ਮੁੰਬਈ: ਅਮਰੀਕਾ ਦੇ ਫ਼ੈਡਰਲ ਰਿਜ਼ਰਵ ਬੈਂਕ ਦੇ ਵਿਆਜ਼ ਦਰ ਘਟਾਉਣ ਨਾਲ ਵਿਸ਼ਵੀ ਅਰਥ-ਵਿਵਸਥਾ ਉੱਤੇ ਕੋਰੋਨਾ ਵਾਇਰਸ ਨਾਲ ਫ਼ੈਲੀ ਮਹਾਂਮਰੀ ਦੇ ਅਸਰ ਦੀਆਂ ਚਿੰਤਾਵਾਂ ਨੇ ਘਰੇਲੂ ਸ਼ੇਅਰ ਬਾਜ਼ਾਰ ਉੱਤੇ ਦਬਾਅ ਵਧਾ ਦਿੱਤਾ ਹੈ। ਇਸੇ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਵਿੱਚ 2000 ਅੰਕਾਂ ਦੀ ਜ਼ਿਆਦਾ ਗਿਰਾਵਟ ਦੇਖੀ ਗਈ ਅਤੇ ਨਿਫ਼ਟੀ 9,400 ਅੰਕਾਂ ਦੇ ਪੱਧਰ ਤੋਂ ਵੀ ਹੇਠਾਂ ਆ ਗਿਆ।
ਸ਼ੁਰੂਆਤੀ ਕਾਰੋਬਾਰ ਵਿੱਚ ਰੁਪਇਆ ਵੀ 41 ਪੈਸੇ ਟੁੱਟ ਕੇ 74.16 ਰੁਪਏ ਪ੍ਰਤੀ ਡਾਲਰ ਉੱਤੇ ਆ ਗਿਆ।
ਬੀਐੱਸਈ ਦੇ 30 ਸ਼ੇਅਰਾਂ ਵਾਲੇ ਸੰਵੇਦੀ ਸੂਚਕ ਅੰਕ ਸੈਂਸੈਕਸ ਵਿੱਚ ਪਿਛਲੇ ਹਫ਼ਤੇ ਦੇ ਉਤਰਾਅ-ਚੜ੍ਹਾਅ ਜਾਰੀ ਰਿਹਾ। ਇਹ 2,004.20 ਅੰਕ ਯਾਨਿ ਕਿ 5.88 ਫ਼ੀਸਦੀ ਡਿੱਗ ਕੇ 32,099.28 ਅੰਕਾਂ ਉੱਤੇ ਚੱਲ ਰਿਹਾ ਸੀ।
ਇਹ ਵੀ ਪੜ੍ਹੋ : ਕੋਰੋਨਾ ਤੋਂ ਦਿਹਾੜੀ ਮਜ਼ਦੂਰ ਵੀ ਪ੍ਰਭਾਵਿਤ, ਨਹੀਂ ਮਿਲ ਰਿਹਾ ਕੰਮ
ਇਸੇ ਤਰ੍ਹਾਂ ਐੱਨਐੱਸਈ ਦਾ ਨਿਫ਼ਟੀ ਵੀ 596.25 ਅੰਕ ਯਾਨਿ ਕਿ 5.99 ਫ਼ੀਸਦੀ ਦੀ ਗਿਰਾਵਟ ਦੇ ਨਾਲ 9.358.95 ਅੰਕਾਂ ਉੱਤੇ ਚੱਲ ਰਿਹਾ ਸੀ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੈਂਸੈਕਸ 1,325.04 ਅੰਕ ਯਾਨਿ ਕਿ 4.04 ਫ਼ੀਸਦੀ ਅਤੇ ਨਿਫ਼ਟੀ 365.05 ਅੰਕਾਂ ਯਾਨਿ ਕਿ 3.81 ਫ਼ੀਸਦੀ ਦੇ ਵਾਧੇ ਵਿੱਚ ਰਿਹਾ ਸੀ। ਸ਼ੁੱਕਰਵਾਰ ਨੂੰ ਸੈਂਸੈਕਸ ਨੇ ਦਿਨ ਦੇ ਹੇਠਲੇ ਪੱਧਰ ਤੋਂ 5.380 ਅੰਕਾਂ ਦਾ ਸੁਧਾਰ ਦਰਜ ਕੀਤਾ ਸੀ।
