ETV Bharat / business

ਭਾਰੀ ਗਿਰਾਵਟ ਦੇ ਨਾਲ ਬੰਦ ਹੋਇਆ ਬਜ਼ਾਰ, ਸੈਂਸੈਕਸ ਨੇ ਲਾਇਆ 1,203 ਅੰਕਾਂ ਦਾ ਗੋਤਾ

30 ਸ਼ੇਅਰਾਂ ਵਾਲਾ ਸੈਂਸੈਕਸ 1,203.18 ਅੰਕ ਯਾਨਿ ਕਿ 4.08 ਫ਼ੀਸਦੀ ਟੁੱਟ ਕੇ 28,265.31 ਅੰਕਾਂ ਉੱਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 343.95 ਅੰਕ ਯਾਨਿ ਕਿ 4 ਫ਼ੀਸਦ ਦਾ ਗੋਤਾ ਲਾ ਕੇ 8,253.80 ਅੰਕਾਂ ਉੱਤੇ ਬੰਦ ਹੋਇਆ।

ਭਾਰੀ ਗਿਰਾਵਟ ਦੇ ਨਾਲ ਬੰਦ ਹੋਇਆ ਬਜ਼ਾਰ, ਸੈਂਸੈਕਸ ਨੇ ਲਾਇਆ 1,203 ਅੰਕਾਂ ਦਾ ਗੋਤਾਭਾਰੀ ਗਿਰਾਵਟ ਦੇ ਨਾਲ ਬੰਦ ਹੋਇਆ ਬਜ਼ਾਰ, ਸੈਂਸੈਕਸ ਨੇ ਲਾਇਆ 1,203 ਅੰਕਾਂ ਦਾ ਗੋਤਾ
author img

By

Published : Apr 1, 2020, 5:58 PM IST

ਮੁੰਬਈ : ਸ਼ੇਅਰ ਬਜ਼ਾਰਾਂ ਵਿੱਚ ਨਵੇਂ ਵਿੱਤੀ ਸਾਲ ਦੀ ਸ਼ੁਰਆਤ ਵਧੀਆ ਨਹੀਂ ਰਹੀ ਅਤੇ ਬੀਐੱਸਈ ਸੈਂਸੈਕਸ ਬੁੱਧਵਾਰ ਨੂੰ 1,203 ਅੰਕ ਟੁੱਟ ਕੇ 28,265.31 ਅੰਕਾਂ ਉੱਤੇ ਬੰਦ ਹੋਇਆ। ਦੁਨੀਆਂ ਭਰ ਦੇ ਬਜ਼ਾਰਾਂ ਵਿੱਚ ਬਿਕਵਾਲੀ ਦੇ ਨਾਲ ਘਰੇਲੂ ਬਜ਼ਾਰ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ।

ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਦੁਨੀਆਂ ਭਰ ਵਿੱਚ ਰੋਕਥਾਮ ਦੀਆਂ ਪਾਬੰਦੀਆਂ ਦਾ ਪ੍ਰਭਾਵ ਅਰਥ-ਵਿਵਸਾਵਾਂ ਅਤੇ ਨਿਵੇਸ਼ਕਾਂ ਉੱਤੇ ਪੈ ਰਿਹਾ ਹੈ।

30 ਸ਼ੇਅਰਾਂ ਵਾਲਾ ਸੈਂਸੈਕਸ 1,203.18 ਅੰਕ ਯਾਨਿ ਕਿ 4.08 ਫ਼ੀਸਦੀ ਟੁੱਟ ਕੇ 28,265.31 ਅੰਕਾਂ ਉੱਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 343.95 ਅੰਕ ਯਾਨਿ ਕਿ 4 ਫ਼ੀਸਦ ਦਾ ਗੋਤਾ ਲਾ ਕੇ 8,253.80 ਅੰਕਾਂ ਉੱਤੇ ਬੰਦ ਹੋਇਆ।

