ਚੰਡੀਗੜ੍ਹ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਅੱਠਵਾਂ ਦਿਨ (RUSSIA UKRAINE WAR 8TH DAY) ਹੈ। ਰੂਸ ਨੇ ਯੂਕਰੇਨ ਦੇ ਦੱਖਣੀ ਸ਼ਹਿਰ ਖੇਰਸਨ 'ਤੇ ਕਬਜ਼ਾ ਕਰ ਲਿਆ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇੱਕ ਪਾਸੇ ਜਿੱਥੇ ਇਸ ਜੰਗ ਦੇ ਕਾਰਨ ਉੱਥੇ ਦੇ ਲੋਕਾਂ ਅਤੇ ਭਾਰਤੀ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਇਸ ਜੰਗ ਦਾ ਅਸਰ ਨੂੰ ਸ਼ੇਅਰ ਵਿਸ਼ਵੀ ਵਿੱਤੀ ਬਾਜ਼ਾਰਾਂ ’ਚ ਵੀ ਦੇਖਣ ਨੂੰ ਮਿਲਣ ਲੱਗਾ ਹੈ।
ਦੱਸ ਦਈਏ ਕਿ ਰੂਸ ਅਤੇ ਯੂਕਰੇਨ ਦੇ ਜੰਗ ਦੇ ਕਾਰਨ ਸਰਕਾਰ ਐਲਆਈਸੀ ਦੇ ਮੇਗਾ ਆਈਪੀਓ ਨੂੰ ਮੁਲਤਵੀ ਕਰ ਸਕਦੀ ਹੈ। ਨਾਲ ਹੀ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਬੀਮਾ ਕੰਪਨੀ ਚ ਆਪਣੀ ਹਿੱਸੇਦਾਰੀ ਦਾ ਜਿਆਦਾਤਰ ਮੁੱਲ ਹਾਸਿਲ ਕਰਨ ਲਈ ਸਹੀ ਸਮੇਂ ਦਾ ਇੰਤਜਾਰ ਕਰ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਜੰਗ ਦੇ ਕਾਰਨ ਸਰਕਾਰ ਐਲਆਈਸੀ ਅਤੇ ਆਈਪੀਓ ਨੂੰ ਅਗਲੇ ਸਾਲ ਦੇ ਲਈ ਟਾਲ ਵੀ ਸਕਦੀ ਹੈ। ਜਦਕਿ ਆਈਪੀਓ ਦੀ ਇਸੇ ਮਹੀਨੇ ਆਉਣ ਦੀ ਉਮੀਦ ਸੀ।
ਦੱਸ ਦਈਏ ਕਿ ਸਰਕਾਰ ਚਾਲੂ ਵਿੱਤ ਸਾਲ ’ਚ 78,000 ਕਰੋੜ ਰੁਪਏ ਦੇ ਵਿਨਿਵੇਸ਼ ਟੀਚੇ ਨੂੰ ਪੂਰਾ ਕਰਨ ਦੇ ਲਈ ਜੀਵਨ ਬੀਮਾ ਫਰਮ ’ਚ ਤਕਰੀਬਨ 5 ਫੀਸਦ ਦੀ ਹਿੱਸੇਦਾਰੀ ਨੂੰ ਵੇਚ ਕੇ 63,000 ਕਰੋੜ ਰੁਪਏ ਇੱਕਠਾ ਕਰਨ ਦੀ ਉਮੀਦ ਜਤਾਈ ਹੋਈ ਸੀ ਪਰ ਰੂਸ ਅਤੇ ਯੂਕਰੇਨ ਦੇ ਜੰਗ ਦੇ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ। ਕ੍ਰਿਸਿਲ ਦੀ ਰਿਪੋਰਟ ਦੇ ਮੁਤਾਬਿਕ ਜੀਵਨ ਬੀਮਾ ਪ੍ਰੀਮੀਅਮ ਦੇ ਮਾਮਲੇ ਵਿੱਚ ਐਲਆਈਸੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਕੰਪਨੀ ਹੈ।
ਜੇਕਰ ਆਈਪੀਓ ਨੂੰ ਅਗਲੇ ਸਾਲ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਸਰਕਾਰ ਨੂੰ ਵਿਨਿਵੇਸ਼ ਟੀਚੇ ’ਚ ਕਾਫੀ ਫਰਕ ਆ ਜਾਵੇਗਾ। ਦੱਸ ਦਈਏ ਕਿ ਸਰਕਾਰ ਵਿੱਤੀ ਸਾਲ ਚ ਹੁਣ ਤੱਕ ਸੀਪੀਐਸਈ ਦੇ ਵਿਨਿਵੇਸ਼ ਅਤੇ ਏਅਰ ਇੰਡੀਆ ਦੀ ਰਣਨੀਤੀਕ ਵਿਕਰੀ ਦੇ ਜ਼ਰੀਏ 12,030 ਕਰੋੜ ਰੁਪਏ ਇਕੱਠਾ ਕਰ ਚੁੱਕੀ ਹੈ।
ਇਹ ਵੀ ਪੜੋ: ਸਪਲਾਈ ਵਧਣ ਦੇ ਬਾਵਜੂਦ ਤੇਲ ਦੀਆਂ ਵਿਸ਼ਵੀ ਕੀਮਤਾਂ ’ਚ ਪੰਜ ਡਾਲਰ ਪ੍ਰਤੀ ਬੈਰਲ ਦਾ ਵਾਧਾ