ਨਵੀਂ ਦਿੱਲੀ: ਨਿਸਾਨ ਮੋਟਰ ਇੰਡੀਆ ਬੇਹੱਦ ਮੁਕਾਬਲੇ ਵਾਲੇ ਕੰਮਪੈਕਟ ਬਾਜ਼ਾਰ ’ਚ ਉਤਰ ਗਈ ਹੈ। ਕੰਪਨੀ ਨੇ ਬੁੱਧਵਾਰ ਨੂੰ ਕੰਮਪੈਕਟ ਐੱਸਯੂਵੀ ਮੈਗਨਾਈਟ ਨੂੰ ਬਾਜ਼ਾਰ ’ਚ ਉਤਾਰਿਆ ਹੈ, ਇਸ ਦੇ ਦਿੱਲੀ ’ਚ ਸ਼ੋ-ਰੂਮ ਕੀਮਤ 4.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਇਸ ਮਾਡਲ ਨੂੰ ਮੈਨੂਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੋਹਾਂ ਨੂੰ ਇੱਕ ਸਮੇਂ ਪੇਸ਼ ਕੀਤਾ ਗਿਆ ਹੈ। ਇਹ ਕਾਰ ਮਾਰੂਤੀ ਦੀ ਵਿਟਾਰਾ, ਬ੍ਰਿਜ਼ਾ, ਹੁੰਦਈ ਦੀ ਵੈਨਿਊ, ਟਾਟਾ ਨੈਕਸਨ, ਕਿਆ ਸੋਨੇਟ, ਮਹਿੰਦਰਾ ਐਕਸਯੂਵੀ 300 ਅਤੇ ਹੋਂਡਾ ਦੀ ਡਬਲਿਯੂਆਰ-ਵੀ ਦੇ ਨਾਲ ਮੁਕਾਬਲਾ ਕਰੇਗਾ।
ਹਾਲਾਂਕਿ, ਇਨ੍ਹਾਂ ਵਾਹਨਾਂ ਦੀ ਕੀਮਤ ਮੈਗਨਾਈਟ ਤੋਂ ਕਿਤੇ ਜ਼ਿਆਦਾ ਹੈ। ਨਵੀਂ ਮੈਗਨਾਈਟ ਦੇ ਪਟਰੋਲ ਮਾਡਲ ਦੀ ਕੀਮਤ 4.99 ਲੱਖ ਤੋਂ ਲੈ ਕੇ 7.55 ਲੱਖ ਰੁਪਏ ਤੱਕ ਹੈ। ਉੱਥੇ ਹੀ ਇੱਕ ਲੀਟਰ ਦੇ ਟਰਬੋ ਪਟਰੋਲ ਟਿਮਸ ਦੀ ਕੀਮਤ 6.99 ਤੋਂ ਲੈ ਕੇ 8.45 ਲੱਖ ਰੁਪਏ ਹੈ।
ਟਰਬੋ ਪਟਰੋਲ ਸੀਵੀਟੀ ਮਾਡਲ ਦੀ ਕੀਮਤ 7.89 ਲੱਖ ਤੋਂ 9.35 ਲੱਖ ਰੁਪਏ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਮਾਡਲ ਦੇ ਲਈ ਸ਼ੁਰੂਆਤੀ ਕੀਮਤ 31 ਦਿਸੰਬਰ, 2020 ਤੱਕ ਬੁਕਿੰਗ ਦੇ ਲਈ ਹੋਵੇਗੀ।
ਨਿਸਾਨ ਮੋਟਰ ਇੰਡੀਆ ਦੇ ਚੈਅਰਮੈਨ ਸਿਨਾਨ ਓਚਕੋਕ ਨੇ ਕਿਹਾ, "ਨਵੀਂ ਮੈਗਨਾਈਟ ਨਿਸਾਨ ਨੈਕਸਟ ਰਣਨੀਤੀ ਦੇ ਤਹਿਤ ਭਾਰਤ ਅਤੇ ਵਿਸ਼ਵ ਬਾਜ਼ਾਰ ’ਚ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੈ। ਇਸ ਵਾਹਨ ਨੂੰ "ਭਾਰਤ ’ਚ ਦੁਨੀਆਂ ਦੇ ਲਈ" ਸਿਧਾਂਤ ਤਹਿਤ ਬਣਾਇਆ ਗਿਆ ਹੈ। ਇਸ ਵਾਹਨ ’ਚ ਕਈ ਅਜਿਹੇ ਸੁਵਿਧਾਵਾਂ ਹਨ ਜੋ ਉਪਭੋਗਤਾਂ ਨੂੰ ਇੱਕ ਅਲੱਗ, ਨਵੀਨਤਮ ਅਤੇ ਆਸਾਨ ਸਵਾਮੀਤਵ ਦਾ ਤਜ਼ੁਰਬਾ ਪ੍ਰਦਾਨ ਕਰਨਗੀਆਂ।