ETV Bharat / business

ਡਿੱਗ ਰਹੀਆਂ ਕੱਚੇ ਤੇਲ ਦੀਆਂ ਕੀਮਤਾਂ ਤੋਂ ਭਾਰਤ ਨੂੰ ਕਿਵੇਂ ਲਾਭ ਮਿਲੇਗਾ? - falling crude oil prices

ਅਨੇਕਾਂ ਅਰਥਸ਼ਾਸਤਰੀ ਇਸ ਗੱਲ ਦੀ ਪੇਸ਼ਨਗੋਈ ਕਰ ਰਹੇ ਹਨ ਕਿ ਕੱਚੇ ਤੇਲ (Crude Oil) ਦੇ ਸੰਕੇਤਕ ਉਦੋਂ ਤੱਕ ਬਹੁਤ ਹੇਠਲੇ ਪੱਧਰ 'ਤੇ ਰਹਿਣ ਦੀ ਸੰਭਾਵਨਾ ਹੈ ਜਦੋਂ ਤੱਕ ਚੀਨ ਅਤੇ ਦੁਨੀਆ ਭਰ ਵਿੱਚ ਇਸ ਦੀ ਮੰਗ ਨੂੰ ਲੈ ਕੇ ਸੁਧਾਰ ਨਹੀਂ ਹੁੰਦਾ, ਜਿਸ ਵਿੱਚ, ਅਨੁਮਾਨ ਮੁਤਾਬਕ ਅਜੇ ਹੋਰ 6 ਤੋਂ 12 ਮਹੀਨੇ ਲੱਗ ਸਕਦੇ ਹਨ।

crude oil
ਡਿੱਗ ਰਹੀਆਂ ਕੱਚੇ ਤੇਲ ਦੀਆਂ ਕੀਮਤਾਂ ਤੋਂ ਭਾਰਤ ਨੂੰ ਕਿਵੇਂ ਲਾਭ ਮਿਲੇਗਾ?
author img

By

Published : Mar 12, 2020, 10:31 AM IST

Updated : Mar 12, 2020, 11:53 AM IST

ਹੈਦਰਾਬਾਦ: ਕੱਚੇ ਤੇਲ ਦੇ ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਦੇ ਕਰੂਡ ਫਿਊਚਰਜ਼ 30 ਪ੍ਰਤੀਸ਼ਤ ਤੱਕ ਹੇਠਾਂ ਡਿੱਗ ਗਏ ਹਨ ਅਤੇ ਬ੍ਰੈਂਟ ਹੁਣ ਡਿੱਗ ਕੇ 31.02 ਡਾਲਰ ਪ੍ਰਤੀ ਬੈਰਲ ਹੋ ਗਿਆ, ਜੋ ਫਰਵਰੀ 2016 ਤੋਂ ਇਸ ਦਾ ਸਭ ਤੋਂ ਨਿਮਨ ਪੱਧਰ ਹੈ।

ਇਕ ਹੋਰ ਕੱਚੇ ਤੇਲ ਦੇ ਪ੍ਰਮੁੱਖ ਵੇਰੀਐਂਟ, ਯੂਐਸ ਵੈਸਟ ਟੈਕਸਸ ਇੰਟਰਮੀਡੀਏਟ (WTI) ਵਿਚ 27% ਦੀ ਗਿਰਾਵਟ ਆਈ ਹੈ ਤੇ ਇਹ ਹੁਣ 30 ਡਾਲਰ ਪ੍ਰਤੀ ਬੈਰਲ ਰਹਿ ਗਿਆ ਹੈ, ਜੋ ਕਿ ਫਰਵਰੀ 2016 ਤੋਂ ਬਾਅਦ ਦਾ ਇਸਦਾ ਵੀ ਇਹ ਸਭ ਤੋਂ ਨੀਵਾਂ ਪੱਧਰ ਹੈ। ਦਰਅਸਲ, ਡਬਲਯੂਟੀਆਈ ਜਨਵਰੀ 1991 ਤੋਂ ਖਾੜੀ ਯੁੱਧ ਦੌਰਾਨ ਤੋਂ ਹੁਣ ਤੱਕ ਆਪਣੇ ਸਭ ਤੋਂ ਭੈੜੀ ਗਿਰਾਵਟ ਲਈ ਤੇਜ਼ ਕਦਮੀਂ ਅੱਗੇ ਵੱਧ ਰਿਹਾ ਹੈ।

ਕੀਮਤਾਂ ਵਿੱਚ ਅਚਾਨਕ ਗਿਰਾਵਟ ਦਾ ਕਾਰਨ ਕੀ ਹੈ?

