ਨਵੀਂ ਦਿੱਲੀ: ਕੇਂਦਰ ਸਰਕਾਰ ਕੋਲ ਮੌਜੂਦਾ ਨਕਦੀ ਦੀ ਸਮੀਖਿਆ ਕਰਨ ਤੋਂ ਬਾਅਦ ਰਿਜ਼ਰਵ ਬੈਂਕ ਨੇ ਮਾਰਚ ਵਿੱਚ 51,000 ਕਰੋੜ ਰੁਪਏ ਦੇ ਵਾਧੂ ਉਧਾਰ ਵਧਾਉਣ ਦੀ ਯੋਜਨਾ ਬਣਾਈ ਹੈ। ਕੇਂਦਰੀ ਬੈਂਕ ਇਸ ਲਈ ਥੋੜ੍ਹੇ ਸਮੇਂ ਦੀਆਂ ਪ੍ਰਤੀਭੂਤੀਆਂ ਜਾਰੀ ਕਰੇਗਾ। ਇਹ ਸਰਕਾਰ ਦੇ 2020-21 ਦੇ ਬਜਟ ਵਿੱਚ ਦਿੱਤੇ ਸੋਧੇ ਅਨੁਮਾਨਾਂ ਦੇ ਅਨੁਕੂਲ ਹੈ।
ਇਸ ਤੋਂ ਪਹਿਲਾਂ ਸਰਕਾਰ ਨੇ ਵੱਖ-ਵੱਖ ਪੀਰੀਅਡ ਖਜ਼ਾਨਾ ਬਿੱਲ ਜਾਰੀ ਕਰਕੇ ਬਾਜ਼ਾਰ ਤੋਂ 24,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾਈ ਸੀ। ਹੁਣ ਸੋਧੇ ਹੋਏ ਅਨੁਮਾਨਾਂ ਮੁਤਾਬਕ ਸਰਕਾਰ ਖਜ਼ਾਨਾ ਬਿੱਲ ਦੇ ਜ਼ਰੀਏ 3 ਪੜਾਵਾਂ ਵਿੱਚ 75,000 ਕਰੋੜ ਰੁਪਏ ਇਕੱਠੀ ਕਰੇਗੀ।
ਇਹ ਵੀ ਪੜ੍ਹੋ: ਕੋਵਿਡ-19: RBI ਲੈ ਸਕਦੀ ਹੈ ਵੱਡਾ ਫ਼ੈਸਲਾ, ਲੋਨ ਦੀ EMI 'ਤੇ ਵੀ ਪਵੇਗਾ ਅਸਰ
ਵਿੱਤ ਮੰਤਰਾਲੇ ਦੇ ਬਿਆਨ ਮੁਕਾਬਕ 25,000 ਕਰੋੜ ਰੁਪਏ ਦੇ ਖਜ਼ਾਨਾ ਬਿੱਲਾਂ ਦੀ ਨਿਲਾਮੀ 18 ਮਾਰਚ ਨੂੰ ਕੀਤੀ ਜਾਵੇਗੀ। ਇਸ ਤੋਂ ਬਾਅਦ ਉਸੇ ਮੁੱਲ ਦੇ ਖਜ਼ਾਨਾ ਬਿੱਲਾਂ ਦੀ ਨਿਲਾਮੀ 24 ਅਤੇ 30 ਮਾਰਚ ਨੂੰ ਕੀਤੀ ਜਾਵੇਗੀ।
ਆਮ ਬਜਟ 2020-21 ਦੇ ਬਜਟ ਵਿੱਚ ਸਰਕਾਰ ਦੇ ਸ਼ੁੱਧ ਕਰਜ਼ੇ ਲੈਣ ਦੇ ਸੋਧੇ ਅਨੁਮਾਨ ਵਿੱਚ 2019-20 ਦਾ ਬਜਟ ਅਨੁਮਾਨ 4.48 ਲੱਖ ਕਰੋੜ ਰੁਪਏ ਤੋਂ ਵਧਾ ਕੇ 4.99 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ।