ETV Bharat / business

ਬਾਜ਼ਾਰ ਰਿਕਾਰਡ ਉਚਾਈ ’ਤੇ, ਸੈਂਸਕਸ 446 ਅੰਕ ਉੱਛਲਿਆ, ਨਿਫ਼ਟੀ 13,000 ਦੇ ਪਾਰ

ਤੀਹ ਸ਼ੇਅਰਾਂ ’ਤੇ ਅਧਾਰਿਤ ਬੀਐੱਸਈ ਸੈਂਸੇਕਸ 445.87 ਭਾਵ 1.01 ਪ੍ਰਤੀਸ਼ਤ ਦੇ ਉਛਾਲ ਨਾਲ ਰਿਕਾਰਡ 44,523.02 ਅੰਕਾਂ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ 44,601.63 ਅੰਕ ਦੇ ਰਿਕਾਰਡ ਪੱਧਰ ’ਤੇ ਚਲਾ ਗਿਆ।

ਤਸਵੀਰ
ਤਸਵੀਰ
author img

By

Published : Nov 24, 2020, 7:02 PM IST

ਮੁੰਬਈ: ਸ਼ੇਅਰ ਬਜ਼ਾਰਾਂ ’ਚ ਮੰਗਲਵਾਰ ਨੂੰ ਜ਼ੋਰਦਾਰ ਤੇਜ਼ੀ ਆਈ ਅਤੇ ਬੀਐੱਸਈ 446 ਅੰਕਾਂ ’ਤੇ ਉਛਲ ਕੇ ਬੰਦ ਹੋਇਆ। ਬੈਂਕ, ਵਿੱਤੀ ਕੰਪਨੀਆਂ, ਰਿਅਲਟੀ ਅਤੇ ਵਾਹਨ ਕੰਪਨੀਆਂ ਦੇ ਸ਼ੇਅਰਾਂ ਦੀ ਭਾਰੀ ਖ਼ਰੀਦਦਾਰੀ ਕਾਰਣ ਬਜ਼ਾਰ ’ਚ ਤੇਜ਼ੀ ਆਈ। ਕਾਰੋਬਾਰੀਆਂ ਦੇ ਅਨੁਸਾਰ ਡਾਲਰ ਦੇ ਮੁਕਾਬਲੇ ਰੁਪਏ ਦਾ ਮਜ਼ਬੂਤ ਹੋਣ ਨਾਲ ਵੀ ਕਾਰੋਬਾਰ ਬਜ਼ਾਰ ਮਜ਼ਬੂਤ ਹੋਇਆ।

ਤੀਹ ਸ਼ੇਅਰਾਂ ’ਤੇ ਅਧਾਰਿਤ ਬੀਐੱਸਈ ਸੈਂਸੇਕਸ 445.87 ਭਾਵ 1.01 ਪ੍ਰਤੀਸ਼ਤ ਦੇ ਉਛਾਲ ਨਾਲ ਰਿਕਾਰਡ 44,523.02 ਅੰਕਾਂ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ 44,601.63 ਅੰਕ ਦੇ ਰਿਕਾਰਡ ਪੱਧਰ ’ਤੇ ਚਲਾ ਗਿਆ।

ਇਸੇ ਤਰ੍ਹਾਂ, ਨੈਸ਼ਨਲ ਸਟਾਕ ਐਕਸਚੈਂਜ ਦਾ ਨਿਫ਼ਟੀ 128.70 ਅੰਤ ਭਾਵ ਇੱਕ ਪ੍ਰਤੀਸ਼ਤ ਮਜ਼ਬੂਤੀ ਦੇ ਨਾਲ 13,055.15 ਅੰਕ ’ਤੇ ਬੰਦ ਹੋਇਆ।

ਸੈਂਸੇਕਸ ਦੇ ਸ਼ੇਅਰਾਂ ’ਚ ਸਭ ਤੋਂ ਵੱਧ ਲਾਭ ਐਕਸਿਸ ਬੈਂਕ ਨੂੰ ਹੋਇਆ, ਇਸ ’ਚ ਕਰੀਬ 4 ਪ੍ਰਤੀਸ਼ਤ ਦੀ ਤੇਜ਼ੀ ਆਈ। ਇਸ ਤੋਂ ਇਲਾਵਾ ਮਹਿੰਦਰਾ ਐਂਡ ਮਹਿੰਦਰਾ, ਐੱਚਡੀਐੱਫਸੀ ਬੈਂਕ, ਆਈਟੀਸੀ, ਭਾਰਤੀ ਸਟੇਟ ਬੈਂਕ, ਆਈਸੀਆਈਸੀਆਈ ਬੈਂਕ, ਮਾਰੂਤੀ, ਕੋਟਕ ਬੈਂਕ ਅਤ ਸੰਨ ਫ਼ਾਰਮਾ ’ਚ ਵੀ ਚੰਗੀ ਤੇਜ਼ ਰਹੀ।

ਦੂਸਰੇ ਪਾਸੇ ਐੱਚਡੀਐੱਫਸੀ, ਟਾਈਟਨ, ਨੈਸਲੇ ਇੰਡਿਆ, ਭਾਰਤੀ ਏਅਰਟੈਲ, ਓਐੱਨਸੀ ਅਤੇ ਇੰਫੋਸਿਸ ’ਚ ਗਿਰਾਵਟ ਦਰਜ ਕੀਤੀ ਗਈ।

ਸ਼ੇਅਰ ਬਜ਼ਾਰ ਦੇ ਕੋਲ ਉਪਲਬੱਧ ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਪੂੰਜੀ ਬਾਜ਼ਾਰ ’ਚ ਸ਼ੁੱਧ ਖ਼ਰੀਦਦਾਰ ਰਹੇ। ਉਨ੍ਹਾਂ ਸੋਮਵਾਰ ਨੂੰ 4,738.44 ਕਰੋੜ ਮੁੱਲ ਦੇ ਸ਼ੇਅਰ ਖਰੀਦੇ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 10 ਪੈਸੇ ਮਜ਼ਬੂਤ ਹੋ ਕੇ 74.01 ’ਤੇ ਬੰਦ ਹੋਇਆ ।

ਏਸ਼ੀਆ ਦੇ ਹੋਰ ਬਜ਼ਾਰਾਂ ’ਚ ਹਾਂਗਕਾਂਗ, ਟੋਕਿਓ ਅਤੇ ਸਿਓਲ ਲਾਭ ਦੇ ਨਾਲ ਬੰਦ ਹੋਏ ਜਦਕਿ ਸ਼ੰਘਾਈ ਨੁਕਸਾਨ ਦੇ ਨਾਲ ਬੰਦ ਹੋਇਆ। ਯੂਰੋਪ ਦੇ ਪ੍ਰਮੁੱਖ ਬਜ਼ਾਰਾਂ ’ਚ ਸ਼ੁਰੂਆਤੀ ਕਾਰੋਬਾਰ ਦੌਰਾਨ ਮਿਲਿਆ-ਜੁਲਿਆ ਅਸਰ ਦੇਖਣ ਨੂੰ ਮਿਲਿਆ।

ਇਸ ਦੌਰਾਨ, ਵਿਸ਼ਵ ਮਾਨਕ ਬ੍ਰੇਟ ਕਰੂਡ ਵਾਅਦਾ 0.85 ਪ੍ਰਤੀਸ਼ਤ ਵੱਧ ਕੇ 46.45 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.