ਨਵੀਂ ਦਿੱਲੀ: ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਾਅਦ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਵਿੱਚ ਉਮੀਦ ਤੋਂ ਜ਼ਿਆਦਾ ਤੇਜ਼ੀ ਦੇਖੀ ਗਈ। ਸੋਮਵਾਰ ਨੂੰ ਕਾਰੋਬਾਰ ਦੇ ਅੰਤ ਵਿੱਚ 1422 ਅੰਕਾਂ ਦੀ ਜ਼ਿਆਦਾ ਬੜਤ ਦੇ ਨਾਲ ਸੈਂਸੈਕਸ 36.352 ਦੇ ਪੱਧਰ 'ਤੇ ਬੰਦ ਹੋਇਆ ਜਦਕਿ ਨਿਫ਼ਟੀ 421 ਅੰਕਾਂ ਦੀ ਰਿਕਾਰਡ ਤੇਜ਼ੀ ਦੇ ਨਾਲ 11,828 ਅੰਕ 'ਤੇ ਰਿਹਾ। ਇਸ ਸਾਲ ਵਿੱਚ ਪਹਿਲੀ ਵਾਰ ਹੈ ਸੈਂਸਕਸ ਇੰਨੀ ਬੜਤ ਨਾਲ ਬੰਦ ਹੋਇਆ ਹੈ।
ਇਸ ਤੋਂ ਪਹਿਲਾਂ ਕਾਰੋਬਾਰ ਦੇ ਸ਼ੁਰੂਆਤੀ ਪਲਾਂ ਵਿੱਚ ਸੈਂਸੈਕਸ 950 ਅੰਕਾਂ ਤੋਂ ਜ਼ਿਆਦਾ ਮਜ਼ਬੂਤ ਹੋ ਗਿਆ ਤਾਂ ਉੱਥੇ ਹੀ ਨਿਫ਼ਟੀ 300 ਅੰਤ ਤੋਂ ਜ਼ਿਆਦਾ ਮਜ਼ਬੂਤ ਹੋਇਆ। ਇਸ ਬੜਤ ਦੇ ਨਾਲ ਸੈਂਸਕਸ ਦਾ ਪੱਧਰ 38,880 'ਤੇ ਪਹੁੰਚ ਗਿਆ ਤੇ ਉੱਥੇ ਹੀ ਨਿਫ਼ਟੀ 11,670 'ਤੇ ਆ ਗਿਆ। ਦੁਪਹਿਰ 12 ਵਜੇ ਦੇ ਕਰੀਬ ਸੈਂਸੈਕਸ 1000 ਅੰਕ ਮਜੂਬਤ ਹੋ ਕੇ 39 ਹਜ਼ਾਰ ਦੇ ਪੱਧਰ 'ਤੇ ਆ ਗਿਆ।
ਇਸ ਤੋਂ ਕੁਝ ਦੇਰ ਬਾਅਦ ਇਹ ਬੜਤ 1200 ਅੰਕਾਂ ਦੀ ਹੋ ਗਈ ਇਸ ਨਾਲ ਸੈਂਸੈਕਸ 39 ਹਜ਼ਾਰ ਦਾ ਪੱਧਰ ਪਾਰ ਕਰ ਗਿਆ। ਉੱਥੇ ਹੀ ਨਿਫ਼ਟੀ ਦੀ ਬੜਤ 350 ਅੰਕਾਂ ਦੇ ਕਰੀਬ ਪਹੁੰਚ ਗਈ। ਇਸ ਬੜਤ ਦੇ ਨਾਲ ਨਿਫ਼ਟੀ 11,750 ਦੇ ਪੱਧਰ ਤੇ ਆ ਗਿਆ। ਦੁਪਹਿਰ 3 ਵਜੇ ਤੋਂ ਬਾਅਦ ਸੈਂਸੈਕਸ ਦੀ ਬੜਤ 1400 ਅੰਕਾਂ ਤੋਂ ਜ਼ਿਆਦਾ ਰਹੀ ਅਤੇ ਇਹ 39,350 ਦੇ ਪੱਧਰ ਤੋਂ ਪਾਰ ਕਰ ਗਿਆ। ਨਿਫ਼ਟੀ 11 ਹਜ਼ਾਰ 830 ਦੇ ਪੱਧਰ ਨੂੰ ਪਾਰ ਕਰ ਗਿਆ।
ਸੈਂਸੈਕਸ ਅਤੇ ਨਿਫ਼ਟੀ ਦੀ ਬੜਤ ਦਾ ਇਹ ਸਿਲਸਿਲਾ ਅੱਗੇ ਵੀ ਜਾਰੀ ਰਹਿਣ ਦੀ ਉਮੀਦ ਹੈ। ਦਰਅਸਲ 23 ਮਈ ਨੂੰ ਆਮ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣਾ ਹੈ। ਬੀਤੇ ਦਿਨ ਤੋਂ ਜੋ ਐਗਜ਼ਿਟ ਪੋਲ ਦੇ ਨਤੀਜੇ ਐਲਾਨੇ ਗਏ ਹਨ ਇਸ ਵਿੱਚ ਇੱਕ ਵਾਰ ਫਿਰ ਮੋਦੀ ਸਰਕਾਰ ਦੀ ਵਾਪਸੀ ਹੁੰਦੀ ਨਜਰ ਆ ਰਹੀ ਹੈ।