ਕੀਮਤਾਂ ਵਿੱਚ ਅਚਾਨਕ ਗਿਰਾਵਟ ਆਉਣ ਦਾ ਮੁੱਖ ਕਾਰਨ ਸਾਉਦੀ ਅਰਬ ਅਤੇ ਰੂਸ ਦੀ ਉਤਪਾਦਨ ਵਿੱਚ ਕਟੌਤੀ ਬਾਰੇ ਸਮਝੌਤੇ ’ਤੇ ਪਹੁੰਚਣ ਵਿੱਚ ਅਸਫ਼ਲਤਾ ਹੈ।

ਓਪੇਕ ਨੇ ਵੀਰਵਾਰ ਨੂੰ ਕੋਰੋਨਵਾਇਰਸ ਦੇ ਪ੍ਰਕੋਪ ਦੇ ਕਾਰਨ ਪ੍ਰਭਾਵਤ ਹੋਈਆਂ ਕੀਮਤਾਂ ਨੂੰ ਸਹਾਰਾ ਦੇਣ ਦੇ ਲਈ 2020 ਦੀ ਦੂਜੀ ਤਿਮਾਹੀ ਵਿਚ ਵਾਧੂ 15 ਲੱਖ ਬੈਰਲ ਪ੍ਰਤੀ ਦਿਨ (ਬੀਪੀਡੀ) ਦੀ ਕਟੌਤੀ ਕਰਨ ਲਈ ਸਹਿਮਤੀ ਦਿੱਤੀ ਸੀ, ਪਰ ਰੂਸ ਅਤੇ ਹੋਰਾਂ ਦੇਸ਼ਾਂ ਦੀ ਇਸ ਵਿੱਚ ਸ਼ਮੂਲੀਅਤ ਹੋਣ 'ਤੇ ਹੀ ਇਸ ਉਪਰ ਆਪਣੀ ਇਸ ਕਾਰਵਾਈ ਨੂੰ ਅੰਜਾਮ ਦੇਣ ਦੀ ਸ਼ਰਤ ਰੱਖੀ ਸੀ। ਹਾਲਾਂਕਿ, ਅਣਇੱਛਕ ਤੇ ਅੜਿਅਲ ਰੂਸ ਨੇ ਸਾਉਦੀ ਅਰਬ ਨੂੰ ਗੁੱਸਾ ਦਵਾ ਦਿੱਤਾ, ਜਿਸ ਕਾਰਨ ਕੀਮਤਾਂ ਵਿੱਚ ਅਜਿਹੀ ਆਕ੍ਰਮਣਕਾਰੀ ਕਟੌਤੀ ਹੋ ਗਈ ਜੋ ਘੱਟੋ-ਘੱਟ ਪਿਛਲੇ 20 ਸਾਲਾਂ ਵਿੱਚ ਕਦੇ ਨਹੀਂ ਸੀ ਹੋਈ।

ਉਤਪਾਦਨ ਵਧਾਉਣ ਦੀਆਂ ਸਾਉਦੀ ਅਰਬ ਦੀਆਂ ਯੋਜਨਾਵਾਂ ਤੋਂ ਇਲਾਵਾ, ਅਮਰੀਕਾ, ਬ੍ਰਾਜ਼ੀਲ, ਕਨੇਡਾ ਅਤੇ ਨਾਰਵੇ ਤੋਂ ਸਪਲਾਈ ਵਧਾਉਣ ਅਤੇ ਚੀਨ ਤੋਂ ਮੰਗ ਘਟਣ ਨਾਲ ਤੇਲ ਦੀ ਵਧੇਰੇ ਸਪਲਾਈ ਹੋ ਰਹੀ ਹੈ। ਕਈ ਅਰਥਸ਼ਾਸਤਰੀਆਂ ਦਾ ਅਨੁਮਾਨ ਹੈ ਕਿ ਕੱਚੇ ਤੇਲ ਦੇ ਸੰਕੇਤਕਾਂ ਦੇ ਉਦੋਂ ਤੱਕ ਬਹੁਤ ਹੇਠਲੇ ਪੱਧਰ 'ਤੇ ਰਹਿਣ ਦੀ ਸੰਭਾਵਨਾ ਹੈ ਜਦੋਂ ਤੱਕ ਚੀਨ ਅਤੇ ਦੁਨੀਆ ਭਰ ਦੇ ਵਿੱਚ ਮੰਗ ਨੂੰ ਲੈ ਕੇ ਸੁਧਾਰ ਨਹੀਂ ਆਉਂਦਾ, ਜਿਸ ਵਿੱਚ, ਇੱਕ ਅਨੁਮਾਨ ਅਨੁਸਾਰ, 6 ਤੋਂ 12 ਮਹੀਨੇ ਲੱਗ ਸਕਦੇ ਹਨ।

ਭਾਰਤ ਨੂੰ ਕਿਵੇਂ ਲਾਭ ਮਿਲੇਗਾ?

