ਨਵੀਂ ਦਿੱਲੀ: ਪ੍ਰਮੁੱਖ ਆਟੋ ਕੰਪਨੀ ਟਾਟਾ ਮੋਟਰਜ਼ ਦੀ ਦਸੰਬਰ 2021 ਵਿੱਚ ਯਾਤਰੀ ਵਾਹਨਾਂ ਦੀ ਕੁੱਲ ਵਿਕਰੀ 50 ਫੀਸਦੀ ਵਧ ਕੇ 35,299 ਇਕਾਈ ਹੋ ਗਈ ਹੈ। ਟਾਟਾ ਮੋਟਰਜ਼ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੰਪਨੀ ਨੇ ਇਕ ਸਾਲ ਪਹਿਲਾਂ ਇਸੇ ਮਹੀਨੇ ਕੁੱਲ 23,545 ਇਕਾਈਆਂ ਵੇਚੀਆਂ ਸਨ।
ਕੰਪਨੀ ਨੇ ਕਿਹਾ ਕਿ ਦਸੰਬਰ 2021 ਨੂੰ ਖਤਮ ਹੋਈ ਤੀਜੀ ਤਿਮਾਹੀ ਦੌਰਾਨ ਉਸਦੀ ਕੁੱਲ ਯਾਤਰੀ ਵਾਹਨਾਂ ਦੀ ਵਿਕਰੀ 99,002 ਇਕਾਈ ਰਹੀ ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਵਿੱਚ ਇਹ 68,806 ਯੂਨਿਟ ਸੀ। ਇਸ ਤਰ੍ਹਾਂ ਇਸ 'ਚ 44 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: electoral bonds: ਸਰਕਾਰ ਵੱਲੋਂ 1 ਜਨਵਰੀ ਤੋਂ ਚੋਣ ਬਾਂਡ ਦੀ ਵਿਕਰੀ ਨੂੰ ਮਨਜ਼ੂਰੀ
ਟਾਟਾ ਮੋਟਰਜ਼ ਦੇ ਪ੍ਰਧਾਨ (ਪੈਸੇਂਜਰ ਵਹੀਕਲ ਬਿਜ਼ਨਸ ਇਕਾਈ) ਸ਼ੈਲੇਸ਼ ਚੰਦਰਾ ਨੇ ਕਿਹਾ ਕਿ ਟਾਟਾ ਮੋਟਰਜ਼ ਦੀ ਯਾਤਰੀ ਵਾਹਨ ਵਿਕਾਸ ਯਾਤਰਾ ਜਾਰੀ ਹੈ ਅਤੇ ਸੈਮੀਕੰਡਕਟਰ ਸੰਕਟ ਦੇ ਬਾਵਜੂਦ ਸਮੀਖਿਆ ਅਧੀਨ ਤਿਮਾਹੀ ਦੌਰਾਨ ਕਈ ਨਵੇਂ ਮੀਲ ਪੱਥਰ ਹਾਸਿਲ ਕੀਤੇ ਗਏ ਹਨ।
(ਪੀਟੀਆਈ-ਭਾਸ਼ਾ)