ਨਵੀਂ ਦਿੱਲੀ: ਇੱਕ ਦਿਨ ਦੀ ਸਥਿਰਤਾ ਤੋਂ ਬਾਅਦ ਵੀਰਵਾਰ ਨੂੰ ਮੁੜ ਤੋਂ ਪੈਟਰੋਲ ਦੇ ਰੇਟਾਂ ਵਿੱਚ ਤੇਜ਼ੀ ਦਰਜ ਕੀਤੀ ਗਈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ 81 ਰੁਪਏ ਪ੍ਰਤੀ ਲੀਟਰ ਗਿਆ ਹੈ ਜਦੋਂ ਕਿ ਚੇਨੱਈ ਵਿੱਚ ਪੈਟਰੋਲ 84 ਰੁਪਏ ਤੋਂ ਵੀ ਪਾਰ ਚਲਾ ਗਿਆ ਹੈ ਹਾਲਾਂਕਿ ਡੀਜ਼ਲ ਦੇ ਰੇਟਾਂ ਵਿੱਚ ਖੜੋਤ ਜਾਰੀ ਹੈ।
ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਰੇਟਾਂ ਵਿੱਚ ਦੂਜੇ ਦਿਨ ਵੀ ਨਰਮੀ ਰਹੀ ਜਿਸ ਤਹਿਤ ਕੱਚੇ ਤੇਲ ਦਾ ਭਾਅ 45 ਡਾਲਰ ਪ੍ਰਤੀ ਬੈਰਲ ਤੋਂ ਵੀ ਥੱਲੇ ਆ ਗਿਆ।
ਤੇਲ ਮਾਰਕਟਿੰਗ ਕੰਪਨੀਆਂ ਨੇ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨੱਈ ਸਮੇਤ ਚਾਰ ਮਹਾਨਗਰਾਂ ਵਿੱਚ ਪੈਟਰੋਲ ਦੇ ਰੇਟਾਂ ਵਿੱਚ 10 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।
ਇੰਡੀਅਨ ਆਇਲ ਦੀ ਅਧਿਕਾਰਕ ਵੈੱਬਸਾਇਟ ਮੁਤਾਬਕ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਵਿੱਚ ਪੈਟਰੋਲ ਦੇ ਰੇਟ ਵਧ ਕੇ ਤਰਤੀਬਵਾਰ (81, 82.53, 87,68, 84.09 ਪ੍ਰਤੀ ਲੀਟਰ) ਹੋ ਗਏ ਹਨ। ਹਾਲਾਂਕਿ ਡੀਜ਼ਲ ਦੇ ਰੇਟਾਂ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਹੈ।