ਮੁੰਬਈ: ਦੇਸ਼ ਦਾ ਸ਼ੇਅਰ ਬਾਜ਼ਾਰ ਨਵੰਬਰ ਮਹੀਨੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਡੂੰਘੀ ਦਿਲਚਸਪੀ ਅਤੇ ਕੋਰੋਨਾ ਵੈਕਸੀਨ ਦੀ ਪ੍ਰਗਤੀ ਨੂੰ ਲੈ ਕੇ ਸਕਾਰਾਤਮਕ ਸੰਕੇਤ ਮਿਲਣ ਨਾਲ ਉਤਸ਼ਾਹ ਭਰਿਆ ਰਿਹਾ। ਹਾਲਾਂਕਿ ਇਸ ਹਫ਼ਤੇ ਵਿਦੇਸ਼ੀ ਸੰਕੇਤਾਂ ਤੋਂ ਇਲਾਵਾ ਲੰਘੇ ਹਫ਼ਤੇ ਦੇ ਆਖ਼ਰੀ ਵਿੱਚ ਜਾਰੀ ਆਰਥਿਕ ਅੰਕੜਿਆਂ ਨਾਲ ਬਾਜ਼ਾਰ ਦੀ ਚਾਲ ਤੈਅ ਹੋਵੇਗੀ। ਨਾਲ ਹੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਮੁਦਰਾ ਨੀਤੀ ਸੰਮਤੀ (ਐਮਪੀਸੀ) ਦੀ ਬੈਠਕ ਦੇ ਫ਼ੈਸਲੇ ਦੀ ਨਿਵੇਸ਼ਕਾਂ ਨੂੰ ਉਡੀਕ ਰਹੇਗੀ।
ਉਥੇ ਹੀ, ਆਟੋ ਕੰਪਨੀਆਂ ਦੀ ਨਵੰਬਰ ਮਹੀਨੇ ਦੀ ਵਿਕਰੀ ਦੇ ਅੰਕੜੇ ਵੀ ਜਾਰੀ ਹੋਣਗੇ, ਜਿਨ੍ਹਾਂ ਦਾ ਅਸਰ ਬਾਜ਼ਾਰ ਵਿੱਚ ਵੇਖਣ ਨੂੰ ਮਿਲੇਗਾ। ਕੇਂਦਰੀ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਹੇਠ ਆਉਣ ਵਾਲੇ ਕੌਮੀ ਅੰਕੜਾ ਦਫ਼ਤਰ (ਐਨਐਸਓ) ਵੱਲੋਂ ਸ਼ੁੱਕਰਵਾਰ ਨੂੰ ਦੇਸ਼ ਦੇ ਸਕਲ ਘਰੇਲੂ ਉਤਪਾਦ ਭਾਵ ਜੀਡੀਪੀ ਦੇ ਅੰਕੜੇ ਜਾਰੀ ਕੀਤੇ ਗਏ। ਐਨਐਸਓ ਦੇ ਅੰਕੜੇ ਅਨੁਸਾਰ, ਚਾਲੂ ਵਿੱਤ ਸਾਲ 2020-21 ਦੀ ਦੂਜੀ ਤਿਮਾਹੀ ਵਿੱਚ ਦੇਸ਼ ਦੀ ਜੀਡੀਪੀ ਵਿੱਚ 7.5 ਫ਼ੀਸਦੀ ਦੀ ਕਮੀ ਰਹੀ, ਜਦਕਿ ਪਹਿਲੀ ਤਿਮਾਹੀ ਵਿੱਚ ਜੀਡੀਪੀ ਵਿੱਚ 23.9 ਫੀਸਦੀ ਦੀ ਕਮੀ ਦਰਜ ਕੀਤੀ ਗਈ ਸੀ। ਉਥੇ, ਦੇਸ਼ ਦੇ ਅੱਠ ਪ੍ਰਮੁੱਖ ਉਦਯੋਗਿਕ ਖੇਤਰ ਦੇ ਉਤਪਾਦਨ ਵਿੱਚ ਅਕਤੂਬਰ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 2.5 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ।
ਇਨ੍ਹਾਂ ਅੰਕੜਿਆਂ 'ਤੇ ਘਰੇਲੂ ਸ਼ੇਅਰ ਬਾਜ਼ਾਰ ਦੀ ਪ੍ਰਤੀਕਿਰਿਆ ਹਫ਼ਤੇ ਦੇ ਸ਼ੁਰੂ ਵਿੱਚ ਮੰਗਲਵਾਰ ਨੂੰ ਪਹਿਲਾਂ ਕਾਰੋਬਾਰੀ ਸੈਸ਼ਨ ਵਿੱਚ ਵੇਖਣ ਨੂੰ ਮਿਲੇਗੀ, ਕਿਉਂਕਿ ਸੋਮਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਛੁੱਟੀ ਹੋਣ ਕਾਰਨ ਬੰਬਈ ਸਟਾਕ ਐਕਸਚੇਂਜ ਭਾਵ ਬੀਐਸਈ ਅਤੇ ਨੈਸ਼ਨਲ ਸਟਾਕ ਐਕਸਚੇਂਜ ਭਾਵ ਐਨਐਸਈ 'ਤੇ ਕਾਰੋਬਾਰ ਬੰਦ ਰਹੇਗਾ।
ਆਰਬੀਆਈ ਦੀ ਐਮਪੀਸੀ ਦੀ ਮੀਟਿੰਗ ਵਿੱਚ ਵਿਆਜ਼ ਦਰਾਂ ਨੂੰ ਲੈ ਕੇ ਕੀਤੇ ਗਏ ਫ਼ੈਸਲੇ ਦਾ ਐਲਾਨ ਹਫ਼ਤੇ ਦੇ ਅਖ਼ੀਰ ਵਿੱਚ ਸ਼ੁੱਕਰਵਾਰ ਨੂੰ ਹੋਵੇਗਾ, ਜਿਸ ਦੀ ਨਿਵੇਸ਼ਕਾਂ ਨੂੰ ਉਡੀਕ ਰਹੇਗੀ।
ਇਸ ਤੋਂ ਪਹਿਲਾਂ, ਦਸੰਬਰ ਮਹੀਨੇ ਦੀ ਸ਼ੁਰੂਆਤ ਤੋਂ ਹੀ ਆਟੋ ਕਪਨੀਆਂ ਦੀ ਵਿਕਰੀ ਦੇ ਅੰਕੜੇ ਆਉਣ ਲੱਗਣਗੇ।
ਉਥੇ, ਨਿਰਮਾਣ ਖੇਤਰ ਨਾਲ ਜੁੜੇ ਮਾਰਕੀਟ ਉਤਪਾਦਨ ਪੀਐਮਆਈ ਦੇ ਨਵੰਬਰ ਮਹੀਨੇ ਦੇ ਅੰਕੜੇ ਮੰਗਲਵਾਰ ਨੂੰ ਜਾਰੀ ਹੋਣਗੇ, ਜਦਕਿ ਸੇਵਾ ਖੇਤਰ ਨਾਲ ਜੁੜੇ ਪੀਐਮਆਈ ਦੇ ਅੰਕੜੇ ਵੀਰਵਾਰ ਨੂੰ ਜਾਰੀ ਹੋਣਗੇ।
ਉਧਰ, ਕੋਰੋਨਾ ਦਾ ਕਹਿਰ ਲਗਾਤਾਰ ਬਣਿਆ ਹੋਇਆ ਹੈ ਅਤੇ ਇਸਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਾਆਂ ਦਾ ਅਸਰ ਬਾਜ਼ਾਰ 'ਤੇ ਬਣਿਆ ਰਹੇਗਾ। ਇਸ ਲਈ ਵਿਦੇਸ਼ੀ ਬਾਜ਼ਾਰ ਤੋਂ ਮਿਲਣ ਵਾਲੇ ਸੰਕੇਤਾਂ ਨਾਲ ਘਰੇਲੂ ਸ਼ੇਅਰ ਬਾਜ਼ਾਰ ਚਾਲ ਫੜੇਗਾ।
ਵਿਦੇਸ਼ੀ ਮੋਰਚੇ 'ਤੇ ਆਰਥਿਕ ਅੰਕੜਿਆਂ ਦਾ ਵੀ ਅਸਰ ਬਾਜ਼ਾਰ 'ਤੇ ਵੇਖਣ ਨੂੰ ਮਿਲੇਗਾ, ਕਿਉਂਕਿ ਇਸ ਹਫ਼ਤੇ ਮਾਰਕੀਟ ਉਤਪਾਦਨ ਪੀਐਮਆਈ ਦੇ ਨਵੰਬਰ ਮਹੀਨੇ ਦੇ ਅੰਕੜੇ ਮੰਗਲਵਾਰ ਨੂੰ ਜਾਰੀ ਹੋਣਗੇ। ਉਥੇ, ਹੀ ਯੂਰੋ ਏਰੀਆ ਮਾਰਕੀਟ ਮੈਨੂੰਫੈਕਚਰਿੰਗ ਪੀਐਮਆਈ ਦੇ ਨਵੰਰ ਮਹੀਨੇ ਦੇ ਅੰਕੜੇ ਵੀ ਇਸੇ ਦਿਨ ਜਾਰੀ ਹੋਣਗੇ, ਜਦਕਿ ਵੈਕਸੀਨ ਕੰਪੋਜ਼ਿਟ ਅਤੇ ਸਰਵਿਸਿਜ ਪੀਐਮਆਈ ਦੇ ਅੰਕੜੇ ਵੀਰਵਾਰ ਨੂੰ ਜਾਰੀ ਹੋਣਗੇ।