ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀ ਕੀਮਤ 'ਚ ਸੋਮਵਾਰ ਨੂੰ ਫਿਰ ਤੋਂ ਵਾਧਾ ਕੀਤਾ ਗਿਆ। ਹੁਣ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 75.04 ਪ੍ਰਤੀ ਲੀਟਰ ਹੋ ਗਈ ਹੈ। ਇਸ ਤੋਂ ਪਹਿਲਾਂ 9 ਦਸੰਬਰ ਨੂੰ ਪੈਟਰੋਲ 75 ਰੁਪਏ ਪ੍ਰਤੀ ਲੀਟਰ ਸੀ।
ਤੇਲ ਦੀ ਕੰਪਨੀ ਨੇ ਸੋਮਵਾਰ ਨੂੰ ਦਿੱਲੀ, ਕੋਲਕਾਤਾ ਤੇ ਮੁਬੰਈ 'ਚ ਪੈਟਰੋਲ ਦੀ ਕੀਮਤ 'ਚ 16 ਪੈਸੇ ਵਧਾਏ ਨੇ ਜਦਕਿ ਚੇਨਈ 'ਚ 17 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ, ਕੋਲਕਾਤਾ 'ਚ ਡੀਜ਼ਲ 18 ਪੈਸੇ ਪ੍ਰਤੀ ਲੀਟਰ ਤੇ ਮੁੰਬਈ, ਚੇਨਈ 'ਚ 19 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।
ਇੰਡੀਅਨ ਓਏਲ ਦੀ ਵੈਬਸਾਈਟ ਦੇ ਮੁਤਾਬਕ ਦਿੱਲੀ 'ਚ 75.04 ਰੁਪਏ, ਕੋਲਕਾਤਾ 'ਚ 77.70 ਰੁਪਏ, ਮੰਬਈ 80.69 ਰੁਪਏ, ਚੇਨਈ 78.02 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਇਸ ਦੇ ਨਾਲ ਹੀ ਇਨ੍ਹਾਂ ਨਗਰਾਂ 'ਚ ਡੀਜ਼ਲ ਦੀ ਕੀਮਤ ਵੱਧ ਕੇ 67.78 ਰੁਪਏ, 70.20 ਰੁਪਏ, 71.12 ਰੁਪਏ, 71.67 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਕੌਮਾਂਤਰੀ ਬਾਜ਼ਾਰ ਇੰਟਰਕੌਂਟੀਨੈਂਟਲ ਐਕਸਚੇਂਜ (ਆਈਸੀਈ) ਨੇ ਸੋਮਵਾਰ ਨੂੰ ਬੈਂਚਮਾਰਕ ਕੱਚਾ ਤੇਲ ਬ੍ਰੈਂਟ ਕਰੂਡ ਪਿਛਲੇ ਸੈਸ਼ਨ ਦੇ ਮੁਕਾਬਲੇ 0.22 ਪ੍ਰਤੀਸ਼ਤ ਦੀ ਤੇਜ਼ੀ ਨਾਲ 67.02 ਡਾਲਰ ਪ੍ਰਤੀ ਬੈਰਲ' ਤੇ ਕਾਰੋਬਾਰ ਕਰ ਰਿਹੇ ਸੀ। ਉਸ ਸਮੇਂ, ਨਿਉਯਾਰਕ ਮਰਕ ਟਾਈਲ ਐਕਸਚੇਂਜ (ਨਿਮੈਕਸ) 'ਤੇ ਅਮੈਰੀਕਨ ਲਾਈਟ ਕਰੂਡ ਵੈਸਟ ਟੈਕਸਸ ਇੰਟਰਮੀਡੀਏਟ (ਡਬਲਯੂਟੀਆਈ) ਫਰਵਰੀ ਡਿਲਿਵਰੀ ਸਮਝੌਤਾ 0.08 ਪ੍ਰਤੀਸ਼ਤ ਦੇ ਵਾਧੇ ਨਾਲ ਸਿਰਫ. 61.77 ਡਾਲਰ 'ਤੇ ਕਾਰੋਬਾਰ ਹੋ ਰਿਹਾ ਸੀ। ਇਸ ਮਹੀਨੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਪ੍ਰਤੀ ਬੈਰਲ ਵਿੱਚ 7 ਡਾਲਰ ਦਾ ਵਾਧਾ ਹੋਇਆ ਹੈ।