ਚੰਡੀਗੜ੍ਹ: ਦੇਸ਼ 'ਚ ਆਮ ਜਨਤਾ ਲਗਾਤਾਰ ਮੰਹਿਗਾਈ ਦੀ ਮਾਰ ਝੇਲ ਰਹੀ ਹੈ। ਪਿਆਜ਼-ਦਾਲਾਂ ਦੀਆਂ ਵਧੀਆਂ ਕੀਮਤਾ ਤੋਂ ਬਾਅਦ ਹੁਣ ਆਲੂਆਂ ਦੇ ਵੀ ਭਾਅ ਵੱਧ ਗਏ ਹਨ। ਆਲੂਆਂ ਦਾ ਪਰਚੂਨ ਭਾਅ ਪਿਛਲੇ 10 ਦਿਨਾਂ ਤੋਂ 100 ਫੀਸਦੀ ਤੋਂ ਜਿਆਦਾ ਵਧ ਗਿਆ ਹੈ। ਬਜ਼ਾਰ 'ਚ ਹੁਣ ਆਲੂ 40-50 ਰੁਪਏ ਪ੍ਰਤੀ ਕਿੱਲੋ ਵਿੱਕ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਦਸੰਬਰ ਵਿੱਚ ਇਸ ਦੀਆਂ ਕੀਮਤਾਂ ਵਿੱਚ 2 ਤੋਂ 3 ਗੁਣਾ ਵਾਧਾ ਹੋਇਆ ਹੈ। ਦੱਸਣਯੋਗ ਹੈ ਕਿ ਆਲੂਆਂ ਤੋਂ ਪਹਿਲਾ ਪਿਆਜ਼ ਨੇ ਲੋਕਾਂ ਦੀ ਰਸੋਈ ਦਾ ਬਜਟ ਹਿੱਲਾ ਕੇ ਰਖਿਆ ਹੋਇਆ ਹੈ। ਪਿਆਜ਼ ਦੀ ਕੀਮਤ ਤੋਂ ਬਾਅਦ ਆਲੂਆਂ ਦੇ ਭਾਅ 'ਚ ਵਾਧਾ ਲੋਕਾਂ ਲਈ ਪਰੇਸ਼ਾਨੀ ਬਣ ਰਿਹਾ ਹੈ। ਨਵੇਂ ਆਲੂਆਂ ਦੀ ਸਪਲਾਈ ਜਨਵਰੀ-ਫਰਵਰੀ ਵਿੱਚ ਸ਼ੁਰੂ ਹੁੰਦੀ ਹੈ। ਇਸ ਤੋਂ ਇਲਾਵਾ ਬੇ ਮੌਸਮੀ ਮੀਂਹ ਕਾਰਨ ਬਹੁਤੀਆਂ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ।