ਨਵੀਂ ਦਿੱਲੀ: ਸਰਕਾਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ-ਡੀਜ਼ਲ ਦੀ ਕੀਮਤਾਂ 'ਚ ਅੱਜ ਮੁੜ ਤੋਂ ਵਾਧਾ ਕੀਤਾ ਗਿਆ ਹੈ। ਅੱਜ ਡੀਜ਼ਲ ਦੀ ਕੀਮਤ 25 ਪੈਸੇ ਤੋਂ 31 ਪੈਸੇ ਤੱਕ ਵਾਧਾ ਹੋਇਆ ਤੇ ਪੈਟਰੋਲ ਦੀ ਕੀਮਤ 30 ਤੋਂ 33 ਪੈਸੇ ਤੱਕ ਵੱਧੀ ਹੈ।
ਵਿਦੇਸ਼ੀ ਮੁਦਰਾਂ ਦਰਾਂ 'ਤੇ ਕਰੁਡ ਦੀ ਕੀਮਤਾਂ ਦੇ ਆਧਾਰ 'ਤੇ ਰੋਜ਼ ਇਸਦੀ ਕੀਮਤਾਂ 'ਚ ਬਦਲਾਅ ਹੁੰਦਾ ਹੈ। ਇਨ੍ਹਾਂ ਮਾਪਦੰਡਾਂ ਦੇ ਆਧਾਰ 'ਤੇ ਤੇਲ ਕੰਪਨੀਆਂ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੈਅ ਕਰਨ ਦਾ ਕੰਮ ਕਰਦੀਆਂ ਹਨ। ਅੱਜ ਲਗਾਤਾਰ ਤੀਜੇ ਦਿਨ ਘਰੇਲੂ ਮਾਰਕੀਟ ਵਿੱਚ ਦੋਵੇਂ ਈਂਧਣ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।