ਨਵੀਂ ਦਿੱਲੀ : ਸਰਕਾਰ ਨੇ ਸਰਜੀਕਲ ਮਾਸਕ ਅਤੇ ਦਸਤਾਨਿਆਂ ਦੇ ਨਿਰਯਾਤ ਉੱਤੇ ਰੋਕ ਲਾ ਦਿੱਤੀ ਹੈ। ਇੱਕ ਸੂਚਨਾ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ।
ਸਰਕਾਰ ਨੇ ਪਿਛਲੇ ਮਹੀਨਿਆਂ ਵਿੱਚ ਚੀਨ ਵਿੱਚ ਕੋਰੋਨਾ ਵਾਇਰਸ ਦੀ ਲਾਗ ਫ਼ੈਲਣ ਤੋਂ ਬਾਅਦ ਕੱਪੜੇ ਅਤੇ ਦਸਤਾਨਿਆਂ ਸਮੇਤ ਵਿਅਕਤੀਗਤ ਬਚਾਅ ਦੇ ਸਾਰੇ ਉਪਕਰਨਾਂ ਦੇ ਨਿਰਯਾਤ ਉੱਤੇ ਰੋਕ ਲਾ ਦਿੱਤੀ ਸੀ।
ਇਹ ਕਦਮ ਇਸ ਲਿਹਾਜ ਪੱਖੋਂ ਢੁੱਕਵਾਂ ਸੀ ਕਿ ਕੋਰੋਨਾ ਵਾਇਰਸ ਦੀ ਲਾਗ ਨੂੰ ਦੇਖਦੇ ਹੋਏ ਇੰਨ੍ਹਾਂ ਚੀਜ਼ਾਂ ਦੀ ਮੰਗ ਵੱਧਣ ਦਾ ਅੰਦਾਜ਼ਾ ਸੀ।
ਵਿਦੇਸ਼ੀ ਵਪਾਰ ਮੁੱਖ ਦਫ਼ਤਰ ਨੇ ਇੱਕ ਸੂਚਨਾ ਵਿੱਚ ਕਿਹਾ ਕਿ ਸਰਜੀਕਲ ਮਾਸਕ, ਇੱਕ ਵਾਰ ਵਰਤੋਂ ਕਰ ਕੇ ਛੱਡ ਦਿੱਤੇ ਜਾਣ ਵਾਲੇ ਮਾਸਕ ਅਤੇ ਐੱਨਬੀਆਰ ਦਸਤਾਨਿਆਂ ਨੂੰ ਛੱਡ ਕੇ ਸਾਰੇ ਦਸਤਾਨਿਆਂ ਦੇ ਨਿਰਯਾਤ ਦੀ ਮੰਨਜ਼ੂਰੀ ਦੇ ਦਿੱਤੀ ਗਈ ਹੈ। ਹਾਲਾਂਕਿ ਹੋਰ ਸੁਰੱਖਿਆ ਉਪਕਰਨਾਂ ਦੇ ਨਿਰਯਾਤ ਉੱਤੇ ਰੋਕ ਲੱਗੀ ਰਹੇਗੀ।
ਇਹ ਵੀ ਪੜ੍ਹੋ : ਜੇ ਬੈਂਕ ਕਰਜ਼ ਦੇਣ ਤੋਂ ਮਨ੍ਹਾ ਕਰੇ ਤਾਂ, ਐੱਮਐੱਸਐੱਮਈ ਨੂੰ ਕਰੋ ਸ਼ਿਕਾਇਤ :ਵਿੱਤ ਮੰਤਰੀ
ਤੁਹਾਨੂੰ ਦੱਸ ਦਈਏ ਕਿ ਕੋੋਰੋਨਾ ਵਾਇਰਸ ਨਾਲ ਚੀਨ ਦੇ ਹੋਰਨਾਂ ਦੇਸ਼ਾਂ ਨਾਲ ਚੱਲ ਰਹੇ ਆਯਾਤ-ਨਿਰਯਾਤ ਉੱਤੇ ਵੀ ਡੂੰਘਾ ਅਸਰ ਪਿਆ ਹੈ ਅਤੇ ਇੱਥੋਂ ਤੱਕ ਚੀਨ ਨੇ ਕਈ ਆਯਾਤ-ਨਿਰਯਾਤ ਉੱਤੇ ਰੋਕ ਵੀ ਲਾ ਦਿੱਤੀ ਹੈ।
ਜਾਣਕਾਰੀ ਮੁਤਾਬਕ ਕੋਰੋਨਾ ਵਾਇਰਸ ਨਾਲ ਚੀਨ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 902 ਦੀ ਹੋ ਗਈ ਹੈ।