ਸੈਂਸੈਕਸ ਦੀਆਂ ਸਾਰੀਆਂ ਕੰਪਨੀਆਂ ਲਾਲ ਨਿਸ਼ਾਨ ਵਿੱਚ ਚੱਲ ਰਹੀਆਂ ਸਨ। ਆਈਸੀਆਈਸੀਆਈ ਬੈਂਕ, ਐੱਚਡੀਐੱਫ਼ਸੀ, ਐਕਸਿਸ ਬੈਂਕ, ਟਾਇਟਨ, ਟਾਟਾ ਸਟੀਲ ਅਤੇ ਬਜਾਜ਼ ਫ਼ਾਇਨਾਂਸ ਦੇ ਸ਼ੇਅਰ 12 ਫ਼ੀਸਦੀ ਤੱਕ ਦੀ ਗਿਰਾਵਟ ਵਿੱਚ ਚੱਲ ਰਹੇ ਸਨ।
ਕਾਰੋਬਾਰੀਆਂ ਮੁਤਾਬਕ ਫ਼ੈਡਰਲ ਰਿਜ਼ਰਵ ਵੱਲੋਂ ਵਿਆਜ਼ ਦਰ ਘਟਾਉਣ ਨਾਲ ਵਿਸ਼ਵੀ ਅਰਥ-ਵਿਵਸਥਾ ਉੱਤੇ ਕੋਰੋਨਾ ਵਾਿਰਸ ਦੇ ਗਹਿਰੇ ਅਸਰ ਦੇ ਸ਼ੱਕ ਹੋ ਵੀ ਮਜ਼ਬੂਤ ਹੋ ਗਏ। ਇਸ ਨੇ ਬਾਜ਼ਾਰ ਦੀ ਧਾਰਣਾ ਨੂੰ ਕਮਜ਼ੋਰ ਕਰ ਦਿੱਤਾ।
ਫ਼ੈਡਰਲ ਰਿਜ਼ਰਵ ਵੱਲੋਂ ਵਿਆਜ਼ ਦਰ ਘਟਾਉਣ ਤੋਂ ਬਾਅਦ ਅਮਰੀਕਾ ਸ਼ੇਅਰ ਬਾਜ਼ਾਰ ਵਾਇਦਾ ਕਾਰੋਬਾਰ ਵਿੱਚ ਧਾਰਾਸ਼ਾਹੀ ਹੋ ਗਏ। ਫ਼ੈਡਰਲ ਰਿਜ਼ਰਵ ਦੇ ਇਸ ਐਲਾਨ ਤੋਂ ਬਾਅਦ ਬੈਂਕ ਆਫ਼ ਜਾਪਾਨ ਨੇ ਅਪਾਤਕਾਲੀਨ ਬੈਠਕ ਸੱਦੀ। ਇਸ ਨੇ ਵੀ ਧਾਰਣਾ ਉੱਤੇ ਅਸਰ ਪਾਇਆ।
ਕਾਰੋਬਾਰ ਦੌਰਾਨ ਏਸ਼ੀਆਈ ਬਾਜ਼ਾਰਾਂ ਵਿੱਚ ਜਾਪਾਨ ਦੀ ਨਿੱਕੀ ਹੀ ਇਕੱਲਾ ਰਿਹਾ, ਜੋ ਨਹੀਂ ਟੁੱਟਿਆ। ਇਸ ਤੋਂ ਇਲਾਵਾ ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਹੈਂਗਸੈਂਗ ਅਤੇ ਦੱਖਣੀ ਕੋਰੀਆ ਦਾ ਕੋਸਪੀ 2 ਫ਼ੀਸਦੀ ਤੱਕ ਦੀ ਗਿਰਾਵਟ ਵਿੱਚ ਚੱਲ ਰਿਹਾ ਸੀ।
ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ੀ ਪੋਰਟਫ਼ੋਲਿਓ ਨਿਵੇਸ਼ਕਾਂ (ਐੱਫ਼ਪੀਆਈ) ਦੀ ਨਿਕਾਸੀ ਜਾਰੀ ਰਹਿਣ ਨਾਲ ਵੀ ਬਾਜ਼ਾਰ ਉੱਤੇ ਅਸਰ ਪਿਆ ਰਿਹਾ ਹੈ।
ਸ਼ੁਰੂਆਤੀ ਅੰਕੜਿਆਂ ਮੁਤਾਬਕ ਐੱਫ਼ਪੀਆਈ ਨੇ ਸ਼ੁੱਕਰਵਾਰ ਨੂੰ ਘਰੇਲੂ ਬਾਜ਼ਾਰ ਤੋਂ 6,027.58 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ। ਇਸੇ ਦਰਮਿਆਨ ਕੱਚਾ ਤੇਲ 2.98 ਫ਼ੀਸਦੀ ਡਿੱਗ ਕੇ 32.84 ਡਾਲਰ ਪ੍ਰਤੀ ਬੈਰਲ ਉੱਤੇ ਚੱਲ ਰਿਹਾ ਸੀ।