ਭਾਰਤ ਵਿਚ ਜਨਵਰੀ ਦੇ ਅੱਧ ਤੋਂ ਲੈ ਕੇ ਹੁਣ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਘਰੇਲੂ ਦਰਾਂ ਵਿਚ ਲਗਭਗ 4 ਰੁਪਏ ਪ੍ਰਤੀ ਲੀਟਰ ਦੀ ਗਿਰਾਵਟ ਆਈ ਹੈ। ਅੰਤਰਰਾਸ਼ਟਰੀ ਕੱਚੇ ਤੇਲ ਦੀ ਕੀਮਤ ਵਿੱਚ ਹੋਏ ਭਾਰੀ ਗਿਰਾਵਟ ਦੇ ਕਾਰਨ ਤੇਲ ਦੀਆਂ ਮਾਰਕੀਟਿੰਗ ਕੰਪਨੀਆਂ ਜਿਵੇਂ ਕਿ ਇੰਡੀਅਨ ਆਇਲ, ਬੀਪੀਸੀਐਲ ਅਤੇ ਐਚਪੀਸੀਐਲ ਨੂੰ ਫਾਇਦਾ ਹੋਣ ਦੀ ਉਮੀਦ ਹੈ ਕਿਉਂਕਿ ਇਸ ਨੂੰ ਸੋਧਣ ਦੀ ਗੁੰਜਾਇਸ਼ ਅਤੇ ਕਮਾਈ ਉੱਤੇ ਸਕਾਰਾਤਮਕ ਪ੍ਰਭਾਵ ਪਵੇਗਾ।

ਇੱਥੇ ਇਹ ਗੱਲ ਨੋਟ ਕੀਤੀ ਜਾਣੀ ਚਾਹੀਦੀ ਹੈ ਕਿ ਰਾਸ਼ਟਰ ਦੇ ਇੰਧਣ ਵਿਕਰੇਤਾ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੀਆਂ ਘਰੇਲੂ ਕੀਮਤਾਂ ਦੀ ਗਣਨਾ ਕਰਨ ਲਈ ਅੰਤਰ-ਰਾਸ਼ਟਰੀ ਇੰਧਣ ਦੀਆਂ 15 ਦਿਨਾਂ ਦੀ ਔਸਤਨ ਅਤੇ ਐਕਸਚੇਂਜ ਰੇਟ ਦਾ ਕਾਰਕ ਆਪਣੀਆਂ ਗਿਣਤੀਆਂ ਮਿਣਤੀਆਂ ਵਿੱਚ ਲੈਂਦੇ ਹਨ। ਇਸ ਲਈ, ਘਰੇਲੂ ਇੰਧਣ ਦੀਆਂ ਕੀਮਤਾਂ 'ਤੇ ਇਸ ਦੇ ਅਸਲ ਪ੍ਰਭਾਵ ਦਾ ਸਹੀ ਮੁਲਾਂਕਣ ਕਰਨ ਵਿਚ ਇਕ ਹੋਰ ਹਫ਼ਤਾ ਲੱਗੇਗਾ। ਜਿਵੇਂ ਕਿ ਭਾਰਤ ਕੱਚੇ ਤੇਲ ਦੀ ਆਪਣੀ ਮੰਗ ਦਾ 85 ਪ੍ਰਤੀਸ਼ਤ ਦਰਾਮਦ ਤੋਂ ਪੂਰਾ ਕਰਦਾ ਹੈ, ਕੱਚੇ ਤੇਲ ਦੀਆਂ ਘੱਟ ਆਲਮੀ ਕੀਮਤਾਂ ਦਾ ਅਰਥ ਹੈ ਦਰਾਮਦ ਬਿੱਲ ਦੇ ਮਾਮਲੇ ਵਿੱਚ ਭਾਰਤ ਨੂੰ ਬੇਮਿਸਾਲ ਲਾਭ।

ਇੱਕ ਅਨੁਮਾਨ ਦੇ ਅਨੁਸਾਰ, ਜੇਕਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਇੱਕ ਡਾਲਰ ਯੂਨਿਟ ਦੀ ਗਿਰਾਵਟ ਆਉਣ ਦੇ ਨਾਲ ਭਾਰਤ ਦੇ ਆਯਾਤ ਬਿੱਲ ਵਿੱਚ ਲਗਭਗ 3,000 ਕਰੋੜ ਰੁਪਏ ਦੀ ਕਮੀ ਆਉਂਦੀ ਹੈ। ਸਿਰਫ 45 ਡਾਲਰ ਪ੍ਰਤੀ ਬੈਰਲ ਦੀ ਕੱਚੇ ਤੇਲ ਦੀ ਕੀਮਤ ਨਾਲ ਸਾਡੇ ਦੇਸ਼ ਨੂੰ 2 ਅਰਬ ਡਾਲਰ ਯਾਨੀ 14,000 ਕਰੋੜ ਰੁਪਏ ਦੀ ਬਚਤ ਹੋਵੇਗੀ।

ਤੇਲ ਦੀਆਂ ਘੱਟ ਕੀਮਤਾਂ ਮਹਿੰਗਾਈ ਨੂੰ ਕਾਬੂ ਵਿਚ ਰੱਖਣ ਵਿੱਚ, ਬਾਲਣ ਸਬਸਿਡੀ ਨੂੰ ਘਟਾਉਣ ਵਿੱਚ, ਚਾਲੂ ਖਾਤੇ ਦੇ ਘਾਟੇ ਨੂੰ ਘਟਾਉਣ ਅਤੇ ਜਨਤਕ ਖਰਚਿਆਂ ਲਈ ਰਾਜ ਦੇ ਹੱਥਾਂ ਵਿਚ ਵਧੇਰੇ ਸਰੋਤ ਛੱਡਣ ਵਿਚ ਸਹਾਇਤਾ ਕਰਦੀਆਂ ਹਨ।

ਇੱਕ ਅਨੁਮਾਨ ਦੇ ਅਨੁਸਾਰ, ਕੱਚੇ ਤੇਲ ਦੇ ਭਾਅ ਵਿੱਚ 10 ਪ੍ਰਤੀਸ਼ਤ ਦੀ ਗਿਰਾਵਟ ਨਾਲ ਉਪਭੋਗਤਾ ਮੁੱਲ ਸੂਚਕ-ਅਧਾਰਤ (Consumer Price Index) ਮਹਿੰਗਾਈ ਨੂੰ ਲਗਭਗ 20 ਅਧਾਰ ਬਿੰਦੂਆਂ (ਬੀ ਪੀ ਐਸ) ਤੱਕ ਘਟਾਇਆ ਜਾ ਸਕਦਾ ਹੈ ਅਤੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਵਿਕਾਸ ਵਿੱਚ 30 ਬੀ ਪੀ ਐਸ ਤੱਕ ਦਾ ਵਾਧਾ ਹੋ ਸਕਦਾ ਹੈ।

(ਇਹ ਲੇਖ ਡਾ. ਹੀਰਨਮਯ ਰਾਏ ਦੁਆਰਾ ਲਿਖਿਆ ਗਿਆ ਹੈ। ਉਹ ਸਕੂਲ ਆਫ ਬਿਜ਼ਨਸ, ਯੂ ਪੀ ਈ ਐਸ ਵਿੱਚ ਊਰਜਾ ਅਰਥ ਸ਼ਾਸਤਰ ਦੀ ਸਿੱਖਿਆ ਦਿੰਦੇ ਹਨ। ਇਸ ਵੇਲੇ ਉਹ ਅਰਥ ਸ਼ਾਸਤਰ ਅਤੇ ਅੰਤਰਰਾਸ਼ਟਰੀ ਵਪਾਰ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਮੁਖੀ ਹਨ)

(ਬੇਦਾਵਾ: ਉਪਰੋਕਤ ਪ੍ਰਗਟਾਏ ਵਿਚਾਰ ਨਿਰੋਲ ਲੇਖਕ ਦੇ ਨਿੱਜੀ ਹਨ ਨਾ ਕਿ ਈਟੀਵੀ ਭਾਰਤ ਜਾਂ ਇਸਦੇ ਪ੍ਰਬੰਧਨ ਦੇ। ਈਟੀਵੀ ਭਾਰਤ ਉਪਯੋਗਕਰਤਾਵਾਂ ਨੂੰ ਕੋਈ ਨਿਵੇਸ਼ ਦੇ ਫੈਸਲੇ ਲੈਣ ਤੋਂ ਪਹਿਲਾਂ ਪ੍ਰਮਾਣਿਤ ਮਾਹਰਾਂ ਨਾਲ ਜਾਂਚ ਕਰਨ ਦੀ ਸਲਾਹ ਦਿੰਦਾ ਹੈ।)

Last Updated : Mar 12, 2020, 11:53 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.