੱਕ ਦੇ ਸ਼ੇਅਰ 3.76 ਫ਼ੀਸਦੀ ਤੱਕ ਵੱਧੇ।
ਮੂਡੀਜ਼ ਨੇ ਵਿਗਾੜਿਆ ਬਾਜ਼ਾਰ ਦਾ ਮੂਡ
ਵਿਸ਼ਵੀ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸਿਜ਼ ਨੇ ਭਾਰਤ ਨੂੰ ਝਟਕਾ ਦਿੰਦੇ ਹੋਏ ਉਸ ਦੇ ਕ੍ਰੈਡਿਟ ਰੇਟਿੰਗ ਪਰਿਵਰਤਨ ਨੂੰ ਸਥਿਰ ਤੋਂ ਘਟਾ ਕੇ ਨਾਕਾਰਾਤਮਕ ਕਰ ਦਿੱਤਾ। ਉਸ ਨੇ ਕਿਹਾ ਕਿ ਸਰਕਾਰ ਆਰਥਿਕ ਮੋਰਚੇ ਉੱਤੇ ਜਾਰੀ ਸੁਸਤੀ ਨੂੰ ਦੂਰ ਕਰਨ ਵਿੱਚ ਅੰਸ਼ਿਕ ਰੂਪ ਤੋਂ ਨਾਕਮ ਰਹੀ ਹੈ। ਇਸ ਦੇ ਕਾਰਨ ਆਰਥਿਕ ਵਾਧੇ ਦੇ ਹੇਠਾਂ ਰਹਿਣ ਦਾ ਜੋਖ਼ਿਮ ਵੱਧ ਗਿਆ ਹੈ।
ਵਿਸ਼ਵ ਬਾਜ਼ਾਰ ਵਿੱਚ ਵੀ ਰਿਹਾ ਉਤਾਰ-ਚੜਾਅ
ਇਸ ਖ਼ਬਰ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਉੱਤਾਰ-ਚੜਾਅ ਦਾ ਰੁਖ ਦੇਖਿਆ ਗਿਆ ਅਤੇ ਅੰਤ ਵਿੱਚ ਬਾਜ਼ਾਰ ਵਧੀਆ-ਖਾਸੀ ਗਿਰਾਵਟ ਦੇ ਨਾਲ ਬੰਦ ਹੋਇਆ। ਵਿਸ਼ਵੀ ਬਾਜ਼ਾਰ ਵਿੱਚ ਸੰਘਾਈ, ਹਾਂਗਕਾਂਗ ਅਤੇ ਸੋਲ ਵਿੱਚ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਏ ਜਦਕਿ ਟੋਕਿਓ ਤੇਜ਼ੀ ਦੇ ਨਾਲ ਬੰਦ ਹੋਇਆ।
ਇਹ ਵੀ ਪੜ੍ਹੋ : ਮਜ਼ਬੂਤ ਵਿਦੇਸ਼ੀ ਸੰਕੇਤਾਂ ਨਾਲ ਲਗਭਗ 400 ਅੰਕਾਂ ਨਾਲ ਸੈਂਸੈਕਸ ਵਿੱਚ ਉਛਾਲ, ਨਿਫ਼ਟੀ ਵਿੱਚ ਵੀ ਤੇਜ਼ੀ