ਨਵੀਂ ਦਿੱਲੀ: ਭਾਰਤ ਨੇ ਪਿਛਲੇ ਮਹੀਨੇ ਅਕਤੂਬਰ ਵਿੱਚ ਸੋਨੇ ਦੀ ਦਰਾਮਦ ਪਿਛਲੇ ਸਾਲ ਦੇ ਮੁਕਾਬਲੇ ਲਗਭੱਗ 36 ਫ਼ੀਸਦੀ ਵਧੇਰੀ ਕੀਤੀ ਸੀ। ਹਾਲਾਂਕਿ ਚਾਲੂ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ ਦੌਰਾਨ ਦੇਸ਼ ਵਿੱਚ ਸੋਨੇ ਦੀ ਦਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 47 ਫੀਸਦ ਘੱਟ ਗਈ ਹੈ।
ਜੇ ਤੁਸੀਂ ਵਣਜ ਅਤੇ ਉਦਯੋਗ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਨੂੰ ਦੇਖਦੇ ਹੋ ਤਾਂ ਭਾਰਤ ਨੇ ਇਸ ਸਾਲ ਅਕਤੂਬਰ ਵਿੱਚ 2.50 ਬਿਲੀਅਨ ਡਾਲਰ ਦਾ ਸੋਨਾ ਦਰਾਮਦ ਕੀਤਾ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਵਿੱਚ 1.84 ਅਰਬ ਡਾਲਰ ਦੇ ਸੋਨੇ ਦੀ ਦਰਾਮਦ ਦੇ ਮੁੱਲ ਨਾਲੋਂ ਲਗਭਗ 35.86 ਫ਼ੀਸਦੀ ਵੱਧ ਹੈ।
ਮਾਰਕੀਟ ਮਾਹਰ ਕਹਿੰਦੇ ਹਨ ਕਿ ਧਨਤੇਰਸ ਅਤੇ ਦੀਵਾਲੀ ਦੇ ਸ਼ੁਭ ਦਿਨਾਂ ਵਿੱਚ ਸੋਨੇ ਦੀ ਦਰਾਮਦ ਪਿਛਲੇ ਮਹੀਨੇ ਚੰਗੀ ਖਰੀਦ ਦੀ ਉਮੀਦ 'ਤੇ ਵਧੀ ਹੈ।
ਹਾਲਾਂਕਿ, ਮੌਜੂਦਾ ਵਿੱਤੀ ਸਾਲ 2020-21 ਦੇ ਪਹਿਲੇ ਸੱਤ ਮਹੀਨਿਆਂ ਭਾਵ ਅਪ੍ਰੈਲ ਤੋਂ ਅਕਤੂਬਰ ਤੱਕ ਭਾਰਤ ਨੇ ਸਿਰਫ਼ 9.27 ਬਿਲੀਅਨ ਡਾਲਰ ਦਾ ਸੋਨਾ ਦਰਾਮਦ ਕੀਤਾ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ 17.64 ਬਿਲੀਅਨ ਦੇ ਸੋਨੇ ਦੀ ਦਰਾਮਦ ਦੇ ਮੁੱਲ ਨਾਲੋਂ 47.44 ਫ਼ੀਸਦੀ ਘੱਟ ਹੈ।
ਅੰਕੜਿਆਂ ਮੁਤਾਬਕ ਚਾਂਦੀ ਦੀ ਦਰਾਮਦ ਅਕਤੂਬਰ ਵਿੱਚ 90.5 ਲੱਖ ਡਾਲਰ ਰਹੀ ਜੋ ਪਿਛਲੇ ਸਾਲ ਦੇ ਮੁਕਾਬਲੇ 90.54 ਫ਼ੀਸਦੀ ਘੱਟ ਹੈ। ਚਾਲੂ ਵਿੱਤੀ ਸਾਲ ਦੇ ਸੱਤ ਮਹੀਨਿਆਂ ਵਿੱਚ 74.26 ਮਿਲੀਅਨ ਡਾਲਰ ਦੀ ਚਾਂਦੀ ਦੀ ਦਰਾਮਦ ਕੀਤੀ ਗਈ ਹੈ, ਜੋ ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ 64.65 ਫ਼ੀਸਦੀ ਘੱਟ ਹੈ। ਪਿਛਲੇ ਸਾਲ ਇਸ ਮਿਆਦ ਦੌਰਾਨ, ਭਾਰਤ ਨੇ 2.10 ਬਿਲੀਅਨ ਡਾਲਰ ਦੀ ਚਾਂਦੀ ਦੀ ਦਰਾਮਦ ਕੀਤੀ।