ਪੈਰਿਸ: ਤੇਲ ਦੀ ਨਿਰਯਾਤ ਕਰਨ ਵਾਲੇ ਦੇਸ਼ਾਂ ਦੇ ਸੰਗਠਨ ਓਪੇਕ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਤੇ ਇਸ ਨੂੰ ਰੋਕਣ ਲਈ ਚੱਲ ਰਹੇ ਉਪਾਵਾਂ ਦੇ ਕਾਰਨ, ਕੱਚੇ ਤੇਲ ਲਈ ਵਿਸ਼ਵਵਿਆਪੀ ਬਾਜ਼ਾਰ ਨੂੰ ਬੇਮਿਸਾਲ ਝਟਕਾ ਲੱਗਾ ਹੈ ਤੇ ਮੰਗ ਬਹੁਤ ਘੱਟ ਗਈ ਹੈ।
ਓਪੇਕ ਨੇ ਆਪਣੀ ਮਾਸਿਕ ਰਿਪੋਰਟ ਵਿੱਚ ਕਿਹਾ, "ਤੇਲ ਬਾਜ਼ਾਰ ਇਸ ਸਮੇਂ ਇੱਕ ਇਤਿਹਾਸਕ ਸੰਕਟ ਵਿੱਚੋਂ ਲੰਘ ਰਹਾ ਹੈ, ਜਿਸ ਕਾਰਨ ਮੌਜੂਦਾ ਸਮੇਂ ਵਿੱਚ ਤੇਲ ਬਾਜ਼ਾਰ ਦੀ ਹਾਲਤ ਬਹੁਤ ਖ਼ਸਤਾ ਹੋ ਗਈ ਹੈ।
ਰਿਪੋਰਟ ਮੁਤਾਬਕ 2020 ਵਿੱਚ ਤੇਲ ਦੀ ਆਮਦ ਵਿੱਚ ਇਤਿਹਾਸਕ ਗਿਰਾਵਟ ਆਉਣ ਦਾ ਅਨੁਮਾਨ ਹੈ। ਜਾਣਕਾਰੀ ਮੁਤਾਬਕ ਪ੍ਰਤੀ ਦਿਨ ਲਗਭਗ 68 ਲੱਖ ਬੈਰਲ ਦੀ ਕਟੌਤੀ ਆਉਣ ਦੀ ਸੰਭਾਵਨਾ ਹੈ।
ਰਿਪੋਰਟ ਮੁਤਾਬਕ ਅਪ੍ਰੈਲ ਵਿੱਚ ਪ੍ਰਤੀ ਦਿਨ 2 ਕਰੋੜ ਬੈਰਲ ਦੀ ਗਿਰਾਵਟ ਆਉਣ ਦਾ ਅਨੁਮਾਨ ਲਾਇਆ ਜਾ ਰਿਹਾ ਹੈੈ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਹਾਲਾਂਕਿ, ਇਹ ਅਨੁਮਾਨ ਕੌਮਾਂਤਰੀ ਉਰਜਾ ਏਜੰਸੀ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਅਨੁਮਾਨ ਤੋਂ ਘੱਟ ਹੈ। ਪੈਰਿਸ-ਅਧਾਰਤ ਸੰਗਠਨ ਦੇ ਅਨੁਸਾਰ, ਅਪ੍ਰੈਲ ਵਿੱਚ ਤੇਲ ਦੀ ਮੰਗ 2.9 ਕਰੋੜ ਬੈਰਲ ਪ੍ਰਤੀ ਦਿਨ ਤੇ 2020 ਵਿੱਚ ਲਗਭਗ 93 ਲੱਖ ਬੈਰਲ ਪ੍ਰਤੀ ਦਿਨ ਘਟਾਉਣ ਦਾ ਅਨੁਮਾਨ ਲਾਇਆ ਗਿਆ ਸੀ।