ਗਿਰਾਵਟ ਵਾਲੇ ਸ਼ੇਅਰ
ਸੈਂਸੈਕਸ ਦੇ ਸ਼ੇਅਰਾਂ ਵਿੱਚ ਜ਼ਿਆਦਾ ਨੁਕਸਾਨ ਟੈੱਕ ਮਹਿੰਦਰਾ ਨੂੰ ਹੋ ਰਿਹਾ ਹੈ। ਕੰਪਨੀ ਦੇ ਸ਼ੇਅਰ 9 ਫ਼ੀਸਦ ਤੱਕ ਟੁੱਟ ਗਏ ਹਨ। ਉਸ ਤੋਂ ਬਾਅਦ ਲੜੀਵਾਰ ਕੋਟਕ ਬੈਂਕ, ਐਕਸਿਸ ਬੈਂਕ, ਟੀਸੀਐੱਸ, ਇੰਫੋਸਿਸ ਅਤੇ ਐੱਚਯੂਐੱਲ ਦਾ ਸਥਾਨ ਰਿਹਾ।

ਤੇਜ਼ੀ ਵਾਲੇ ਸ਼ੇਅਰ
ਉੱਥੇ ਹੀ ਦੂਸਰੇ ਪਾਸੇ ਹੀਰੋ ਮੋਟਰ ਕਾਰਪ, ਬਜਾਜ ਆਟੋ, ਬਜਾਜ ਫ਼ਾਇਨਾਂਸ ਅਤੇ ਟਾਇਟਨ ਦੇ ਸ਼ੇਅਰ ਲਾਭ ਵਿੱਚ ਰਹੇ।

ਕੀ ਕਹਿੰਦੇ ਹਨ ਕਾਰੋਬਾਰੀ
ਕਾਰੋਬਾਰੀਆਂ ਮੁਤਾਬਕ ਘਰੇਲੂ ਸ਼ੇਅਰ ਬਜ਼ਾਰਾਂ ਵਿੱਚ ਗਿਰਾਵਟ ਵਿਸ਼ਵੀ ਬਜ਼ਾਰਾਂ ਦੇ ਅਨੁਰੂਪ ਰਹੀ। ਕੋਰੋਨਾ ਵਾਇਰਸ ਮਹਾਂਮਾਰੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਾ ਦਿਖਣ ਦੇ ਨਾਲ ਬਜ਼ਾਰ ਵਿੱਚ ਗਿਰਾਵਟ ਆਈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਇਰਸ ਦੇ ਸੰਕਰਮਣ ਨੂੰ ਫ਼ੈਲਣ ਤੋਂ ਰੋਕਣ ਦੇ ਲਈ ਲਾਕਡਾਊਨ ਦਾ ਅਸਰ ਕਾਰੋਬਾਰ ਉੱਤੇ ਦਿਖ ਰਿਹਾ ਹੈ। ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਣ ਮਰੀਜ਼ਾਂ ਦੀ ਗਿਣਤੀ 8.6 ਲੱਖ ਪਹੁੰਚ ਗਈ ਹੈ ਜਦਕਿ 42,000 ਲੋਕਂ ਦੀ ਮੌਤ ਹੋਈ ਹੈ। ਉੱਥੇ, ਭਾਰਤ ਵਿੱਚ ਸਿਹਤ ਮੰਤਰਾਲੇ ਦੇ ਅੰਕੜੇ ਮੁਤਾਬਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਾਮਲੇ 1,637 ਹੋ ਗਏ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 38 ਉੱਤੇ ਪਹੁੰਚ ਗਈ ਹੈ।

ਵਿਦੇਸ਼ੀ ਬਜ਼ਾਰਾਂ ਦਾ ਹਾਲ
ਵਿਸ਼ਵੀ ਪੱਧਰ ਉੱਤੇ ਚੀਨ ਵਿੱਚ ਸ਼ੰਘਾਈ, ਹਾਂਗਕਾਂਗ, ਜਪਾਨ ਵਿੱਚ ਟੋਕਿਓ ਅਤੇ ਦੱਖਣੀ ਕੋਰੀਆ ਦੇ ਸੋਲ ਵਿੱਚ 4 ਫ਼ੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਯੂਰਪ ਦੇ ਮੁੱਖ ਬਜ਼ਾਰਾਂ ਵਿੱਚ ਵੀ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਵਾਟ ਦਾ ਰੁਖ ਰਿਹਾ। ਇਸੇ ਦਰਮਿਆਨ, ਵਿਸ਼ਵੀ ਤੇਲ ਮਾਨਕ ਬ੍ਰੈਂਟ ਕਰੂਡ ਦੀ ਕੀਮਤ 5.20 ਫ਼ੀਸਦ ਟੁੱਟ ਕੇ 24.98 ਡਾਲਰ ਪ੍ਰਤੀ ਬੈਰਲ ਉੱਤੇ ਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.